"ਹਾਂ, ਹਾਂ, ਤੁਹਾਨੂੰ ਮਿਲਕੇ ਮੈਨੂੰ ਬੜੀ ਖ਼ੁਸ਼ੀ ਹੋਈ ਹੈ।’ ਫਰਲੋ ਨੇ ਕਿਹਾ।
"ਅਤੇ ਮੈਨੂੰ ਵੀ, ਤੁਹਾਨੂੰ ਮਿਲ ਕੇ" ਫੀਬਸ ਨੇ ਉਤਰ ਦਿਤਾ। ਇਸ ਦੇ ਪਿਛੋਂ ਦੋਵੇਂ ਮੇਜ਼ ਦੇ ਲਾਗੇ ਜਾ ਬੈਠੇ ਅਤੇ ਗੱਲਾਂ ਕਰਨ ਲਗ।
"ਫੀਬਸ", ਫਰਲੋ ਨੇ ਕਿਹਾ “ਮੈਂ ਤੁਹਾਡੇ ਬਾਰੇ ਹਰ ਰੋਜ਼ ਕੋਈ ਨਾ, ਕੋਈ ਨਵੀਂ ਗਲ ਸੁਣਦਾ ਹਾਂ। ਉਹ ਟੱਪਰੀਵਾਸ ਕੁੜੀ ਵਾਲੀ ਕੀ ਗਲ ਏ? ਅਤੇ ਸੁਣਿਆਂ ਏ ਤੁਹਾਨੂੰ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਗਿਆ ਸੀ। ਕੀ ਇਹ ਸੱਚ ਹੈ? ਅਤੇ ਉਹ ਰੁਮਾਨ ਕੈਂਪ ਵਾਲੀ ਕੀ ਗਲ ਸੀ?
ਫੀਬਸ ਕਹਿਣ ਲਗਾ, “ਰੁਮਾਨ ਕੈਪ ਵਿਚ ਜਦ ਮੈਂ ਆਪਣੇ ਇਕ ਮਿਤਰ ਨੂੰ ਲਭਦਾ ਏਧਰ ਓਧਰ ਘਾਬਰਿਆ ਫਿਰਦਾ ਸਾਂ ਤਾਂ ਇਕ ਘੋੜ-ਸਵਾਰ ਅਫਸਰ ਤੇਜ਼ ਘੋੜਾ ਦੁੜਾਈ ਆਇਆ। ਮੇਰੇ ਲਾਗੇ ਕਾਫ਼ੀ ਚਿਕੜ ਸੀ ਇਸ ਲਈ ਮੈਂ ਉਸ ਨੂੰ ਘੋੜਾ ਰੋਕਣ ਦਾ ਇਸ਼ਾਰਾ ਕੀਤਾ ਪਰ ਉਹ ਨਾ ਰੁਕਿਆ ਅਤੇ ਮੇਰੇ ਲਾਗਿਓਂ ਦੀ ਚਿਕਝ ਉਡਾਉਂਦਾ ਹੋਇਆ ਲੰਘਿਆ। ਮੈਂ ਅਗਾਂਹ ਹੋ ਕੇ ਉਸ ਨੂੰ ਫੜ ਲਿਆ ਤੇ ਖੂਬ ਮਾਂਜਾ ਫੇਰਿਆ।"
“ਬਸ, ਇਹੀ ਸੀ ਉਹ ਗਲ ? ਅਤੇ ਉਸ ਟੱਪਰੀਵਾਸ ਕੁੜੀ ਦੀ ਕੀ ਗੱਲ ਸੀ?"
ਉਸ ਜਾਦੂਗਰਨੀ ਡੈਣ ਦਾ ਨਾਂ ਨਾ ਲਓ ਮੇਰੇ ਪਾਸ" ਫੀਬਸ ਨੇ ਰਤਾ ਮਥੇ ਤੇ ਤਿਉੜੀ ਪਾ ਕੇ ਕਿਹਾ।
“ਕਿਉਂ?" ਫਰਲੋ ਨੇ ਪੁਛਿਆ, “ਕੀ ਗਲ ਏ?"
"ਮੈਨੂੰ ਇਹ ਪਤਾ ਨਹੀਂ ਸੀ ਕਿ ਏਨੇ ਸੋਹਣੇ ਤੇ ਨਾਜ਼ਕ ਹੱਥ ਛੁਰਾ ਵੀ ਚੁਕ ਸਕਦੇ ਹਨ।"
“ਕੀ ਤਨੂੰ ਯਕੀਨ ਹੈ ਕਿ ਉਸ ਨੇ ਹੀ ਤਨੂੰ ਜ਼ਖ਼ਮੀ ਕੀਤਾ ਸੀ?"
“ਹਾਂ ਜੀ, ਉਸੇ ਨੇ" ਫੀਬਸ ਨੇ ਕਿਹਾ, “ਮੇਰੇ ਤੇ ਉਸ ਦੇ ਬਿਨਾ ਹੋਰ ਕਮਰੇ ਵਿਚ ਤੀਜਾ ਹੈ ਵੀ ਕੌਣ ਸੀ।"
"ਅਛਾ, ਅਛਾ" ਪਾਦਰੀ ਸਿਰ ਹਿਲਾਉਂਦਾ ਹੋਇਆ ਕਹੀ ਗਿਆ,