ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/108

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਇਹ ਅਖਰ ਏਨੇ ਅਰਥ ਭਰਪੂਰ ਹਨ ਕਿ ਕੋਈ ਵੀ ਸਿਆਣਾ ਬੰਦ ਇਸ ਤੇ ਮਗਜ਼ ਖਪਾਈ ਕਰਨ ਤੋਂ ਬਿਨਾਂ ਅੰਦਰ ਦਾਖ਼ਲ ਨਹੀਂ ਹੋ ਸਕਦਾ। ਉਹ ਇਸ ਦੇ ਦਰਵਾਜ਼ੇ ਤੇ ਪਹਿਰਾਂ-ਬੱਧੀ ਬੈਠਾ ਰਹੇਗਾ ਅਤੇ ਇਸ ਲਿਖਤ ਦੀ ਸ਼ਲਾਘਾ ਕਰਦਾ ਰਹੇਗਾ:

“ਸਮਾਂ ਅੰਨ੍ਹਾਂ ਹੈ ਤੇ ਇਨਸਾਨ ਮੂਰਖ"

ਇਹ ਵਾਕ ਸਚ ਮੁਚ ਹੀ ਵੇਖਣ ਵਾਲੀ ਅੱਖ ਤੇ ਸੁਨਣ ਵਾਲੇ ਕੰਨ ਲਈ ਇਕ ਇਤਿਹਾਸ ਲਈ ਬੈਠਾ ਹੈ। ਪਰ ਹਰੇਕ ਆਦਮੀ ਇਸ ਤੋਂ ਸੁਆਦ ਨਹੀਂ ਲੈ ਸਕਦਾ। ਇਸ ਨੂੰ ਵੇਖਣ ਲਈ ਦੂਰ ਦੂਰ ਦੇਸਾਂ ਤੋਂ ਸੈਲਾਨੀ ਆਉਂਦੇ ਹਨ। ਇਸ ਨੂੰ ਤੱਕ ਕੇ ਸੋਚੀਂ ਪੈ ਜਾਂਦੇ ਹਨ ਅਤੇ ਕਹਿੰਦੇ ਹਨ, “ਇਹ ਹੁਨਰ ਦੀ ਹਦ ਹੈਂ ਅਤੇ ਹੁਣ ਜੇ ਇਹ ਕਹਿ ਦਈਏ ਕਿ ਬੀਤ ਚੁਕੇ ਸਮੇਂ ਦੇ ਕਾਰੀਗਰ,ਪਿਛਲੀਆਂ ਦੋ ਸਦੀਆਂ ਵਿਚ ਹੁਨਰ ਨੂੰ ਮੁਕਾ ਗਏ ਹਨ ਤਾਂ ਅਯੋਗ ਨਹੀਂ ਹੋਵੇਗਾ।

ਦਰਵਾਜ਼ੇ ਦੇ ਨਾਲ ਹੀ ਬਾਹਰ-ਵਾਰ ਪੌੜੀਆਂ ਹਨ,ਜਿਹੜੀਆਂ ਕਾਲੇ ਪਥਰ ਦੀਆਂ ਬਣੀਆਂ ਹੋਈਆਂ ਹਨ। ਇਹ ਪੌੜੀਆਂ ਸਿਖਰ-ਮੁਨਾਰੇ ਤੇ ਜਾ ਮੁਕਦੀਆਂ ਹਨ। ਇਹ ਮੁਨਾਰਾ ਸੰਗ-ਮਰਮਰ ਦਾ ਬਣਿਆਂ ਹੋਇਆ ਹੈ ਅਤੇ

ਨੋਟਰਡੈਮ ਦੇ ਸੁਹੱਪਣ ਵਿਚ ਖ਼ਾਸ ਵਾਧਾ ਕਰਦਾ ਹੈ। ਇਸ ਮੁਨਾਰੇ ਦੇ ਸਿਰੇ ਤੇ ਇਕ ਬੁਰਜ ਸੀ ਜਿਸਦੇ ਦੋਹੀਂ ਪਾਸੀਂ ਵਡੀਆਂ ੨ ਬਾਰੀਆਂ ਸਨ ਜਿਨ੍ਹਾਂ ਦੇ ਵਿਚਕਾਰ ਇਕ ਵਡਾ ਸਾਰਾ ਘੜਿਆਲ ਲਟਕ ਰਿਹਾ ਸੀ। ਜਦ ਪੁਜਾ ਦਾ ਸਮਾਂ ਹੁੰਦਾ ਸੀ ਤਾਂ ਇਹ ਘੜਿਆਲ ਖੜਕਦਾ ਸੀ ਤੇ ਆਪਣੀ ਗੂੰਜ ਪੈਰਿਸ ਦੀ ਹਰ ਨੁਕਰ ਵਿਚ ਪੁਚਾ ਦਿੰਦਾ ਸੀ। ਲੋਕੀ ਇਸਦੀ ਆਵਾਜ਼ ਨੂੰ ਚੰਗੀ ਤਰਾਂ ਸੁਣ ਸਕਦੇ ਸਨ ਭਾਵੇਂ ਉਹ ਪੈਰਿਸ ਦੇ ਕਿਸੇ ਹਿੱਸੇ ਵਿਚ ਕੰਮ ਕਰ ਰਹੇ ਹੋਣ। ਜੇ ਇਸ ਮੁਨਾਰੇ ਦੇ ਉਪਰ ਚੜ ਕੇ ਵੇਖਿਆ ਜਾਏ ਤਾਂ ਜ਼ਮੀਨ ਤੇ ਤੁਰਦੇ ਬੰਦੇ ਕੀੜੀਆਂ ਕਾਢੇ ਦਿਖਾਈ ਦੇਣਗੇ। ਮੁਨਾਰੇ ਦੇ ਉਪਰ ਇਕ ਬੁਰਜ ਹੈ

੧੦੦