ਪੰਨਾ:ਟੈਗੋਰ ਕਹਾਣੀਆਂ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਉਤੇ ਭਿੰਨ ਭਿੰਨ ਅਸਰ ਕਰਦਾ ਹੈ, ਪਿਆਰ ਵਿਚ ਤੁਲਿਆ ਹੋਇਆ 'ਮੰਗਲ' ਆਪਣੇ ਦਿਲਦੀਆਂ ਦੋ ਚਾਰ ਗਲਾਂ ਕਹਿਣ ਲਈ ਵੇਲੇ ਦੀ ਭਾਲ ਵਿਚ ਸੀ, ਪਰ ਰਾਧਾ ਓਹਨੂੰ ਇਹ ਵੇਲਾ ਹੱਥ ਨਹੀਂ ਸੀ ਆਉਣ ਦੇਂਦੀ। ਉਸਦੀ ਤ੍ਰਿਖੀ ਨਜ਼ਰ ਮੰਗਲ ਦੇ ਪਾਗਲ ਹੋਏ ਦਿਲ ਨੂੰ ਡਰਾ ਦੇਂਦੀ ਸੀ।
ਅਜ ਹਜ਼ਾਰਾਂ ਗੱਲਾਂ ਕਰਕੇ ਮੰਗਲ ਰਾਧਾ ਨੂੰ ਉਸ ਟੁੱਟੇ ਭੱਜੇ ਮੰਦਰ ਵਿਚ ਲਿਆ ਸਕਿਆ, ਉਸ ਨੇ ਸੋਚਿਆ ਕਿ ਜੋ ਕੁਝ ਕਹਿਨਾ ਹੈ,ਓਹ ਅੱਜ ਹੀ ਸਾਰਾ ਵਿਰਤਾਂਤ ਨਾਲ ਕਹਿ ਦਿਆਂਗਾ। ਇਸਦੇ ਪਿਛੋਂ ਯਾ ਤਾਂ ਸਾਰੀ ਉਮਰ ਅਨੰਦ ਨਾਲ ਗੁਜਰੇਗੀ, ਅਤੇ ਯਾ ਮੌਤ ਦਾ ਸਵਾਗਤ ਕਰਾਂਗਾ। ਅਤੇ ਹੁਣ ਪੂਜਨ ਯੋਗ ਦੇਵਤੇ ਨੂੰ ਸਾਹਮਣੇ ਵੇਖਕੇ ਵੀ ਮੰਗਲ ਸਿਰਫ ਏਨਾਂ ਹੀ ਕਹਿ ਸਕਿਆ।
"ਚਲੋ ਵਿਆਹ ਕਰ ਲਈਏ" ਇਸ ਦੇ ਪਿਛੋਂ ਜਿਸ ਤਰ੍ਹਾਂ ਇਕ ਵਿਦਯਾਰਥੀ ਨੂੰ ਸਬਕ ਨਾ ਯਾਦ ਹੋਵੇ ਓਸੇ ਤਰ੍ਹਾਂ ਮੰਗਲ ਘਬਰਾ ਕੇ ਰੈਹ ਗਿਆਂ।
ਰਾਧਾ ਨੂੰ ਜਿਸ ਤਰ੍ਹਾਂ ਇਹ ਉਮੀਦ ਨਹੀਂ ਸੀ ਕਿ ਮੰਗਲ ਇਹੋ ਜਿਹਾ ਪੇਚਦਾਰ ਸੁਆਲ ਕਰ ਦੇਵੇਗਾ, ਓਹ ਥੋੜਾ ਚਿਰ ਚੁਪ ਕਰ ਰਹੀ।
ਦੁਪਿਹਰ ਦੀਆਂ ਖੌਫ-ਨਾਕ ਅਵਾਜ਼ਾਂ ਜਿਨ੍ਹਾਂ ਦਾ ਬਿਆਨ ਕਰਨਾ ਕਠਿਨ ਹੈ, ਇਸ ਵੇਲੇ ਪੂਰੀ ਤਰਾਂ ਸੁਨਾਈ ਦੇਨ ਲਗ ਪਈਆਂ, ਹਵਾ ਵਗਨ ਨਾਲ ਮੰਦਰ ਦਾ ਟੁੱਟਾ ਹੋਇਆ ਬੂਹਾ ਕਿਸੇ ਪਿਆਰੇ ਦੇ ਦਿਲ ਦੀ ਖੁਸ਼ੀ ਦੀ ਤਰ੍ਹਾਂ ਹੌਲੀ ਹੌਲੀ ਅਵਾਜ਼ ਪੈਦਾ ਕਰਨਾ, ਹਿਲਨਾ, ਖੁਲ੍ਹਨਾ, ਅਤੇ ਬੰਦ ਹੋਨਾ ਸ਼ੁਰੂ ਹੋਇਆ, ਮੰਦਰ ਦੇ ਅੰਦਰ ਬਣੇ ਹੋਏ ਜੰਗਲੀ ਕਬੂਤਰ ਗੁਟਗ ਗੂੰ ਕਰਨ ਲਗੇ, ਬਾਹਰ ਸੋਮੈਰ ਦੇ ਦਰਖਤ ਤੇ ਬੈਠਾ ਹੋਇਆ ਚੱਕੀ ਰਾਹ (ਕਟ ਫੌੜਾ) ਆਪਣੀ ਲੰਬੀ ਚੁੰਜ ਨਾਲ ਕਟ ਕਟ ਕੇ

-੯੪-