ਪੰਨਾ:ਟੈਗੋਰ ਕਹਾਣੀਆਂ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਰਹਿਮਤ ਆਪਣੇ ਖਿਆਲੀ ਸਹੁਰਿਆਂ ਨੂੰ ਦਿਲ ਵਿਚ ਰਖਕੇ ਕਹਿੰਦਾ ਸੀ।
"ਮੈਂ ਓਹਨੂੰ ਮਾਰਾਂਗਾ।"
ਇਹ ਸੁਨਕੇ ਮੁੰਨੀ ਬਹੁਤ ਹਸਦੀ ਸੀ।
ਇਨ੍ਹਾਂ ਦਿਨਾਂ ਵਿਚ ਭਿੰਨੀ ਜਹੀ ਰੁਤ ਸੀ ਮਹਾਰਾਜੇ ਇਨ੍ਹਾਂ ਦਿਨਾਂ ਵਿਚ ਹੀ ਤੀਰਥ ਯਾਤ੍ਰਾ ਕਰਦੇ ਸਨ। ਮੇਰਾ ਜਨਮ ਗਯਾ ਵਿਚ ਹੋਇਆ ਹੈ, ਮੇਰੇ ਬਾਬਾ ਜੀ ਕਿਸੇ ਹੋਰ ਸ਼ਹਿਰੋ ਵਾਪਾਰ ਕਰਨ ਆਏ ਸਨ ਮੈਂ ਕਲਕੱਤੇ ਨੂੰ ਛੱਡ ਕੇ ਕਦੀ ਕਿਤੇ ਨਹੀਂ ਗਿਆ ਪਤਾ ਨਹੀਂ ਏਸੇ ਕਰਕੇ ਮੇਰਾ ਦਿਲ ਸਾਰੀ ਪ੍ਰਿਥਰੀ ਤੇ ਘੁੰਮਦਾ ਰਹਿੰਦਾ ਹੈ। ਕਿਸੇ ਦੇਸ ਦਾ ਨਾ ਸੁਨਦਿਆਂ ਹੀ ਮੇਰਾ ਦਿਲ ਉਛਾਲੇ ਮਾਰਨ ਲੱਗ ਪੈਂਦਾ ਹੈ, ਮੈਂ ਇਹ ਅਜ਼ਾਦ ਕੰਮ ਕਰਦਾ ਹੋਇਆ ਵੀ ਕੈਈ ਸਾਂ, ਦੁਕਾਨ ਦੀ ਦੇਖ ਭਾਲ ਕਰਨ ਵਾਲਾ ਹੋਰ ਕੋਈ ਨਹੀਂ ਸੀ, ਅਤੇ ਕਿਸੇ ਦੂਸਰੇ ਉਤੇ ਇਤਬਾਰ ਕਰਨਾ ਮੇਰੀ ਪ੍ਰਾਕੀਰਤੀ ਦੇ ਵਿਰੁਧ ਸੀ ਇਸ ਦੇ ਇਲਾਵਾ ਕਲਕੱਤੇ ਵਿਚ ਵੀ ਕਦੀ ਘੁੰਮਨ ਫਿਰਨ ਨਹੀਂ ਸਾਂ ਜਾਂਦਾ, ਦੁਕਾਨ ਘਰਦੇ ਵਿਚ ਹੀ ਸੀ, ਮੈਂ ਸਵੇਰੇ ਬਰਾਂਡੇ ਵਿਚ ਕੁਰਸੀ ਰੱਖ ਕੇ ਬੈਠ ਜਾਂਦਾ ਅਤੇ ਕਈ ਘੰਟੇ ਉਸ ਕਾਬਲੀ ਨਾਲ ਗਲਾਂ ਹੁੰਦੀਆਂ ਸਨ। ਕਾਬਲੀ ਦੇ ਕਹਿਨ ਨਾਲ ਮੇਰੇ ਅੱਗੇ ਉਸ ਦੇ ਦੇਸ ਦੀ ਤਸਵੀਰ ਖਿੱਚੀ ਜਾਂਦੀ ਸੀ, ਦੋਨੋਂ ਪਾਸੇ ਖੁਸ਼ਕ ਉਚੇ ਪਹਾੜ ਵਿਚ ਤੰਗ ਘਾਟੀ, ਲੱਦੇ ਹੋਏ ਊਠਾਂ ਦੀਆਂ ਕਤਾਰਾਂ ਊਠਾਂ ਉਤੇ ਯਾਂ ਪੈਦਲ ਜਾ ਰਹੇ ਸੁਦਾਗਰ ਅਤੇ ਰਾਹੀਆਂ ਦੇ ਝੂੰਡ ਆਦਿਕ ਦ੍ਰਿਸ਼ ਅਖਾਂ ਅਗੇ ਸਿਨਮੇ ਦੀਆਂ ਤੁਰਦੀਆਂ ਫਿਰਦੀਆਂ ਤਸਵੀਰ ਦੀ ਤਰ੍ਹਾਂ ਆ ਜਾਂਦੇ ਸਨ।
ਮੁੰਨੀ ਦੀ ਮਾਂ ਦੀ ਆਦਤ ਸ਼ਕ ਵਾਲੀ ਸੀ, ਸੜਕ ਤੇ ਥੋੜਾ ਜਿਹਾ

-੮੨-