"ਸ਼ਾਇਦ ਫੀਬਸ ਹੈ।" ਪਾਦਰੀ ਨੇ ਕਿਹਾ,“ਮੇਰੇ ਨਾਲ ਆ। ਮੈਂ ਤੇਰੇ ਨਾਲ ਇਕ ਜ਼ਰੂਰੀ ਗਲ ਕਰਨੀ ਚਾਹੁੰਦਾ ਹਾਂ।"
ਦੋਵੇਂ ਤੁਰ ਪਏ ਅਤੇ ਥੋੜੇ ਚਿਰ ਵਿਚ ਉਸ ਥਾਂ ਤੇ ਪੁਜ ਗਏ। ਜਿਸਨੂੰ ਰੀਡੀ ਬਰਨਾਡਜ਼ ਕਹਿੰਦੇ ਸਨ।
"ਕੀ ਗਲ ਕਰਨੀ ਹੈ ਤੁਸੀਂ ਮੇਰੇ ਨਾਲ?" ਗੌਰੀ ਨੇ ਪੁਛਿਆ।
"ਇਹੀ ਕਿ ਉਸ ਟੱਪਰੀਵਾਸ ਕੁੜੀ ਦਾ ਕੀ ਬਣਿਆ?"ਪਾਦਰੀ ਨੇ ਪੁਛਿਆ।
"ਅਸਮਰ ਦਾ" ਗੌਰੀ ਬੋਲਿਆ।
“ਕੀ ਉਹ ਤੇਰੀ ਪਤਨੀ ਨਹੀਂ ਸੀ? ਫਰਲੋ ਨੇ ਕਿਹਾ
"ਸੀ ਤਾਂ ਜ਼ਰੂਰ" ਗੌਰੀ ਨੇ ਉਤਰ ਦਿਤਾ।
“ਅਛਾ,ਤਾਂ ਉਸ ਦਾ ਕੀ ਬਣਿਆ?"
"ਮੇਰੇ ਖ਼ਿਆਲ ਵਿਚ ਉਸ ਨੂੰ ਸੂਲੀ ਤੇ ਲਟਕਾ ਦਿਤਾ ਗਿਆ ਸੀ।" “ਕੀ ਤੈਨੂੰ ਇਸ ਗਲ ਦਾ ਨਿਸਚਾ ਹੈ?"
“ਮੇਂ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਜਦ ਉਸਨੂੰ ਸੂਲੀ ਤੇ ਲਿਆਂਦਾ ਗਿਆ ਸੀ ਤਾਂ ਮੈਂ ਉਥੋਂ ਚਲਾ ਜਾਣਾ ਹੀ ਚੰਗਾ ਸਮਝਿਆ।"
"ਬਸ ਤੈਨੂੰ ਇਤਨਾ ਹੀ ਪਤਾ ਹੈ?" ਪਾਦਰੀ ਨੇ ਪੁਛਿਆ।
"ਹਾਂ” ਗੌਰੀ ਨੇ ਸਿਰ ਹਿਲਾਇਆ।
“ਮੈਂ ਤੈਨੂੰ ਉਸ ਬਾਰੇ ਹੋਰ ਦਸਦਾ ਹਾਂ" ਪਾਦਰੀ ਨੇ ਹਉਕਾ ਭਰਦਿਆਂ ਹੋਇਆਂ ਕਿਹਾ, “ਉਹ ਅੱਜ ਕਲ ਨੋਟਰਡੈਮ ਵਿਚ ਰਹਿੰਦੀ ਹੈ ਪਰ ਤਿੰਨਾਂ ਦਿਨਾਂ ਦੇ ਅੰਦਰ ਅੰਦਰ ਉਸ ਨੂੰ ਗਿਰਊ ਮਹਿਲ ਵਿਚ ਫਾਂਸੀ ਤੇ ਲਟਕਾ ਦਿਤਾ ਜਾਏਗਾ ਕਿਉਂਕਿ ਪਾਰਲੀਮੈਂਟ ਵਲੋਂ ਇਸ ਬਾਰੇ ਹੁਕਮ ਆ ਗਿਆ ਹੈ।"
"ਇਹ ਤਾਂ ਬੜੇ ਅਫਸੋਸ ਦੀ ਗਲ ਹੈ।"ਗੌਰੀ ਨੇ ਕਿਹਾ।
ਪਾਦਰੀ ਇਸ ਵੇਲੇ ਤਕ ਠੰਢਾ ਹੋ ਗਿਆ ਸੀ।
"ਤੁਸੀਂ ਚੁੱਪ ਕਿਉਂ ਹੋ ਗਏ?"ਗੌਰੀ ਨੇ ਪੁਛਿਆ।