ਪੰਨਾ:ਟੱਪਰੀਵਾਸ ਕੁੜੀ.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

“ਕੀ ਤੁਹਾਡੀ ਬਕਰੀ?"

"ਜੀ ਹਾਂ, ਮੇਰੀ,ਮੈਂ ਉਹ ਬਕਰੀ ਇਕ ਆਦਮੀ ਪਾਸੋਂ ਮੂਲ ਲਈ ਸੀ।”

"ਕਿਹੜੀ ਥਾਂ ਤੇ ਉਸ ਨੇ ਤੁਹਾਡੇ ਮੰਡੇ ਪਾਸੋਂ ਬਕਰੀ ਖੋਹੀ ਸੀ।"

"ਨੋਟਰਡੈਮ ਦੇ ਲਾਗੇ ਹੀ"

"ਨੋਟਰਡੈਮ ਦੇ ਲਾਗੇ ਹੀ?" ਫਰਲੋ ਨੇ ਪਛਿਆ, “ਕੀ ਤੁਸੀਂ ਏਥੇ ਕਿਤੇ ਹੀ ਰਹਿੰਦੇ ਹੋ?"

“ਨਹੀਂ ਮੈਂ ਤਾਂ ਗਿਰਾਊ ਪਾਰਕ ਵਿਚ ਰਹਿੰਦੀ ਹਾਂ। ਮੇਰਾ ਮੰਡਾਂ ਆਪਣੇ ਪਿਤਾ ਦੀ ਦੁਕਾਨ ਤੋਂ ਆਉਂਦਾ ਹੋਇਆ ਨੋਟਰਡੈਮ ਦੇ ਬੂਹੇ ਅਗਿਓਂ ਦੀ ਲੰਘਿਆ। ਕੁਬਾ ਉਥੇ ਖੜੋਤਾ ਸੀ ਅਤੇ ਉਸ ਨੇ ਮੰਡੇ ਪਾਸੋਂ ਬਕਰੀ ਖੋਹ ਲਈ।"

"ਇਸ ਵੇਲੇ ਕਿਥੇ ਹੈ ਉਹ?"

"ਉਸ ਮੁਨਾਰੇ ਦੇ ਸਿਖਰ ਚੜਿਆ ਹੋਇਆ ਹੈ।"

"ਕੀ ਹੁਣ ਵੀ ਉਹ ਬਕਰੀ ਉਸ ਦੇ ਹੱਥ ਵਿਚ ਹੈ?"

"ਜੀ ਹਾਂ" ਬੁਢੀ ਨੇ ਕਿਹਾ, “ਉਹ ਉਸ ਨੂੰ ਬਗਲ ਵਿਚ ਲਈ ਘੜਿਆਲ ਦੀ ਸੰਗਲੀ ਨੂੰ ਫੜ ਕੇ ਸੇਰੂਬੰਦ ਕੱਢ ਰਿਹਾ ਹੈ।"

"ਮੈਂ ਹੈਰਾਨ ਹਾਂ ਕਿ ਉਹ ਬੰਦਾ ਹੈ ਜਾਂ ਕੁਝ ਹੋਰ।"

"ਜਿੰਨ ਹੈ ਜਨਾਬ, ਜਿੰਨ ਬੁਢੀ ਨੇ ਕਿਹਾ।

"ਹਾਂ ਹੈ ਜਿੰਨ ਹੀ" ਪਾਦਰੀ ਉਸਦੀ ਪ੍ਰੋੜਤਾ ਕਰਦਾ ਹੋਇਆ ਬੋਲਿਆ।

"ਤਸੀਂ ਇਸ ਦਾ ਕੋਈ ਉਪਰਾਲਾ ਕਰੋ ਨਹੀਂ ਤਾਂ ਇਹ ਕਿਸੇ ਨਾ ਕਿਸੇ ਦਿਨ ਜ਼ਰੂਰ ਕੋਈ ਆਫ਼ਤ ਲਿਆਵੇਗੀ।"

"ਹਾਂ ਕੁਝ ਕਰਨਾ ਹੀ ਪਵੇਗਾ।"

"ਅਤੇ ਮੇਰੀ ਬਕਰੀ ਜਨਾਬ।"

“ਤੁਸੀਂ ਫ਼ਿਕਰ ਨਾ ਕਰੋ" ਪਾਦਰੀ ਨੇ ਕਿਹਾ, “ਜਦੋਂ ਉਹ ਮੁਨਾਰੇ ਤੋਂ

ਉਤਰੇਗਾ ਤਾਂ ਉਸ ਪਾਸੋਂ ਬਕਰੀ ਖੋਹ ਲਈ ਜਾਏਗੀ।"

੧੧੧