ਪੰਨਾ:ਟੱਪਰੀਵਾਸ ਕੁੜੀ.pdf/105

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

"ਉਸ ਨੂੰ ਇਕ ਬਹੁਤ ਹੀ ਮਹਿਫੂਜ਼ ਥਾਂ ਤੇ ਪੁਚਾ ਦਿਤਾ ਜਾਏਗਾ।"

"ਪਰ ਮੈਨੂੰ ਵੀ ਤਾਂ ਪਤਾ ਲਗਣਾ ਚਾਹੀਦਾ ਹੈ। ਗੌਰੀ ਨੇ ਕਿਹਾ ।

"ਇਸ ਬਾਰੇ ਤੈਨੂੰ ਉਦੋਂ ਦਸਿਆ ਜਾਏਗਾ ਜਦ ਤੂੰ ਆਪਣਾ ਫ਼ੈਸਲਾ ਸੁਣਾ ਦੇਵੇਂਗਾ।"

"ਜੇ ਤੁਸੀਂ ਮੈਨੂੰ ਯਕੀਨ ਦਿਵਾ ਸਕੋ ਕਿ ਏਥੋਂ ਬੱਚ ਕੇ ਓਹ ਬਿਲਕੁਲ ਮਹਿਫੂਜ਼ ਹੋ ਜਾਏ ਤਾਂ ਹੋ ਸਕਦਾ ਹੈ ਮੈਂ ਉਸ ਦੀ ਖ਼ਾਤਰ ਮਰਨ ਨੂੰ ਤਿਆਰ ਹੋ ਜਾਵਾਂ।"

ਪਾਦਰੀ ਕਿਸੇ ਡੂੰਘੀ ਸੋਚ ਵਿਚ ਪੈ ਗਿਆ ਅਤੇ ਲੱਕ ਤੇ ਹੱਥ ਰੱਖ ਕੇ ਇਧਰ ਉਧਰ ਟਹਿਲਣ ਲਗ ਪਿਆ ਜਿਸ ਤੋਂ ਪਤਾ ਲਗਦਾ ਸੀ ਕਿ ਇਸ ਵੇਲੇ ਉਸਦਾ ਲੂੰ ਲੂੰ ਬੇ-ਚੈਨ ਹੈ।

“ਤੁਸੀਂ ਦਸਿਆ ਨਹੀਂ ਫੇਰ ਗੌਰੀ ਨੇ ਪੁਛਿਆ।

"ਪਰ ਇਹ ਭੇਦ ਤੈਨੂੰ ਆਪਣੇ ਦਿਲ ਵਿਚ ਬਿਲਕੁਲ ਗੁਪਤ ਰਖਣਾ ਪਵੇਗਾ।"

"ਤੁਸੀਂ ਰਤਾ ਫ਼ਿਕਰ ਨਾ ਕਰੋ। ਮੇਰਾ ਦਿਲ ਨਰਕ ਦਾ ਟੋਆ ਹੈ। ਕੋਈ ਚੀਜ਼ ਇਸ ਦੇ ਅੰਦਰ ਜਾ ਸਕਦੀ ਹੈ ਪਰ ਬਾਹਰ ਨਹੀਂ ਨਿਕਲ ਸ਼ਕਦੀ।”

"ਜੇ ਤੂੰ ਇਸ ਭੇਦ ਨੂੰ ਖੋਹਲ ਦਿਤਾ ਤਾਂ ਤੇਰਾ ਜੀਵਨ ਬਹੁਤ ਖ਼ਤਰੇ ਵਿਚ ਹੋਵੇਗਾ।"

“ਮੈਂ ਇਸ ਗਲ ਨੂੰ ਸਮਝਦਾ ਹਾਂ ।” ਗੌਰੀ ਨੇ ਕਿਹਾ ।

“ਇਹ ਭੇਦ ਤੇਰੇ ਤਕ ਹੀ ਰਹੇ" ਪਾਦਰੀ ਨੇ ਮੁੜ ਤਾੜਨਾ ਕੀਤੀ।

"ਤੁਸੀ ਬਿਲਕੁਲ ਬੇ-ਫ਼ਿਕਰ ਰਹੋ” ਗੌਰੀ ਨੇ ਕਿਹਾ। ਪਾਦਰੀ ਨੇ ਇਸ਼ਾਰੇ ਨਾਲ ਉਸ ਨੂੰ ਆਪਣੇ ਕੋਲ ਸਦਿਆ ਅਤੇ ਉਸਦੇ ਕੰਨ ਵਿਚ ਕੁਝ ਕਿਹਾ। ਗੌਰੀ ਚੁਪ ਰਿਹਾ।

“ਕਿਉਂ ਕੀ ਖ਼ਿਆਲ ਹੈ"। ਪਾਦਰੀ ਨੇ ਪੁਛਿਆ।

“ਕੀ ਉਹ ਥਾਂ ਖ਼ਤਰੇ ਤੋਂ ਖ਼ਾਲੀ ਹੈ ? ਗੌਰੀ ਨੇ ਪ੍ਰਸ਼ਨ ਕੀਤਾ।

"ਬਿਲਕੁਲ" ਪਾਦਰੀ ਨੇ ਸੰਖੇਪ ਜਿਹਾ ਉਤਰ ਦਿਤਾ।

੯੭