ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/101

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

“ਇਸ ਦਰਵਾਜ਼ੇ ਦੀ ਬਨਾਵਟ ਤੇ ਇਸ ਦੇ ਹੁਨਰ ਨੂੰ ਵੇਖ ਰਿਹਾ ਹਾਂ।' ਗੌਰੀ ਲਿਆ।

ਪਾਦਰੀ ਦੇ ਬੁਲ੍ਹਾਂ ਤੇ ਮਾੜੀ ਜਿਹੀ ਹਾਸੀ ਆਈ, ਪਰ ਇਹ ਹਾਸੀ ਡਰਾਉਣੀ ਹਾਸੀ ਸੀ।

"ਕੀ ਇਹ ਦਰਵਾਜ਼ਾ ਸੋਹਣਾ ਨਹੀਂ?"ਗੌਰੀ ਨੇ ਪੁਛਿਆ।

"ਹੈ ਕਿਉਂ ਨਹੀਂ" ਪਾਦਰੀ ਨੇ ਉਤਰ ਦਿਤਾ।

“ਕਦੇ ਮੈਂ ਇਸਤ੍ਰੀਆਂ ਨੂੰ ਪਿਆਰ ਕਰਦਾ ਸਾਂ,ਫੇਰ ਜਾਨਵਰਾਂ ਨੂੰ ਤੇ ਹੁਣ ਪਥਰਾਂ ਨੂੰ ਪਿਆਰ ਕਰਦਾ ਹਾਂ।" ਗੌਰੀ ਬੋਲਿਆ।

"ਬਹੁਤ ਖ਼ਬ 'ਪਾਦਰੀ ਨੇ ਫੇਰ ਬਨਾਉਟੀ ਹਾਸਾ ਹਸਦਿਆਂ ਹੋਇਆਂ ਕਿਹਾ।

"ਅਤੇ ਕੀ, ਤੁਹਾਨੂੰ ਕਿਸੇ ਚੀਜ਼ ਦੀ ਇਛਾ ਨਹੀਂ?"ਗੌਰੀ ਨੇ ਪੁਛਿਆ। ਨਹੀਂ?"

"ਪਰ ਤੁਹਾਨੂੰ ਕਿਸੇ ਚੀਜ਼ ਦਾ ਅਫ਼ਸੋਸ ਤਾਂ ਹੋਵੇਗਾ।"

"ਨਾ ਅਫ਼ਸੋਸ ਹੈ ਤੇ ਨਾ ਹੀ ਇਛਾ। ਮੈਂ ਆਪਣੇ ਜੀਵਨ ਨੂੰ ਇਕ ਅਨੋਖੇ ਸਚੇ ਵਿਚ ਢਾਲ ਲਿਆ ਹੈ।"

"ਮਨੁਖ ਜੋ ਕੁਝ ਸੋਚਦਾ ਹੈ ਉਹ ਹੁੰਦਾ ਨਹੀਂ।" ਗੌਰੀ ਕਹਿਣ ਲਗਾ।

“ਜਿਵੇਂ ਤੂੰ ਸੋਚਦਾ ਸੀ ਕਿ ਤੇਰੀਆਂ ਲਿਖਤਾਂ ਦੀ ਬੜੀ ਕਦਰ ਹੋਵੇਗੀ ਪਰ ਤੂੰ ਕੰਗਾਲ ਹੀ ਰਿਹਾ।" ਫਰਲੋ ਜ਼ਰਾ ਲਾ ਕੇ ਬੋਲਿਆ।

"ਹਾਂ"ਗੌਰੀ ਕਹਿੰਦਾ ਗਿਆ, "ਅਤੇ ਬਦ-ਨਸੀਬ ਵੀ।"

ਏਨੇ ਨੂੰ ਘੋੜੇ ਦੇ ਪੈਰਾਂ ਦੀ ਟੱਪ ਟੱਪ ਦੀ ਆਵਾਜ਼ ਸੁਣਾਈ ਦਿਤੀ। ਦੋਹਾਂ ਨੇ ਸਾਹਮਣੇ ਗਲੀ ਦੇ ਸਿਰੇ ਤੇ ਇਕ ਅਫਸਰ ਨੂੰ ਸਿਪਾਹੀਆਂ ਸਮੇਤ ਆਉਂਦਿਆਂ ਵੇਖਿਆ।

"ਇਸ ਅਫ਼ਸਰ ਬਾਰੇ ਤੁਹਾਡਾ ਕੀ ਖ਼ਿਆਲ ਹੈ?"ਗੌਰੀ ਨੇ ਪੁਛਿਆ।

"ਮੇਰਾ ਖ਼ਿਆਲ ਹੈ,ਮੈਂ ਇਸਨੂੰ ਜਾਣਦਾ ਹਾਂ।"ਉਸਨੇ ਉਤਰ ਦਿਤਾ।

"ਇਸ ਦਾ ਨਾਂ ਕੀ ਏ?"ਗੌਰੀ ਨੇ ਪੁਛਿਆ।

੯੩