ਪੰਨਾ:ਟੈਗੋਰ ਕਹਾਣੀਆਂ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਲੱਗਾ ਕਿ ਮੇਰੇ ਗਵਾਂਡੀ ਦੇ ਇਕ ਚਪੜਾਸੀ ਨੇ ਰਹਿਮਤ ਕੋਲੋਂ ਇਕ ਲੋਈ ਲਈ ਸੀ, ਉਸ ਦੇ ਕੁਝ ਰੁਪਏ ਚਪੜਾਸੀ ਵਲ ਰਹਿੰਦੇ ਸਨ, ਉਹ ਹੁਣ ਦੇਣਤੋਂ ਨਾਂਹ ਕਰਦਾ ਸੀ,ਉਸੇ ਗਲ ਤੋਂ ਝਗੜਾ ਹੁੰਦੇ ਹੁੰਦੇ ਰਹਿਮਤ ਨੂੰ ਗੁੱਸਾ ਆ ਗਿਆ, ਅਤੇ ਉਸ ਨੇ ਚਪੜਾਸੀ ਨੂੰ ਛੁਰੀ ਮਾਰੀ।
ਰਹਿਮਤ ਇਸ ਕਰ ਕੇ ਚਪੜਾਮੀ ਨੂੰ ਬਹੁਤ ਗਾਲਾਂ ਕੱਢਦਾ ਸੀ, ਉਸੇ ਭੀੜ ਵਿਚ, "ਕਬਲੀ' "ਓ ਕਾਬਲੀ" ਕਹਿੰਦੀ ਹੋਈ ਮੰਨੀ ਉਥੇ ਆ ਗਈ।
ਰਹਿਮਤ ਦਾ ਮੂੰਹ ਕੁਝ ਚਿਰ ਲਈ ਖੁਸ਼ੀ ਨਾਲ ਖਿੜ ਗਿਆ, ਅਜ ਰਹਿਮਤ ਦੇ ਮੋਢੇ ਤੇ ਬਗਲੀ ਨਹੀਂ ਸੀ,ਇਸ ਕਰ ਕੇ ਉਸ ਦੇ ਬਾਰੇ ਕੋਈ ਗਲ ਨਾ ਹੋ ਸਕੀ, ਮੁੰਨੀ ਨੇ ਆਉਂਦਿਆਂ ਹੀ ਉਸ ਕੋਲੋਂ ਪੁਛਿਆ।
"ਤੂੰ ਸਾਹੁਰੇ ਜਾਏਂਗਾ?"
ਰਹਿਮਤ ਨੇ ਹੱਸ ਕੇ ਕਿਹਾ।
"ਉਥੇ ਜਾ ਰਿਹਾ ਹਾਂ।"
ਰਹਿਮਤ ਨੇ ਦੇਖਿਆ, ਇਸ ਉੱਤਰ ਨਾਲ ਮੁੰਨੀ ਨੂੰ ਹਾਸਾ ਨਹੀਂ
ਆਇਆ ਤਾਂ ਉਸ ਨੇ ਜੰਜੀਰ ਦਿਖਾ ਕੇ ਕਿਹਾ।
"ਸਾਹੁਰੇ ਨੂੰ ਮਾਰਦਾ, ਪਰ ਹਥ ਬੱਝੇ ਹੋਏ ਹਨ।"
ਥੋੜੀ ਜਹੀ ਸੱਟ ਲਗਾਉਣ ਨਾਲ ਰਹਿਮਤ ਨੂੰ ਸੱਤ ਸਾਲ ਦੀ
ਕੈਦ ਹੋਈ।
ਅਸੀਂ ਜਿਸ ਵੇਲੇ ਆਪਣੇ ਘਰ ਬੈਠੇ ਕੰਮ ਕਾਰ ਵਿਚ ਰੁਝੇ ਹੋਏ ਹਾਂ,ਉਸ ਵੇਲੇ ਇਕ ਪਹਾੜੀ ਆਦਮੀ ਜੇਲ੍ਹਖਾਨੇ ਦੀ ਬੰਦ ਕੋਠੜੀ ਦੇ ਅੰਦਰ ਕਿਸ ਤਰ੍ਹਾਂ ਆਪਣੇ ਜੀਵਨ ਦੇ ਦਿਨ ਕਟ ਰਿਹਾ ਹੋਵੇਗਾ, ਇਹ ਖਿਆਲ ਵੀ ਕਦੀ ਸਾਡੇ ਦਿਲ ਵਿਚ ਨਹੀਂ ਆਯਾ।

-੮੫-