ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਗੇ ਇਕ ਗੈਲਰੀ ਆਈ। ਉਹ ਰਤਾ ਕੁ ਦੰਮ ਲੈਣ ਉਥੇ ਬੈਠ ਗਿਆ।

ਕੁਝ ਚਿਰ ਬੈਠ ਕੇ ਉਥੋਂ ਉਠਿਆ ਤੇ ਫੇਰ ਪੌੜੀਆਂ ਚੜਨ ਲਗਾ। ਜਦ ਉਹ ਕਮਰੇ ਕੋਲ ਗਿਆ ਤਾਂ ਅਗੋਂ ਬੂਹਾ ਬੰਦ ਸੀ। ਉਸ ਨੇ ਦਰਵਾਜ਼ੇ ਨੂੰ ਹੌਲੀ ਜਹੀ ਧਕਾ ਮਾਰਿਆ। ਉਹ ਖੁਲ ਗਿਆ ਅਤੇ ਫੀਬਸ ਅੰਦਰ ਚਲਾ ਗਿਆ। ਅੰਦਰ ਮੇਜ਼ ਕੋਲ ਇਕ ਆਦਮੀ ਬੈਠਾ ਹੋਇਆ ਸੀ ਅਤੇ ਦਰਵਾਜ਼ੇ ਵਲ ਉਸ ਦੀ ਪਿਠ ਸੀ। ਪਿਛਲੇ ਪਾਸਿਓਂ ਕੇਵਲ ਉਸ ਦੇ ਮੋਢੇ ਤੇ ਸਿਰ ਹੀ ਵਿਖਾਈ ਦੇਂਦਾ ਸੀ। ਫੀਬਸ ਨੂੰ ਉਸਦਾ ਮਨਿਆ ਹੋਇਆ ਸਿਰ ਵੇਖ ਕੇ ਪਛਾਣਨ ਵਿਚ ਕੋਈ ਦੇਰ ਨਾ ਲਗੀ। ਇਹ ਪਾਦਰੀ ਫਰਲੋ ਸੀ ਜਿਹੜਾ ਕਿਸੇ ਨਿਜੀ ਵਿਚਾਰ ਵਿਚ ਡੁਬਾ ਹੋਇਆ ਸੀ। ਫੀਬਸ ਪੋਲੇ ਪੋਲੇ ਪੈਰੀਂ ਉਸ ਦੇ ਪਿਛੇ ਜਾ ਖੜੋਤਾ, ਪਰ ਫਰਲੋ ਨੂੰ ਉਸ ਦੇ ਆਉਣ ਦਾ ਕੋਈ ਪਤਾ ਨਾ ਲਗਾ, ਕਿਉਂਕਿ ਉਸ ਨੇ ਦਰਵਾਜ਼ੇ ਨੂੰ ਬੜੀ ਹੌਲੀ ਖੋਹਲਿਆ ਤੇ ਬੰਦ ਕੀਤਾ ਸੀ। ਫੀਬਸ ਕਮਰੇ ਦੀ ਹਰੇਕ ਸ਼ੈ ਨੂੰ ਬੜੇ ਗਹੁ ਨਾਲ ਤਕਣ ਲਗਾ।

ਕਮਰੇ ਵਿਚ ਇਕ ਵਡੀ ਸਾਰੀ ਅੰਗਠੀ ਮੇਜ਼ ਦੇ ਖਬੇ ਪਾਸੇ ਬਾਰੀ ਦੇ ਹੇਠਾਂ ਪਈ ਸੀ। ਅੰਗੀਠੀ ਦੇ ਲਾਗੇ ਹੀ ਪਥਰ ਦੀਆਂ ਬੋਤਲਾਂ, ਗਲਾਸ ਤੇ ਹੋਰ ਕਈ ਭਾਂਡੇ ਏਧਰ ਓਧਰ ਖਿੰਡਰੇ ਪਏ ਸਨ। ਅੰਗੀਠੀ ਵਿਚ ਅੱਗ ਨਹੀਂ ਸੀ ਅਤੇ ਜਾਪਦਾ ਸੀ ਕਿ ਕਾਫ਼ੀ ਚਿਰ ਤੋਂ ਇਸ ਵਿਚ ਅੱਗ ਬਾਲੀ ਵੀ ਨਹੀਂ ਗਈ। ਕੰਧ ਨਾਲ ਲਟਕ ਰਹੇ ਇਕ ਬੜੇ ਸਾਰੇ ਸ਼ੀਸ਼ੇ ਤੇ ਕਈਆਂ ਵਿਦਵਾਨਾਂ ਦੇ ਸ਼ਾਨਦਾਰ ਕਥਨ ਲਿਖੇ ਹੋਏ ਸਨ। ਫਰਲੋ ਇਕ ਸਤਰ ਪੜ੍ਹਨ ਲਗਾ ਜਿਸ ਤੋਂ ਸਾਇੰਸ ਬਾਰੇ ਬੜੀ ਵਾਕਫ਼ੀ ਮਿਲਦੀ ਸੀ। ਉਹ ਇਕ ਵਾਰਗੀ ਤਰਬ੍ਹਕ ਉਠਿਆ ਤੇ ਇਸ ਲਿਖਤ ਨੂੰ ਵਧੇਰੇ ਜ਼ੋਰ ਜ਼ੋਰ ਦੀ ਪੜ੍ਹਨ ਲਗ ਪਿਆ।

“ਹਾਂ, ਇਸ ਤਰਾਂ ਮਿੰਟੋ ਨੇ ਕਿਹਾ ਅਤੇ ਜੋਲਿਸਟਰ ਨੇ ਸਿਖਾਇਆ। ਸੂਰਜ ਅੱਗ ਚੋਂ ਪੈਦਾ ਹੋਇਆ ਅਤੇ ਵੰਨ ਸੁਰਜ ਤੋਂ। ਅੱਗ ਸੰਸਾਰ ਦੀ ਜਿੰਦ ਜਾਨ ਹੈ। ਇਸ ਦੇ ਬੁਨਿਆਦੀ ਢੰਗਿਆੜੇ ਨਿਕਲਦੇ ਰਹਿੰਦੇ ਹਨ।

੧੦੨