ਪੰਨਾ:ਟੈਗੋਰ ਕਹਾਣੀਆਂ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਦਿਲ ਘਬਰਾਹਟ ਵਿਚ ਪੈ ਗਿਆ, ਮੈਨੂੰ ਐਂਝ ਮਹਿਸੂਸ ਹੋਣ ਲੱਗਾ ਕਿ ਅਜ ਇਸਦਾ ਇਥੋਂ ਚਲੇ ਜਾਣਾ ਹੀ ਚੰਗਾ ਹੈ।
"ਅਜ ਮੇਰੇ ਘਰ ਕੁਝ ਕੰਮ ਹੈ ਮੈਂ ਉਸ ਵਿਚ ਰੁੱਝਾ ਹੋਇਆ ਹਾਂ ਇਸ ਕਰ ਕੇ ਤੂੰ ਜਾ।"
ਮੇਰਾ ਇਹ ਰੂਖਾ-ਪਨ ਵੇਖ ਕੇ ਉਹ ਮੁੜ ਗਿਆ, ਪਰ ਬਰਾਂਡੇ ਦੇ ਥਲੇ ਉਤਰਨ ਤੋਂ ਪਹਿਲਾਂ ਹੀ ਉਸਨੇ ਪਿਆਰ ਭਰੀ ਅਵਾਜ਼ ਨਾਲ ਕਿਹਾ।
"ਬਾਬੂ ਜੀ ਮੁੰਨੀ ਕਿਥੇ ਹੈ?"
ਪਤਾ ਨਹੀਂ ਉਸਨੂੰ ਇਹ ਖਿਆਲ ਸੀ ਕਿ ਮੁੰਨੀ ਅਜੇ ਤਕ ਓਨੀ ਹੀ ਛੋਟੀ ਹੈ ਅਤੇ ਪਹਿਲਾਂ ਦੀ ਤਰ੍ਹਾਂ "ਕਾਬਲੀ" "ਓ ਕਾਬਲੀ" ਕਹਿੰਦੀ ਹੋਈ ਦੌੜੀ ਆਏਗੀ, ਹੁਣ ਤਕ ਸਾਡੇ ਦੋਨਾਂ ਦੇ ਸਵਾਲ ਜਵਾਬ ਵਿਚ ਕੋਈ ਫਰਕ ਨਹੀਂ ਪਿਆ ਉਹ ਮੁੰਨੀ ਲਈ ਦੋ ਤਿੰਨ ਅੰਗੂਰਾਂ ਦੀਆਂ ਡੱਬੀਆਂ ਅਤੇ ਇਕ ਪੁੜੀ ਵਿਚ ਸੌਂਗੀ, ਬਦਾਮ ਆਦਿਕ ਆਪਣੇ ਦੇਸ਼ ਦੇ ਕਿਸੇ ਮਿੱਤ੍ਰ ਕੋਲੋਂ ਮੰਗ ਦੇ ਲਿਆਇਆ ਸੀ।
"ਅਜ ਘਰ ਵਿਚ ਕੰਮ ਹੈ ਮੰਨੀ ਨਾਲ ਵੀ ਮਿਲ ਨਹੀਂ ਸਕਦੇ।" ਉਸਨੂੰ ਮੇਰਾ ਇਹ ਉਤਰ ਭੈੜਾ ਲੱਗਾ ਉਸਨੇ ਬਾਹਰ ਆਕੇ ਤ੍ਰਿੱਖੀ ਨਜ਼ਰ ਨਾਲ ਮੇਰੇ ਵਲ ਵੇਖਿਆ ਅਤੇ ਫੇਰ ਸਲਾਮ ਕਹਿ ਕੇ ਚਲਾ ਗਿਆ। ਮੇਰੇ ਦਿਲ ਵਿਚ ਇਕ ਤਰ੍ਹਾਂ ਦੀ ਸਟ ਜਹੀ ਲੱਗੀ, ਚਾਹ ਹੋਈ, ਕਿ ਉਸਨੂੰ ਅਵਾਜ਼ ਮਾਰਾਂ ਐਨੇ ਵਿਚ ਵੇਖਿਆ ਕਿ ਉਹ ਆਪ ਹੀ ਆ ਰਿਹਾ ਹੈ ਨੇੜੇ ਆ ਕੇ ਬੋਲਿਆ।
"ਇਹ ਅੰਗੂਰ ਥੋੜੀ ਜਹੀ ਸੌਂਗੀ ਅਤੇ ਬਦਾਮ ਮੁੰਨੀ ਲਈ ਲਿਆਇਆ ਸੀ ਉਸ ਨੂੰ ਦੇ ਦੇਣਾ।"

-੮੭-