ਪੰਨਾ:ਟੈਗੋਰ ਕਹਾਣੀਆਂ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਸ਼ਾਮ ਨੂੰ ਆਉਂਦਾ ਸੀ, ਕਿਸੇ ਦਿਨ ਹਨੇਰੇ ਵਿਚ ਢਿੱਲਾ ਢਾਲਾ ਪਜਾਮਾ, ਅਤੇ ਕਮੀਜ ਪਾ ਕੇ, ਮੋਢੇ ਤੇ ਬਗਲੀ ਰਖਕੇ, ਬੁੱਢੇ ਪਰ ਤਕੜੇ ਸਰੀਰ ਵਾਲੇ ਰਹਿਮਤ ਨੂੰ ਵੇਖਕੇ ਸੱਚ ਮੁੱਚ ਦਿਲ ਵਿਚ ਡਰ ਜਿਹਾ ਪੈਦਾ ਹੋ ਜਾਂਦਾ।
ਪਰ ਜਦੋਂ ਵੇਖਦਾ ਸੀ ਕਿ 'ਕਾਬਲੀ' 'ਓ ਕਾਬਲੀ' ਕਹਿ ਕੇ ਹੱਸਦੀ ਹੋਈ ਮੁੰਨੀ ਦੌੜੀ ਆਉਂਦੀ ਹੈ,ਅਤੇ ਦੋਨੇਂ ਵਖੋ ਵੱਖ ਹਾਲ ਵਾਲੇ ਮਿਤ੍ਰਾਂ ਵਿਚ ਠੱਠਾ ਮਖੌਲ ਹੋਨ ਲਗਦਾ ਤੇ ਤਾਂ ਮੇਰਾ ਦਿਲ ਖ਼ੁਸ਼ ਹੋ ਜਾਂਦਾ ਸੀ।
ਮੈਨੂੰ ਕੁਝ ਸਾਹਿਤਕ ਕਿਤਾਬਾਂ ਲਿਖਨ ਦਾ ਵੀ ਸ਼ੌਕ ਹੈ। ਕੁਝ ਨਾ ਕੁਝ ਲਿਖਦਾ ਰਹਿੰਦਾ ਹਾਂ ਮੇਰੀ ਇਕ ਨਵੀਂ ਕਿਤਾਬ ਛੱਪ ਰਹੀ ਸੀ ਇਕ ਦਿਨ ਮੈਂ ਬੈਠਾ ਹੋਇਆ ਉਸੇ ਦਾ ਪਰੂਫ ਵੇਖ ਰਿਹਾ ਸਾਂ ਅੱਜ ਤੋਂ ਤਿੰਨਾਂ ਦਿਨਾਂ ਤੋਂ ਠੰਢ ਬਹੁਤ ਸੀ, ਸਰੀਰ ਬਰਫ ਹੋ ਰਿਹਾ ਸੀ, ਬਾਰੀ ਵਿਚੋਂ ਸਵੇਰੇ ਹੀ ਧੁਪ ਮੇਰੇ ਪੈਰਾਂ ਤੇ ਪੈ ਰਹੀ ਸੀ, ਉਸ ਵੇਲੇ ਧੁਪ ਦਾ ਬਲ ਬਹੁਤਾ ਚੰਗਾ ਮਲੂਮ ਹੁੰਦਾ ਸੀ, ਪਤਾ ਨਹੀਂ ਅੱਠ ਵਜੇ ਹੋਣਗੇ, ਗਲੇ ਵਿਚ ਗੁਲੂ ਬੰਦ ਪਾਕੇ ਅਤੇ ਕੋਟ ਮੋਢੇ ਤੇ ਰਖ ਕੇ ਸੈਰ ਕਰਨ ਵਾਲੇ ਲੋਕ ਆਪੋ
ਆਪਣੇ ਘਰਾਂ ਨੂੰ ਮੁੜਕੇ ਜਾ ਰਹੇ ਸਨ ਉਸ ਵੇਲੇ ਮੈਨੂੰ ਸੜਕ ਉਤੇ ਰੌਲਾ ਸੁਨਾਈ ਕੀਤਾ। ਖਲੋਕੇ ਮੈਂ ਵੇਖਿਆ ਤਾਂ ਰਹਿਮਤ ਨੂੰ ਦੋ ਸਿਪਾਹੀ ਫੜਕੇ ਲੈ ਜਾ ਰਹੇ ਸਨ, ਅਤੇ ਪਿਛੇ ਬਹੁਤ ਸਾਰੇ ਮੁੰਡੇ ਅਤੇ ਰਾਹੀਆਂ ਦਾ ਝੁੰਡ ਸੀ। ਰਹਿਮਤ ਦੇ ਕਪੜਿਆਂ ਤੇ ਲਹੂ ਦੇ ਦਾਗ਼ ਸਨ ਇਕ ਸਿਪਾਹੀ ਦੇ ਹੱਥ
ਵਿਚ ਲਹੂ ਨਾਲ ਭਰੀ ਹੋਈ ਛੁਰੀ ਸੀ ਮੈਂ ਜਲਦੀ ਨਾਲ ਫਾਟਕ ਤੋਂ ਬਾਹਰ ਜਾਕੇ ਸਿਪਾਹੀ ਕੋਲੋਂ ਪੁਛਿਆ।
"ਕੀ ਗਲ ਹੈ?"
ਕੁਝ ਸਿਪਾਹੀਆਂ ਕੋਲੋਂ ਅਤੇ ਕੁਝ ਰਹਿਮਤ ਕੋਲੋਂ ਸੁਨਕੇ ਮੈਨੂੰ ਪਤਾ

-੯੪-