ਪੰਨਾ:ਟੱਪਰੀਵਾਸ ਕੁੜੀ.pdf/118

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਤਰ੍ਹਾਂ ਧੋਖਾ। ਧਿਰਕਾਰ ਹੈ ਤੁਹਾਡੇ ਤੇ"

"ਪਰ ਤੁਸੀਂ ਗੁਸੇ ਕਿਉਂ ਹੁੰਦੇ ਹੋ?" ਫੀਬਸ ਨੇ ਕਿਹਾ।

"ਕੀ ਇਹ ਗੁਸੇ ਹੋਣ ਵਾਲੀ ਗਲ ਨਹੀਂ?" ਫਰਲੋ ਨੇ ਜ਼ਰਾ ਗੁਸੇ ਨਾਲ ਪੁਛਿਆ। ਫੀਬਸ ਚੁੱਪ ਹੋ ਗਿਆ।

ਅਜੇ ਇਹ ਦੋਵੇਂ ਮਿਤਰ ਆਪਸ ਵਿਚ ਗਲਾਂ ਹੀ ਕਰ ਰਹੇ ਸਨ ਕਿ ਪੌੜੀਆਂ ਵਿਚ ਕਿਸੇ ਦੇ ਪੈਰਾਂ ਦਾ ਖੜਾਕ ਸੁਣਾਈ ਦਿਤਾ।

“ਚੁਪ" ਫਰਲੋ ਨੇ ਕਿਹਾ।

“ਕੌਣ ਆ ਰਿਹਾ ਹੈ ?" ਫੀਬਸ ਨੇ ਪੁਛਿਆ।

ਏਨੇ ਨੂੰ ਇਕ ਬਢੀ ਕਮਰੇ ਵਿਚ ਦਾਖ਼ਲ ਹੋਈ।

“ਕੀ ਮੈਂ ਅੰਦਰ ਆ ਸਕਦੀ ਹਾਂ?" ਬੁਢੀ ਨੇ ਦਰਵਾਜ਼ੇ ਕੋਲ ਖੜੋਕੇ ਪੁਛਿਆ।

“ਆਓ, ਆਓ" ਫਰਲੋ ਨੇ ਕਿਹਾ।

ਬੁਢੀ ਮੇਜ਼ ਦੇ ਲਾਗੇ ਆਕੇ ਖੜੋ ਗਈ। ਪਾਦਰੀ ਨੇ ਉਸ ਨੂੰ ਬੈਠਣ ਦਾ ਇਸ਼ਾਰਾ ਕੀਤਾ। ਉਹ ਮੇਜ਼ ਦੇ ਲਾਗੇ ਹੀ ਕੁਰਸੀ ਤੇ ਬੈਠ ਗਈ।

“ਹਾਂ ਜੀ, ਹੁਕਮ ਕਰੋ, ਕਿਵੇਂ ਆਏ?"

"ਮੈਂ ਤੁਹਾਡੇ ਪਾਸ ਇਕ ਸ਼ਕਾਇਤ ਲੈ ਕੇ ਆਈ ਹਾਂ।”

“ਕਿਸ ਦੀ ਸ਼ਕਾਇਤ" ਫਰਲੋ ਨੇ ਪੁਛਿਆ।

"ਤੁਹਾਡੇ ਚੇਲੇ ਦੀ" ਬੁਢੀ ਨੇ ਉਤਰ ਦਿਤਾ।

"ਕਿਹੜਾ ਚੇਲਾ"

"ਉਹੀ ਕੁਬਾ ਦੇਓ"

"ਕੈਦੋ?”

"ਹਾਂ, ਹਾਂ, ਓਹੀ।”

"ਕਿਉਂ,ਕੀ ਕੀਤਾ ਉਸ ਨੇ?" ਪਾਦਰੀ ਨੇ ਬੜੀ ਹੈਰਾਨੀ ਨਾਲ ਪੁੱਛਿਆ। "ਉਸ ਨੇ ਮੇਰੇ ਮੁੰਡੇ ਤੋਂ ਬਕਰੀ ਖੋਹ ਲਈ ਤੇ ਨੋਟਰਡੈਮ ਦੇ ਮੁਨਾਰੇ ਤੇ

ਜਾ ਚੜ੍ਹਿਆ।

੧੧੦