ਪੰਨਾ:ਟੈਗੋਰ ਕਹਾਣੀਆਂ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਮੈਂ ਉਹ ਚੀਜ਼ਾਂ ਲੈ ਕੇ ਰੁਪਏ ਦੇਣ ਲੱਗਾ ਤਾਂ ਉਸਨੇ ਗੁਸੇ ਵਿਚ ਆ ਕੇ ਮੇਰਾ ਹਥ ਫੜ ਲਿਆ ਅਤੇ ਕਿਹਾ।
"ਤੁਹਾਡੀ ਮੇਹਰਬਾਨੀ ਨੂੰ ਮੈਂ ਕਦੀ ਨਹੀਂ ਭੁੱਲ ਸਕਦਾ ਮੈਨੂੰ ਰੁਪਏ ਨਾ ਦਿਓ, ਬਾਬੂ, ਜਿਸ ਤਰ੍ਹਾਂ ਤੇਰੇ ਇਕ ਕੁੜੀ ਹੈ ਉਸੇ ਤਰ੍ਹਾਂ ਮੇਰੇ ਵੀ ਇਕ ਕੁੜੀ ਹੈ, ਮੇਰੀ ਕੁੜੀ ਅਤੇ ਤੁਹਾਡੀ ਕੁੜੀ ਦੀ ਸ਼ਕਲ ਅਤੇ ਡੀਲ ਡੌਲ ਕੁਝ ਮਿਲਦਾ ਜੁਲਦਾ ਹੈ ਇਸ ਕਰ ਕੇ ਮੈਨੂੰ ਤੁਹਾਡੀ ਮੁੰਨੀ ਨਾਲ ਪਿਆਰ ਹੋ
ਗਿਆ, ਅਤੇ ਮੈਂ ਕਦੀ ਕਦੀ ਇਸ ਲਈ ਮੇਵਾ ਲੈ ਆਉਂਦਾ ਹਾਂ।"
ਐਨਾ ਕਹਿ ਉਸ ਨੇ ਕਮੀਜ਼ ਦੇ ਅੰਦਰੋਂ ਪਤਾ ਨਹੀਂ ਕਿਥੋਂ ਇਕ ਮੈਲੇ ਕਾਗਜ਼ ਦੀ ਪੁੜੀ ਕੱਢੀ, ਬਹੁਤ ਕੋਸ਼ਸ਼ ਨਾਲ ਉਸ ਨੇ ਪੁੜੀ ਖੋਲ੍ਹ ਕੇ ਮੇਜ਼ ਤੇ ਰਖ ਦਿਤੀ।
ਮੈਂ ਵੇਖਿਆ ਕਾਗਜ਼ ਉਤੇ ਇਕ ਛੋਟੇ ਜਹੇ ਹਥ ਦੀ ਸੋਨੇ ਦੀ ਮੁੰਦ੍ਰੀ
ਪਈ ਸੀ।
ਕੁੜੀ ਦੀ ਉਸ ਖਿਆਲੀ ਤਸਵੀਰ ਨੂੰ ਛਾਤੀ ਨਾਲ ਲਾ ਕੇ ਰਹਿਮਤ ਹਰ ਵਰ੍ਹੇ ਐਨੀ ਦੂਰੋਂ ਕਲਕਤੇ ਵਿਚ ਮੇਵਾ ਵੇਚਣ ਆਉਂਦਾ ਹੈ ਉਸ ਕੋਮਲ ਹੱਥ ਦਾ ਖਿਆਲ ਉਸ ਦੇ ਦਿਮਾਗ ਨੂੰ ਵਛੋੜੇ ਦੇ ਖਿਆਲ ਤੋਂ ਬਚਾਈ ਰਖਦਾ ਹੈ।
ਇਹ ਵੇਖ ਕੇ ਮੇਰੀਆਂ ਅੱਖਾਂ ਵਿਚ ਅੱਥਰੂ ਆ ਗਏ ਉਸ ਵੇਲੇ ਮੈਂ ਬਿਲਕੁਲ ਹੀ ਭੁਲ ਗਿਆ, ਕਿ ਉਹ ਕਾਬਲੀ ਮੇਵਾ ਵੇਚਣ ਵਾਲਾ ਹੈ ਅਤੇ ਮੈਂ ਇਕ ਉਚੀ ਜ਼ਾਤ ਦਾ ਅਗਰਵਾਲ ਬਾਨੀਆਂ ਹਾਂ ਮੈਂ ਸੋਚਿਆ, ਕਿ ਜੋ ਮੈਂ ਹਾਂ ਉਹ ਹੀ ਉਹ ਹੈ, ਮੈਂ ਵੀ ਪਿਤਾ ਹਾਂ ਉਹ ਵੀ ਪਿਤਾ ਹੈ, ਇਸ ਦੀ ਉਸ ਪਹਾੜ ਵਿਚ ਰਹਿਣ ਵਾਲੀ ਪਹਾੜੀ ਕੁੜੀ ਦੀ ਖਿਆਲੀ ਤਸਵੀਰ ਨੇ ਮੈਨੂੰ

-੮੮-