ਛਡਣਾ ਘਟੋ ਘਟ ਮੇਰੇ ਲਈ ਔਖਾ ਕੰਮ ਹੈ। ਮੈਂ ਅਜੇ ਜੀਉਂਦਾ ਰਹਿਣਾ ਚਾਹੁੰਦਾ ਹਾਂ। ਆਪਣੇ ਲਈ ਨਹੀਂ, ਕੇਵਲ ਇਨ੍ਹਾਂ ਚੀਜ਼ਾਂ ਲਈ।"
"ਓ ਬੇ-ਵਫਾ" ਪਾਦਰੀ ਨੇ ਕੁਝ ਦੁਖ ਭਰੇ ਲਹਿਜੇ ਵਿਚ ਕਿਹਾ, "ਤੈਨੂੰ ਉਹ ਵੇਲਾ ਚੇਤੇ ਹੋਣਾ ਚਾਹੀਦਾ ਹੈ ਜਦ ਤੂੰ ਜੀਵਨ ਤੋਂ ਨਿਰਾਸ ਹੋਕੇ ਅਖਾਂ ਬੰਦ ਕਰ ਲਈਆਂ ਸਨ ਅਤੇ ਸੂਲੀ ਤੇ ਚੜਨ ਹੀ ਵਾਲਾ ਸੈਂ ਤਾਂ ਉਸ ਨੇ ਤੇਰੀ ਜਾਨ ਬਚਾਈ ਸੀ। ਤੂੰ ਉਸੇ ਦੀ ਕਿਰਪਾ ਨਾਲ ਇਸ ਪੋਣ ਵਿਚ ਸਾਹ ਲੈ ਰਿਹਾ ਹੈਂ। ਉਸੇ ਦੀ ਦੈਆ ਨਾਲ ਤੂੰ ਚਾਨਣੀਆਂ ਰਾਤਾਂ ਤੇ ਤੂਰਾਨੀ ਮਿਤਰਾਂ ਨਾਲ ਐਸ਼ ਕਰ ਰਿਹਾ ਹੈਂ। ਕੀ ਅਹਿਸਾਨ ਦਾ ਬਦਲਾ ਇਸੇ ਤਰ੍ਹਾਂ ਦਿਤਾ ਜਾਂਦਾ ਹੈ? ਕੀ ਉਹ ਤੇਰੀ ਪਤਨੀ ਨਹੀਂ? ਕੀ ਉਸਨੂੰ ਖ਼ਤਰੇ ਤੋਂ ਬਚਾਉਣਾ ਤੇਰੇ ਲਈ ਜ਼ਰੂਰੀ ਨਹੀਂ? ਜੇ ਮਰਦਾਊਪੁਣੇ ਦਾ ਸਬੂਤ ਦੇਣਾ ਚਾਹੁੰਦਾ ਏ ਤਾਂ ਉਸ ਉਤੋਂ ਕੁਰਬਾਨ ਹੋ ਜਾ। ਤੇਰਾ ਜੀਵਨ ਉਸ ਦਾ ਕਰਜ਼ਾ ਹੈ ਜਿਹੜਾ ਤੈਨੂੰ ਹਰ ਹਾਲਤ ਵਿਚ ਅਦਾ ਕਰਨਾ ਚਾਹੀਦਾ ਹੈ।”
“ਅਛਾ, ਮੈਂ ਸੋਚ ਕੇ ਇਸ ਬਾਰੇ ਉਤਰ ਦਿਆਂਗਾ। ਗੌਰੀ ਨੇ ਕਿਹਾ।
“ਪਰ ਇਸ ਵਿਚ ਸੋਚਣ ਦੀ ਕਿਹੜੀ ਲੋੜ ਹੈ?
“ਜੀਵਨ ਹਰੇਕ ਬੰਦੇ ਨੂੰ ਪਿਆਰਾ ਹੁੰਦਾ ਹੈ।"
“ਹਾਂ" ਪਾਦਰੀ ਨੇ ਉਸ ਦੀ ਗਲ ਨੂੰ ਟੋਕਦਿਆਂ ਹੋਇਆਂ ਕਿਹਾ, “ਅਤੇ ਉਸ ਨੂੰ ਕਿਸੇ ਵਧੇਰੀ ਪਿਆਰੀ ਚੀਜ਼ ਉਤੋਂ ਕੁਰਬਾਨ ਵੀ ਕੀਤਾ ਜਾ ਸਕਦਾ ਹੈ।"
“ਤੁਸੀ ਠੀਕ ਫ਼ਰਮਾਂਦੇ ਹੋ,ਪਰ ਮੈਂ ਬਿਨਾਂ ਸੋਚੇ ਕੋਈ ਫੈਸਲਾ ਨਹੀਂ ਕਰ ਸਕਦਾ। ਸ਼ਾਇਦ - ਸ਼ਾਇਦ ਫੇਰ - ਮੈਂ" ਗੌਰੀ ਚੁੱਪ ਹੋ ਗਿਆ। ਪਾਦਰੀ ਨੂੰ ਸਫ਼ਲਤਾ ਦੀ ਕੁਝ ਆਸ ਜਾਪੀ। ਉਸਨੇ ਉਤਾਵਲਾ ਹੋਕੇ ਪੁਛਿਆ, "ਫੇਰ ਸ਼ਾਇਦ, ਤੁਸੀਂ ਕੀ ਕਹਿਣਾ ਚਾਹੁੰਦੇ ਸੀ?"
"ਫੇਰ ਸ਼ਾਇਦ ਮੈਂ ਉਸ ਦੀ ਖ਼ਾਤਰ ਮਰਨ ਨੂੰ ਤਿਆਰ ਹੋ ਜਾਵਾਂ।"
ਗੌਰੀ ਨੇ ਕਿਹਾ, “ਪਰ ਇਹ ਤਾਂ ਦਸੋ ਕਿ ਉਹ ਏਥੋਂ ਨਿਕਲ ਕੇ ਜਾਵੇਗੀ ਕਿਵੇ?"