ਪੰਨਾ:ਟੈਗੋਰ ਕਹਾਣੀਆਂ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਲਕੜੀ ਕੁਤਰਨ ਲਗਾ,ਸੁੱਕੇ ਹੋਏ ਪਤਰਾਂ ਦੇ ਢੇਰ ਵਿਚੋਂ ਸਰ ਸਰ ਕਰਦੀ ਹੋਈ ਗੁਲੈਰੀ ਇਕ ਪਾਸਿਓਂ ਦੂਜੇ ਪਾਸੇ ਨਿਕਲ ਗਈ, ਮੈਦਾਨ ਵਲੋਂ ਨੰਬਰ ਵਾਰ ਆਏ ਹੋਏ ਹਵਾ ਦੇ ਬੁੱਲੇ ਪਤਿਆਂ ਨੂੰ ਹਿਲਾਨ ਲਗੇ, ਦਰਯਾ ਦਾ ਪਾਣੀ ਇਕ ਦਮ ਘਬਰਾ ਕੇ ਘਾਟ ਦੀਆਂ ਪੌੜੀਆਂ ਨਾਲ ਸਿਰ ਮਾਰਨ ਲਗਾ, ਅਤੇ ਇਹ ਸਾਰੀਆਂ ਇਕੋ ਵਾਰੀ ਨਿਕਲੀਆਂ ਹੋਈਆਂ ਅਵਾਜ਼ਾਂ ਰਲਕੇ ਇਕ ਡਰਾਉਣੀ ਸਾਂ ਸਾਂ ਗੜ ਗੜ ਵਿਚ ਬਦਲ ਜਾਂਦੀਆਂ ਸਨ, ਅਤੇ ਇਸ ਵਿਚੋਂ ਬੰਸਰੀ ਦੀ ਇਕ ਮਿੱਠੀ ਸੁਰ ਆਕੇ ਦਿਲ ਨੂੰ
ਹਿਲਾ ਰਹੀ ਸੀ। ਮੰਗਲ ਨੂੰ ਰਾਧਾ ਦੇ ਮੂੰਹ ਵਲ ਦੇਖਨ ਦਾ ਹੌਸਲਾ ਨਾ ਹੋਇਆ, ਓਹ ਮੰਦਰ ਦੀ ਕੰਧ ਦੇ ਸਹਾਰੇ ਖੜਾ ਹੋਇਯਾ ਦਰਯਾ ਵਲ ਡੂੰਘੀ ਨਜ਼ਰ ਨਾਲ ਦੇਖੋ ਰਿਹਾ ਸੀ,ਜਿਸ ਤਰ੍ਹਾਂ ਓਹ ਸੁਪਨਾ ਦੇਖ ਰਿਹਾ ਹੋਵੇ।
ਕੁਝ ਚਿਰ ਪਿਛੋਂ ਓਧਰੋਂ ਮੂੰਹ ਫੇਰ ਕੇ ਮੰਗਲ ਨੇ ਅਧੀਨਤਾ ਅਤੇ ਗਰੀਬੀ ਨਜ਼ਰ ਨਾਲ ਰਾਧਾ ਵਲ ਵੱਖਿਆ, ਰਾਧਾ ਨੇ ਸਿਰ ਫੇਰ ਕੇ ਕਿਹਾ "ਨਹੀਂ ਇਹ ਨਹੀਂ ਹੋ ਸਕਦਾ।"
ਰਾਧਾ ਦੇ ਸਿਰ ਹਿਲਾਨ ਦੇ ਨਾਲ ਹੀ ਮੰਗਲ ਦੀ ਆਸ ਮਿੱਟੀ ਵਿਚ ਮਿਲ ਗਈ, ਮੰਗਲ ਚੰਗੀ ਤਰਾਂ ਜਾਣਦਾ ਸੀ, ਕਿ ਰਾਧਾ ਦੀ ਨਾਂਹ ਨੂੰ ਹਾਂ ਵਿਚ ਬਦਲਨਾ ਕਠਿਨ ਕੰਮ ਹੈ। ਮੰਗਲ ਨੇ ਆਪਣੇ ਦਿਲ ਵਿਚ ਕਿਹਾ, "ਚੰਗੇ ਘਰਾਣੇ ਦਾ ਖਿਆਲ ਜਿਸ ਦੀ ਰਗ ਰਗ ਵਿਚ ਭਰਿਆ ਹੋਇਆ ਹੈ, ਓਹ ਕਦੀ ਵੀ ਮੇਰੇ ਵਰਗੇ ਮਮੂਲੀ ਮਨੁੱਖ ਨਾਲ ਵਿਆਹ ਕਰਨ ਵਾਸਤੇ ਤਿਆਰ ਨਹੀਂ ਹੋ ਸਕਦੀ, ਪਿਆਰ ਤੇ ਵਿਆਹ ਵਿਚ ਕਿੰਨਾਂ ਫਰਕ ਹੈ। ਰਾਧਾ ਨੇ ਸੋਚਿਆ ਕਿ ਮੇਰੇ ਸੋਚ ਸਮਝ ਕੇ ਕੰਮ ਨਾ ਕਰਨ ਦੇ ਕਾਰਨ ਮਗਲ ਨੂੰ ਇਹੋ ਜਹੀ ਹਿੰਮਤ ਹੋਈ, ਓਹ ਮੁੜਨ ਲਈ ਤਿਆਰ ਹੋ ਗਈ। ਮੰਗਲ ਨੇ ਇਸਦਾ ਖਿਆਲ ਸਮਝ ਲਿਆ, ਅਤੇ ਕਿਹਾ ਕਿ

-੯੫-