ਪੰਨਾ:ਟੱਪਰੀਵਾਸ ਕੁੜੀ.pdf/100

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਉਹ ਇਸ ਤਰਾਂ ਤੁਰ ਰਿਹਾ ਸੀ ਜਿਵੇਂ ਉਸਦਾ ਕੁਝ ਗੁਆਚ ਗਿਆ ਹੋਵੇ। ਉਹ ਹੌਲੇ ਹੌਲੇ ਤੁਰਦਾ ਆਪਣੇ ਕਮਰੇ ਵਿਚ ਪੂਜਾ ਅਤੇ ਨਿਰਾਸ ਮੁੜਨ ਦੇ ਗ਼ਮ ਵਿਚ ਇਹ ਕਹਿੰਦਾ ਹੋਇਆ ਧੜਮ ਕਰਦਾ ਮੰਜੇ ਤੇ ਡਿਗਿਆ,"ਬਦ-ਨਸੀਬ ਅਮਸਰ, ਤੈਨੂੰ ਕੋਈ ਵੀ ਹਾਸਲ ਨਹੀਂ ਕਰ ਸਕੇਗਾ।"

੨੨

ਇਕ ਦਿਨ ਗੌਰੀ ਸੰਤ ਗਰੀਸਨ ਦੇ ਗਿਰਜੇਂ ਕੋਲ ਖੜੋਤਾ ਉਸ ਦੇ ਵਡੇ ਦਰਵਾਜ਼ੇ ਦੀ ਬਨਾਵਟ ਨੂੰ ਬੜੇ ਗਹੁ ਨਾਲ ਤੱਕ ਰਿਹਾ ਸੀ ਕਿ ਪਿਛੋਂ ਦੀ ਕਿਸੇ ਨੇ ਉਸਦੇ ਮੋਢੇ ਤੇ ਹੱਥ ਆ ਗਿਆ। ਉਸਨੇ ਮੁੜ ਕੇ ਵੇਖਿਆ। ਹੱਥ ਰਖਣ ਵਾਲਾ ਉਸ ਦਾ ਪੁਰਾਣਾ ਮਿਤ੍ਰ ਫਰਲੋ ਸੀ ਜਿਹੜਾ ਪਹਿਲੇ ਨਾਲੋਂ ਬਿਲਕੁਲ ਬਦਲ ਚੁੱਕਾ ਸੀ। ਉਸ ਦਾ ਰੰਗ ਬਿਲਕੁਲ ਪੀਲਾ ਪੈ ਚੁਕਾ ਸੀ। ਉਸ ਦੀਆਂ ਅੱਖਾਂ ਅੰਦਰ ਨੂੰ ਵੜੀਆਂ ਹੋਈਆਂ ਸਨ ਅਤੇ ਉਸ ਦੇ ਵਾਲ ਲਗ ਪਗ ਸਾਰੇ ਹੀ ਸਫੈਦ ਹੋ ਗਏ ਸਨ। ਦੋਵੇਂ ਮਿਤ੍ਰ ਕੁਝ ਚਿਰ ਤਕ ਚੁਪ ਚਾਪ ਇਕ ਦੂਜੇ ਵਲ ਤਕਦੇ ਰਹੇ। ਅਖ਼ੀਰ ਫਰਲੋ ਚੁਪ ਨੂੰ ਤੋੜਦਾ ਹੋਇਆ ਬੜੀ ਕਮਜ਼ੋਰ ਜਹੀ ਆਵਾਜ਼ ਵਿਚ ਬੋਲਿਆ, “ਕਿਵੇਂ ਬੀਤਦੀ ਹੈ ਅੱਜ ਕਲ ਮਿਸਟਰ ਗੌਰੀ?

“ਜੀ ਰਿਹਾ ਹਾਂ' ਗੌਰੀ ਨੇ ਉਤਰ ਦਿਤਾ, “ਤੁਸੀਂ ਆਪਣੀ ਸੁਣਾਓ।" "ਮੇਰੀ ਸਿਹਤ ਤੋਂ ਅੰਦਾਜ਼ਾ ਲਾ ਲਓ" ਫਰਲੋ ਨੇ ਕਿਹਾ, “ਪਰ ਤੁਸੀ ਏਥੇ ਖੜੋਤੇ ਕੀ ਰਹੇ ਹੋ?"੯੨