ਪੰਨਾ:ਟੱਪਰੀਵਾਸ ਕੁੜੀ.pdf/109

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜਿਹੜਾ ਸਫੈਦ ਹੋਣ ਕਰਕੇ ਰਾਤ ਦੇ ਹਨੇਰੇ ਵਿਚ ਆਕਾਬ ਦਾ ਆਂਡਾ ਮਲੂਮ ਹੁੰਦਾ ਹੈ।

ਇਸ ਬੁਰਜ ਵਿਚ ਛੋਟੇ ਛੋਟੇ ਝਰੋਖੇ ਹਨ ਜਿਹੜੇ ਇਸ ਕਰ ਕੇ ਬਣਾਏ ਗਏ ਹਨ ਤਾਂ ਜੋ ਚਾਨਣ ਅੰਦਰ ਜਾ ਸਕੇ ਅਤੇ ਪਾਠ ਪੂਜਾ ਕਰਨ ਵਾਲਿਆਂ ਨੂੰ ਦਿਨ ਵੇਲੇ ਅੰਦਰ ਲੋ ਹੋ ਸਕੇ।

ਇਹ ਇਮਾਰਤ ਜ਼ਮੀਨ ਤੋਂ ਕੋਈ ਚਾਰ ਮੰਜ਼ਲਾਂ ਉਚੀ ਹੈ। ਇਸਦੀਆਂ ਕੰਧਾਂ ਤੇ ਕਾਰੀਗਰਾਂ ਨੇ ਆਪਣੇ ਹੁਨਰ ਦੀ ਪੂਰੀ ਟਿਲ ਲਾ ਛਡੀ ਸੀ ਤਾਂ ਜੋ ਆਉਣ ਵਾਲੀਆਂ ਨਸਲਾਂ ਇਸ ਨੂੰ ਵੇਖਣ ਤੇ ਉਨਾਂ ਦੇ ਹੁਨਰ ਦੀ ਦਾਦ ਦੇਣ। ਇਸ ਤਰ੍ਹਾਂ ਨਾਲ ਉਹ ਅਜਿਹੀ ਮਸ਼ਹੂਰੀ ਦੇ ਮਾਲਕ ਬਣ ਜਾਣ ਜਿਹੜੀ ਰਹਿੰਦੀ ਦੁਨੀਆਂ ਤੀਕ ਕਾਇਮ ਰਹੇ। ਸਮੇਂ ਤੇ ਲੋਕਾਂ ਨੇ ਇਸ ਦੀ ਕਦਰ ਨਹੀਂ ਕੀਤੀ। ਇਸ ਲਈ ਇਸ ਦੀ ਸ਼ਕਲ ਕਾਫ਼ੀ ਵਿਗੜ ਗਈ ਹੈ।

ਉਪਰ ਲਿਖੀਆਂ ਸਤਰਾਂ ਵਿਚ ਅਸੀਂ ਨੋਟਰਡੈਮ ਬਾਰੇ ਕੁਝ ਲਿਖਿਆ ਹੈ। ਹੁਣ ਅਸੀਂ ਮੁੜ ਆਪਣੀ ਕਹਾਣੀ ਵਲ ਆਉਂਦੇ ਹਾਂ। ਜਦ ਫੀਬਸ ਨੋਟਰਡੈਮ ਦੇ ਕੋਲ ਦੀ ਲੰਘਿਆ ਤਾਂ ਇਕ ਆਦਮੀ ਦਰਵਾਜ਼ੇ ਤੋਂ ਬਾਹਰ ਆ ਰਿਹਾ ਸੀ। ਫੀਬਸ ਉਸ ਵਲ ਵਧਿਆ ਤੇ ਕਹਿਣ ਲਗਾ, "ਪਾਦਰੀ ਫਰਲੋ ਕਿਥੇ ਹੋਵੇਗਾ?"

“ਮੇਰੇ ਖ਼ਿਆਲ ਵਿਚ ਉਹ ਗੁਪਤ ਥਾਂ ਉਪਰ ਮੁਨਾਰੇ ਵਾਲੇ ਕਮਰੇ ਵਿਚ ਹੋਵੇਗਾ ਪਰ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜੇ ਤੁਸੀਂ ਪੋਪ ਜਾਂ ਬਾਦਸ਼ਾਹ ਵਲੋਂ ਕੋਈ ਸੁਨੇਹਾ ਲੈ ਕੇ ਨਹੀਂ ਆਏ ਤਾਂ ਉਸ ਨੂੰ ਤੰਗ ਨਾ ਕਰਨਾ। ਉਹ ਇਸ ਵੇਲੇ ਬਹੁਤ ਰਝਾ ਹੋਇਆ ਹੈ।"

ਫੀਬਸ ਹਸ ਪਿਆ ਤੇ ਕਹਿਣ ਲਗਾ, "ਉਹ ਮੇਰਾ ਮਿੱਤਰ ਹੈ।" ਏਨਾ ਕਹਿ ਕੇ ਉਹ ਹਨੇਰੇ ਦਰਵਾਜ਼ੇ ਵਿਚੋਂ ਦੀ ਲੰਘਦਾ ਹੋਇਆ ਪੌੜੀਆਂ ਚੜਨ ਲਗਾ। "ਮੈਂ ਵੇਖਾਂਗਾ ਉਹ ਕੀ ਕਹਿੰਦਾ ਹੈ।" ਫੀਬਸ ਨੇ ਪੌੜੀਆਂ ਚੜ੍ਹ-

ਦਿਆਂ ਹੋਇਆਂ ਕਿਹਾ। ਜਦ ਉਹ ਅੱਧੀਆਂ ਪੌੜੀਆਂ ਚੜ੍ਹ ਗਿਆ ਤਾਂ

੧੦੧