ਪੰਨਾ:ਟੈਗੋਰ ਕਹਾਣੀਆਂ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




"ਮੈਂ ਕਲ ਇਥੋਂ ਚਲਾ ਜਾਵਾਂਗਾ।" ਰਾਧਾ ਨੇ ਪਹਿਲਾਂ ਤਾਂ ਇਹ ਖਿਆਲ ਜ਼ਾਹਿਰ ਕਰਨ ਦੀ ਕੋਸ਼ਸ਼ ਕੀਤੀ, ਕਿ ਮੈਨੂੰ ਕੀਹ, ਪਰ ਇਹ ਖਿਆਲ ਜ਼ਾਹਿਰ ਨਾ ਕਰ ਸਕੀ, ਅਤੇ ਜਾਨ ਵਾਸਤੇ ਪੈਰ ਨਾ ਉੱਠ ਸਕੇ,ਇਸ ਨੇ ਹੌਲੀ ਜਹੀ ਪੁਛਿਆ, "ਕਿਓਂ?"
"ਸਾਹਿਬ ਵਲੈਤ ਚਲੇ ਹਨ, ਅਤੇ ਮੈਂ ਵੀ ਇਹ ਨੌਕਰੀ ਛਡਕੇ ਕਲਕੱਤੇ ਯਾ ਬੰਬਈ ਚਲਾ ਜਾਵੇਗਾ।"
ਰਾਧਾ ਕੁਝ ਚਿਰ ਤਕ ਚੁਪ ਰਹੀ ਉਸ ਨੇ ਸੋਚ ਕੇ ਵੇਖਿਆ, ਦੋਨਾਂ ਦੀ ਜਿੰਦਗੀ ਦੀ ਚਾਲ ਇਕੋ ਪਾਸੇ ਨਹੀਂ ਇਹੋ ਜਹੀ ਹਾਲਤ ਵਿਚ ਇਕ ਦਾ ਦੂਸਰੇ ਨੂੰ ਮਜਬੂਰ ਕਰਨਾ ਬੇ-ਫਾਇਦਾ ਅਤੇ ਅਨਹੋਣੀ ਗਲ ਹੈ, ਇਸ ਵਾਸਤੇ ਬਿਲਕੁਲ ਹੌਲੀ ਜੇਹੀ ਅਤੇ ਅਨਜਾਣ ਅਵਾਜ਼ ਵਿਚ ਉਸ ਨੇ ਕਿਹਾ
"ਅੱਛਾ" ਮੰਗਲ ਨੂੰ ਇਹ ਗਲ ਇਕ ਠੰਡੇ ਹਾਉਂਕੇ ਦੀ ਤਰਾਂ ਪ੍ਰਤੀਤ ਹੋਈ।
ਏਨਾ ਕਹਿ ਕੇ ਰਾਧਾ ਫੇਰ ਜਾਨ ਵਾਸਤੇ ਤਿਆਰ ਹੋਈ, ਮੰਗਲ ਜਿਸਤਰ੍ਹਾਂ ਸੁਫਨਾ ਵੇਖਕੇ ਹਟਿਆ ਸੀ ਓਹ ਚਿੱਲਾ ਕੇ ਬੋਲਿਆ 'ਕਦਾਰ' ਰਾਧਾ ਨੇ ਦੇਖਿਆ ਕਿ ਕਦਾਰ ਮੰਦਰ ਵਲੋਂ ਆ ਰਿਹਾ ਹੈ, ਉਸ ਨੇ ਸਮਝ ਲਿਆ ਕਿ ਭਰਾ ਨੂੰ ਮੇਰੇ ਇਥੇ ਆਉਨ ਦਾ ਪਤਾ ਲਗ ਗਿਆ ਹੈ, ਮੰਗਲ
ਨੇ ਰਾਧਾ ਉਤੇ ਔਕੜ ਆਉਂਦੀ ਵੇਖਕੇ ਟਟੀ ਹੋਈ ਕੰਧ ਟੱਪ ਕੇ ਨਿਕਲ ਜਾਨ ਦੀ ਠਾਨ ਲਈ, ਪਰ ਰਾਧਾ ਨੇ ਉਸਦੇ ਦੋਵੇਂ ਹਥ ਜ਼ੋਰ ਨਾਲ ਫੜ ਰੋਕ ਲਿਆ ਕਦਾਰ ਨੇ ਮੰਦਰ ਦੇ ਅੰਦਰ ਪੈਰ ਰਖਿਆ, ਸਿਰਫ ਇਕੋ ਵਾਰੀ ਚੁਪ ਚਾਪ ਦੋਨਾਂ ਵਲ ਵੇਖਿਆ।
ਰਾਧਾ ਨੇ ਮੰਗਲ ਵਲ ਵੇਖ ਕੇ ਘਬਰਾਏ ਹੋਏ ਲਫਜ਼ਾਂ ਵਿਚ ਕਿਹਾ, ਤੁਹਾਡੇ ਘਰ ਆਵਾਂਗੀ ਤੁਸੀਂ ਮੇਰੀ ਉਡੀਕ ਰਖਨਾ,ਕਧਾਰ ਮੰਦਰ ਵਿਚੋਂ ਬਾਹਰ ਨਿਕਲਿਆ ਸਿਰਫ ਇਕੋ ਵਾਰੀ ਬੜੇ ਸਿਆਣਿਆਂ ਦੀ ਤਰ੍ਹਾਂ ਰਾਧਾ

-੯੬-