ਪੰਨਾ:ਟੈਗੋਰ ਕਹਾਣੀਆਂ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਰੌਲਾ ਸੁਨਕੇ ਓਹ ਸਮਝਦੀ ਸੀ, ਕਿ ਸ਼ਹਿਰ ਦੇ ਸਾਰੇ ਪਾਗਲ ਅਤੇ ਮਤਵਾਲੇ ਸਾਡੇ ਹੀ ਘਰ ਵੱਲ ਆ ਰਹੇ ਹਨ, ਇਥੇ ਐਨਾ ਚਿਰ ਰਹਿਨ ਤੋਂ ਵੀ ਉਸਦਾ ਇਹ ਡਰ ਨਾ ਲੱਥਾ, ਕਿ ਜ਼ਮੀਨ ਤੇ ਚੋਰ, ਡਾਕੂ, ਪਾਗਲ ਸੱਪ, ਸ਼ੇਰ, ਆਦਿਕ ਭਰੇ ਹੋਏ ਹਨ ਅਤੇ ਕਿਸੇ ਵੇਲੇ ਵਾਰ ਕਰਨ ਤੋਂ ਘਟ ਨਹੀਂ ਕਰਦੇ।
ਕਾਬਲੀ ਵਲੋਂ ਵੀ ਉਹ ਬੇ-ਫਿਕਰ ਨਹੀਂ ਸੀ, ਉਸ ਉਤੇ ਖਾਸ ਨਜ਼ਰ ਰਖਨ ਲਈ ਓਹ ਮੈਨੂੰ ਕਈ ਵਾਰੀ ਕਹਿ ਚੁੱਕੀ ਸੀ, ਮੈਂ ਜਦੋਂ ਉਸਦੇ ਸੰਸੇ ਨੂੰ ਹਾਸੇ ਵਿਚ ਗੁਆਉਣਾ ਚਾਹਿਆ ਤਾਂ ਉਸਨੇ ਕਈ ਗਲਾਂ ਕਹਿ ਕੇ ਮੈਨੂੰ ਚੁਪ ਕਰਾ ਦਿਤਾ।
"ਕਦੀ ਕਿਸੇ ਦਾ ਮੁੰਡਾ ਨਹੀਂ ਚੁੱਕਿਆ ਗਿਆ! ਕਾਬਲ ਵਿਚ ਗੁਲਾਮ ਨਹੀਂ ਰਹਿੰਦੇ, ਇਕ ਨੌਜਵਾਨ, ਹਟਾ ਕਟਾ ਕਾਬਲੀ ਇਕ ਛੋਟੀ ਜਹੀ ਕੁੜੀ ਨੂੰ ਚੁੱਕ ਕੇ ਨਹੀਂ ਲੈ ਜਾ ਸਕਦਾ।
ਮੈਨੂੰ ਇਹ ਮੰਨਣਾਂ ਹੀ ਪਿਆ ਕਿ ਇਹ ਗਲ ਠੀਕ ਹੈ, ਸ਼ਾਇਦ ਇਹ ਗਲ ਠੀਕ ਹੋਵੇ, ਕਿਉਂਕਿ ਭਰੋਸੇ ਦੀ ਤਾਕਤ ਸਭ ਦੀ ਇਕੋ ਜਹੀ ਨਹੀਂ ਹੁੰਦੀ, ਇਸ ਕਰਕੇ ਹੀ ਸ਼ਾਇਦ ਮੇਰੀ ਵਹੁਟੀ ਦਾ ਭਰਮ ਦੂਰ ਨਹੀਂ ਹੋਇਆ ਪਰ ਇਹ ਗਲ ਹੁੰਦਿਆਂ ਹੋਇਆਂ ਵੀ ਕਿਸੇ ਅਪਰਾਧ ਤੋਂ ਬਿਨਾਂ ਮੈਂ ਰਹਿਮਤ ਨੂੰ ਕਿਸ ਤਰ੍ਹਾਂ ਘਰ ਆਉਨ ਤੋਂ ਹਟਾਵਾਂ।
ਹਰ ਵਰ੍ਹੇ ਮਾਘ ਦੇ ਮਹੀਨੇ ਵਿਚ ਰਹਿਮਤ ਆਪਣੇ ਮੁਲਕ ਵਿਚ ਚਲਾ ਜਾਂਦਾ ਸੀ, ਉਸ ਵੇਲੇ ਉਸ ਨੂੰ ਆਪਨਾ ਰੁਪਿਯਾ ਉਗਰਾਉਨ ਵਿਚ ਬਹੁਤ ਮੇਹਨਤ ਕਰਨੀ ਪੈਂਦੀ ਸੀ, ਓਹ ਮੇਵਾ ਵੇਚਦਾ ਸੀ, ਸ਼ਾਹੂਕਾਰਾ ਕਰਦਾ ਸੀ, ਅਤੇ ਕਪੜਾ ਵੀ ਵੇਚਦਾ ਸੀ, ਅੱਜ ਕਲ ਉਸਨੂੰ ਘਰ ਘਰ ਝਗੜਨਾ ਪੈਂਦਾ ਸੀ, ਜਿਸ ਦਿਨ ਸਵੇਰੇ ਨਹੀਂ ਸੀ ਆ ਸਕਦਾ ਓਸ ਦਿਨ

-੮੩-