ਪੰਨਾ:ਟੈਗੋਰ ਕਹਾਣੀਆਂ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਮੈਨਜਰ ਦੇ ਕੋਲ ਨੌਕਰ ਸੀ, ਪਿਤਾ ਦੀ ਮੌਤ ਦੇ ਪਿਛੋਂ ਪੁਤਰ ਨੂੰ ਉਸੇ
(ਮੈਨਜਰ) ਨੇ ਉਸਦੀ ਸਹਾਇਤਾ ਕੀਤੀ, ਮੈਨੇਜਰ ਦੀ ਮੇਹਰਬਾਨੀ ਨਾਲ ਹੀ ਓਹ ਐਨਾ ਵਡਾ ਹੋਗਿਆ।ਅਤੇ ਹੁਣ ਇਸ ਡੈਰੀਫਾਰਮ ਵਿਚ ਨੌਕਰ ਸੀ,ਜਿਸ ਵੇਲੇ ਦੀ ਇਹ ਗਲ ਲਿਖੀ ਜਾਂਦੀ ਹੈ,ਓਸ ਵੇਲੇ ਇਹੋ ਜਿਹੀਆਂ ਕਈ ਮਸਾਲਾਂ ਮਿਲਿਦੀਆਂ ਸਨ। ਮੰਗਲ ਕੋਲ ਕੇਵਲ ਉਸਦੀ ਵਿਧਵਾ ਭੂਆ ਸੀ, ਮੰਗਲ ‘ਕਦਾਰ’ ਦਾ ਗਵਾਂਢੀ ਸੀ ਰਾਧਾ ਅਤੇ ਮੰਗਲ ਛੋਟੀ ਉਮਰ ਵਿਚ ਇਕੱਠੇ ਖੇਡਦੇ ਸਨ, ਮੰਗਲ ਦੀ ਭੂਆ ਰਾਧਾ ਨੂੰ ਪਿਆਰ ਦੀ ਤੇ ਨਜ਼ਰ ਨਾਲ ਵੇਖਦੀ ਰਹੀ।
ਮੰਗਲ ਦੀ ਉਮਰ (ਉਂਨੀ) ਸਾਲ ਹੋਣ ਲਗੀ, ਓਹ ਭੂਆ ਦੇ ਬਹੁਤ ਜ਼ੋਰ ਲਾਨ ਤੇ ਵੀ ਵਿਆਹ ਤੋਂ ਨਾਂਹ ਹੀ ਕਰੀ ਜਾਂਦਾ ਸੀ ਮੈਨੇਜਰ ਸਾਹਿਬ ਇਕ ਹਿੰਦੁਸਤਾਨੀ ਲੜਕੇ ਦੀ ਇਹੋ ਜਹੀ ਅਕਲ ਵੇਖਕੇ ਬਹੁਤ ਖੁਸ਼ ਹੋਏ, ਉਨ੍ਹਾਂ ਨੇ ਸੋਚਿਆ ਕਿ ਮੰਗਲ ਨੇ ਮੈਨੂੰ ਹੀ ਆਪਨੀ ਜ਼ਿੰਦਗੀ ਦਾ ਸਹਾਰਾ ਸਮਿਝਆ ਹੈ, ਕਿਉਂਕਿ ਓਹ ਆਪ ਵੀ ਅਜੇ ਅਕੱਲੇ ਹੀ ਸਨ, ਇਨ੍ਹਾਂ ਗਲਾਂ ਵਿਚ ਹੀ ਮੰਗਲ ਦੀ ਭੂਆ ਵੀ ਮਰ ਗਈ।
ਦੂਜੇ ਪਾਸੇ ਦਾਜ ਉਤੇ ਖਰਚ ਨਾ ਕਰ ਸਕਨ ਦੇ ਕਾਰਨ ਰਾਧਾ ਦਾ ਵਿਆਹ ਵੀ ਨਾ ਹੋ ਸਕਿਆ ਓਹ ਹੌਲੀ ਹੌਲੀ ਜੁਆਨ ਹੋ ਗਈ।
ਇਹ ਕਹਿਨ ਦੀ ਤਾਂ ਲੋੜ ਹੀ ਨਹੀਂ ਕਿ ਵਿਆਹ ਦਾ ਬੰਦੋਬਸਤ ਜਿਸ ਦਿਉਤੇ ਦੇ ਸਿਰ ਉਤੇ ਹੈ, ਓਹ ਹੀ ਉਨ੍ਹਾਂ ਦੋਨਾਂ ਦੀ ਬਾਬਤ ਹੁਣ ਤਕ ਬੇ-ਪਰਵਾਹੀ ਕਰ ਰਿਹਾ ਸੀ, ਪਰ ਪਿਆਰ ਦਾ ਬੰਦੋਬਸਤ ਜਿਸ ਦੇ ਸਿਰ ਤੇ ਹੈ, ਉਸਨੇ ਆਪਣੇ ਕੰਮ ਵਿਚ ਕੋਈ ਸੁਸਤੀ ਨਹੀਂ ਕੀਤੀ, ਬੱਢੇ ਜਿਸ
ਵੇਲੇ ਉਘਲਾ ਰਹੇ ਸਨ ਉਸ ਵੇਲੇ ਪਿਆਰ ਦਾ ਦੇਵਤਾ ਬੜੀ ਚਤੁਰਾਈ ਨਾਲ ਕੰਮ ਕਰ ਰਿਹਾ ਸੀ। ਪਿਆਰ ਦਾ ਦੇਵਤਾ ਭਿੰਨ ਭਿੰਨ ਮਨੁੱਖਾ

-੯੩-