ਪੰਨਾ:ਟੈਗੋਰ ਕਹਾਣੀਆਂ.pdf/92

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਕਹਿ ਦਿਤਾ, ਪਰ ਉਸ ਦੇ ਨਾਲ ਜੋ ਦੋ ਚਾਰ ਮਿਠੀਆਂ ਮਿਠੀਆਂ ਗਲਾਂ ਕਰਨੀਆਂ ਸੀ ਓਹ ਨਾ ਹੋ ਸਕੀਆ, ਇਸ ਵਾਸਤੇ ਰਾਧਾ ਨੂੰ ਮੰਗਲ ਦੀ ਇਹ ਗਲ ਬਿਲਕੁਲ ਫਿੱਕੀ ਅਤੇ ਅਚੰਭੇ ਵਾਲੀ ਮਲੂਮ ਹੋਈ। ਮੰਗਲ ਕਹਿ ਤੇ ਗਿਆ ਪਰ ਪਿਛੋਂ ਘਬਰਾ ਜਿਹਾ ਗਿਆ, ਅਤੇ ਹੋਰ ਦੋ ਚਾਰ ਗਲਾਂ ਕਰਕੇ ਰਾਧਾ ਨੂੰ ਪਤਿਆ ਲੈਣਾ ਉਸ ਦੀ ਤਾਕਤ ਤੋਂ ਬਾਹਰ ਹੋ ਗਿਆ। ਨਦੀ ਦੇ ਕਿਨਾਰੇ ਖੋਲੇ ਵਿਚ ਦੁਪਿਹਰ ਦੇ ਵੇਲੇ ਰਾਧਾ ਨੂੰ ਬੁਲਾ ਕੇ ਮੰਗਲ ਨੇ ਸਿਰਫ ਏਨਾਂ ਹੀ ਕਿਹਾ, "ਚਲੋ ਵਿਆਹ ਕਰ ਲਈਏ।
ਰਾਧਾ ਜਵਾਨੀ ਵਿਚ ਭਰਪੂਰ ਸੀ ਉਸ ਦਾ ਹਰ ਇਕ ਅੰਗ ਸੁਹਣਾ ਸੀ, ਉਮਰ ਵੀਹਾ ਸਾਲਾਂ ਦੇ ਲਗਭਗ ਸੀ, ਜੇਹੋ ਜਹੀ ਜੁਆਨ ਸੀ, ਓਹੋ ਜਿਹੀ ਸੁੰਦਰ ਸੀ, ਸਰਦੀ ਦੀ ਰੁਤ ਦੇ ਦੰਦ ਦੀ ਤਰ੍ਹਾਂ ਉਸ ਦਾ ਖਿੜਿਆ ਹੋਇਆ ਚੇਹਰਾ ਆਪਣੀਆਂ ਸੀਤਲ ਕਿਰਨਾਂ ਨਾਲ ਖੋਲੇ ਦੀਆਂ ਹਨੇਰੀਆਂ ਨੁਕਰਾਂ ਵਿਚ ਵੀ ਚਾਨਣ ਕਰ ਰਿਹਾ ਸੀ, ਉਹਦੀਆਂ ਅੱਖਾਂ ਦਿਨ ਦੀ ਤਰ੍ਹਾਂ ਰੋਸ਼ਨ ਅਤੇ ਸੁੰਦਰ ਸਨ।
ਉਸ ਦਾ ਪਿਤਾ ਨਹੀਂ ਸੀ, ਕੇਵਲ ਵੱਡਾ ਭਰਾ ਹੀ ਸੀ, ਜਿਸ ਦਾ ਨਾਮ ‘ਕਦਾਰ' ਸੀ, ਭੈਣ ਅਤੇ ਭਰਾ ਵਿਚ ਬਹੁਤ ਪਿਆਰ ਸੀ, ਆਪਸ ਵਿਚ ਬਲਦੇ ਬਹੁਤ ਘਟ ਸਨ, ਪਰ ਉਨ੍ਹਾਂ ਦੇ ਮੂੰਹ ਤੇ ਕੋਈ ਕੁਦਰਤੀ ਰੂਹਾਨੀ ਨੂਰ ਸੀ, ਜਿਸ ਤਰ੍ਹਾਂ ਚਮਕਦੇ ਹੋਏ ਸੂਰਜ ਵਿਚ ਰੌਸ਼ਨੀ ਹੁੰਦੀ ਹੈ। ਲੋਕ ਕਦਾਰ ਕੋਲੋਂ ਕਿਸੇ ਕਾਰਨ ਤੋਂ ਬਗੈਰ ਹੀ ਡਰਦੇ ਸਨ।
ਮੰਗਲ ਦੂਸਰੇ ਸ਼ਹਿਰ ਦਾ ਰਹਿਣ ਵਾਲਾ ਸੀ, ਹੁਣ ਇਸ ਪਿੰਡ ਵਿਚ ਰਹਿੰਦਿਆਂ ਉਸ ਨੂੰ ਪੰਦਰਾਂ ਸਾਲ ਹੋ ਗਏ ਸਨ, ਇਹ ਪਿੰਡ ਕਾਹਨ ਪੁਰ ਤੋਂ ਇਕ ਮੀਲ ਦੀ ਵਿਥ ਤੇ ਸੀ, ਇਥੇ ਘਾਹ ਪੱਠਾ ਹੀ ਜ਼ਯਾਦਾ ਵੇਖ ਕੇ ਇਕ ਆਦਮੀ ਨੇ ਡੈਰੀ ਫਾਰਮ ਖੋਲ ਦਿੱਤੀ ਸੀ, ਮੰਗਲ ਦਾ ਪਿਤਾ

-੯੨-