ਪੰਨਾ:ਟੈਗੋਰ ਕਹਾਣੀਆਂ.pdf/91

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘੁੰਡ ਉਹਲੇ


ਰਾਧਾ ਤੇ ਮੰਗਲ ਦੋਨੇਂ ਦਰਿਆ ਦੇ ਕੰਡੇ ਟੁੱਟੇ ਭੱਜੇ ਮੰਦਰ ਵਿਚ ਮਿਲੇ, ਰਾਧਾ ਨੇ ਚੁਪ ਚੁਪੀਤੀ ਆਪਣੀ ਸੁਭਾਵਿਕ ਟੇਡੀ ਨਜ਼ਰ ਨਾਲ ਮੰਗਲ ਵਲ ਵੇਖਿਆ। ਉਸ ਦਾ ਮਤਲਬ ਸੀ ਕਿ ਤੁਸੀਂ ਕਿਸ
ਹੌਸਲੇ ਨਾਲ ਅਜ ਇਸ ਭੇੜੇ ਵੇਲੇ ਮੈਨੂੰ ਇਥੇ ਸਦ ਲਿਆਏ ਹੋ। ਮੈਂ ਹੁਣ ਤਕ ਤੁਹਾਡੀਆਂ ਸਾਰੀਆਂ ਗਲਾ ਧਿਆਨ ਨਾਲ ਸੁਨੀਆਂ ਹਨ, ਇਸੇ ਕਰਕੇ ਸ਼ਾਇਦ ਤੁਹਾਨੂੰ ਇਨਾਂ ਹੋਸਲਾ ਹੋ ਗਿਆ ਹੈ, ਮੰਗਲ ਰਾਧਾ ਕੋਲੋਂ ਕੁਝ ਡਰਦਾ ਸੀ, ਅਤੇ ਹੁਣ ਰਾਧਾ ਦੀ ਇਸ ਨਜ਼ਰ ਨੇ ਉਸ ਨੂੰ ਹੋਰ ਵੀ ਘਬਰਾਹਟ ਵਿਚ ਪਾ ਦਿੱਤਾ। ਉਸ ਨੇ ਸੋਚਿਆ ਕਿ ਜੋ ਕੁਝ ਕਹਿਨਾ ਹੈ ਓਹ ਸਭ ਕੁਝ ਤਰੀਕੇ ਵਾਰ ਕਵਾਂਗਾ, ਪਰ ਉਸ ਨੂੰ ਹੁਣ ਇਹ ਖਿਆਲ ਹੋ। ਇਥੇ ਸੱਦ ਲਿਆਉਨ ਦੀ ਵਜਾ ਦਸੇ ਬਿਨਾ ਵੀ ਠੀਕ ਨਹੀਂ ਸੀ, ਅਤੇ ਮੰਗਲ ਨੇ ਜਲਦੀ ਹੀ ਕਹਿ ਦਿਤਾ।
ਮੈਂ ਚਾਹੁੰਦਾ ਹਾਂ ਕਿ ਅਸੀਂ ਦੋਵੇਂ ਏਥੋਂ ਨੱਠ ਚਲੀਏ ਅਤੇ ਕਿਸੇ ਦੂਸਰੀ ਜਗ੍ਹਾਂ ਜਾਕੇ ਵਿਆਹ ਕਰ ਲਈਏ।
ਮੰਗਲ ਜੋ ਕਹਿਨਾ ਚਾਹੁੰਦਾ ਸੀ, ਓਹ ਤਾਂ ਉਸ ਨੇ ਠੀਕ ਠੀਕ

੯੧-