ਪੰਨਾ:ਟੈਗੋਰ ਕਹਾਣੀਆਂ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟੈਗੋਰ ਕਹਾਣੀਆਂ




ਬੇਚੈਨ ਹੋਇਆ ਸੀ, ਉਸੇ ਤਰ੍ਹਾਂ ਉਸ ਦੇ ਰੰਡੀ ਹੋਣ ਤੇ ਨਾ ਹੋਇਆ, ਪਰ ਉਸਨੂੰ ਇਸ ਘਟਨਾਂ ਤੋਂ ਕੁਝ ਤਸੱਲੀ ਹੀ ਹੋਈ, ਪਰ ਇਹ ਤਸੱਲੀ ਦਾ ਖਿਆਲ ਬਹੁਤਾ ਚਿਰ ਨਾ ਰਹਿ ਸਕਿਆ, ਕਿਉਂਕਿ ਦੂਸਰੇ ਪਾਸੇ ਇਕ ਹੋਰ ਬਿਜਲੀ ਡਿੱਗੀ ਜਿਸ ਨਾਲ ਉਸਦਾ ਦਿਲ ਚੂਰ ਚੂਰ ਹੋ ਗਿਆ, ਉਸਨੇ ਸੁਣਿਆ, ਕਿ ਅਜ ਸਿਵਿਆਂ ਵਿਚ ਰਾਧਾ ਸਤੀ ਹੋਵੇਗੀ।
ਪਹਿਲਾਂ ਇਸ ਨੇ ਸੋਚਿਆ ਕਿ ਸਾਹਿਬ ਨੂੰ ਜਾ ਕੇ ਸਾਰਾ ਹਾਲ ਕਹਿ ਦਿਆਂ ਅਤੇ ਉਸਦੀ ਮਦਤ ਨਾਲ ਰਾਧਾ ਦਾ ਸਤੀ ਹੋਣਾ ਰੋਕ ਦਿਆਂ, ਪਰ ਫੇਰ ਖਿਆਲ ਆਇਆ ਕਿ ਸਾਹਿਬ ਤਾਂ ਸਵੇਰੇ ਮੋਟਰ ਤੇ ਚੜ੍ਹ ਕੇ ਕਾਹਨ ਪੁਰ ਸਟੇਸ਼ਨ ਤੇ ਚਲੇ ਗਏ ਹੋਣਗੇ ਸਾਹਿਬ ਨੂੰ ਮੰਗਲ ਨੂੰ ਆਪਣੇ
ਨਾਲ ਲੈ ਜਾਣ ਦਾ ਖਿਆਲ ਪ੍ਰਗਟ ਕੀਤਾ ਸੀ ਪਰ ਉਸਨੇ ਨਾਂਹ ਕਰ ਦਿਤੀ ਸੀ।
ਰਾਧਾ ਨੇ ਕਿਹਾ ਸੀ ਕਿ ਮੈਂ ਤੁਹਾਡੇ ਘਰ ਆਵਾਂਗੀ, ਤੁਸੀਂ ਮੇਰੀ ਉਡੀਕ ਰਖਣਾ, ਹੁਣ ਮੰਗਲ ਨੂੰ ਆਸ ਨਹੀਂ ਸੀ ਕਿ ਮੈਂ ਰਾਧਾ ਨੂੰ ਆਪਣੀ ਵਹੁਟੀ ਬਣਾ ਸਕਾਂਗਾ, ਪਰ ਤਦ ਵੀ ਇਹ ਆਸ ਜ਼ਰੂਰ ਸੀ ਕਿ ਘਟ ਤੋਂ ਘਟ ਇਕ ਇਕ ਅੱਧੀ ਵਾਰੀ ਰਾਧਾ ਨੂੰ ਦੇਖ ਹੀ ਲਿਆ ਕਰਾਂਗਾ, ਉਸਨੂੰ
ਕਿਸੇ ਤਰ੍ਹਾਂ ਦੀ ਮਦਤ ਹੀ ਦਿਆਂਗਾ. ਰਾਧਾ ਦੇ ਵਿਧਵਾ ਹੋਣ ਦੀ ਖਬਰ ਸੁਨਦਿਆਂ ਹੀ ਇਕ ਵਾਰੀ ਉਸਨੂੰ ਇਹ ਵੀ ਖਿਆਲ ਆਇਆ, ਕਿ ਕੀ ਵਿਧਵਾ ਨਾਲ ਵਿਆਹ ਨਹੀਂ ਹੋ ਸਕਦਾ? ਦੇਰ ਹੋਈ ਉਸਨੇ ਕਾਹਨ ਪੁਰ ਵਿਚ ਵਿਧਵਾ ਵਿਆਹ ਉਤੇ ਇਕ ਲੈਕਚਰ ਸੁਣਿਆ ਸੀ ਫੇਰ ਉਸਨੂੰ ਖਿਆਲ ਆਇਆ, ਰਾਧਾ ਇਸ ਗਲ ਤੇ ਕਦੀ ਰਾਜ਼ੀ ਨਹੀਂ ਹੋਵੇਗੀ ਪਰ ਉਸ ਦੇ ਕੰਨ ਦੇ ਕੋਲ ਜਿਸ ਤਰ੍ਹਾਂ ਕੋਈ ਕਹਿ ਰਿਹਾ ਸੀ,"ਮੈਂ ਤੁਹਾਡੇ ਘਰ ਆਵਾਂਗੀ। ਤੁਸੀਂ ਮੇਰੀ ਉਡੀਕ ਰੱਖਣਾ।"

-੯੮-