ਪੰਨਾ:ਟੱਪਰੀਵਾਸ ਕੁੜੀ.pdf/123

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਰਵਾਜ਼ੇ ਵਲ ਨੂੰ ਵਧਦਾ ਆ ਰਿਹਾ ਸੀ। ਕੈਦੋ ਨੇ ਆਪਣੀ ਲਾਲਟੈਨ ਚਕੀ ਤੇ ਹੇਠਲੀ ਛਤ ਤੇ ਆ ਗਿਆ ਤਾਂ ਜੋ ਉਨ੍ਹਾਂ ਦੇ ਚਿਹਰਿਆਂ ਨੂੰ ਚੰਗੀ ਤਰ੍ਹਾਂ ਵੇਖ ਸਕੇ।

ਇਹ ਭੀੜ ਕੁਝ ਚਿਰ ਪਿਛੋਂ ਨੋਟਰਡੈਮ ਦੇ ਵਡੇ ਦਰਵਾਜ਼ੇ ਕੋਲ ਪੁਜੀ ਅਤੇ ਤੁਰਾਨੀਆਂ ਦੀ ਇਕ ਵਡੀ ਟੋਲੀ ਚਕੋਰ ਘੇਰਾ ਬਣਾ ਕੇ ਕੰਧਾਂ ਦੇ ਨਾਲ ਖੜੋ ਗਈ। ਕੁਝ ਚਿਰ ਪਿਛੋਂ ਇਕ ਆਦਮੀ ਹੱਥ ਵਿਚ ਮਸਾਲ ਫੜੀ ਭੀੜ ਵਿਚੋਂ ਬਾਹਰ ਆਇਆ ਅਤੇ ਉਚੀ ਥਾਂ ਖੜੋ ਕੇ ਕਹਿਣ ਲਗਾ:

"ਅਣਖ਼ੀਲੇ ਤੂਰਾਨੀਓਂ, ਸਾਡੀ ਭੈਣ ਨੂੰ ਇਸ ਗਿਰਜੇ ਵਿਚ ਕੈਦ ਕਰ ਦਿਤਾ ਗਿਆ ਹੈ ਅਤੇ ਕਲ ਪਾਰਲੀਮੈਂਟ ਦੇ ਹੁਕਮ ਨਾਲ ਉਸ ਨੂੰ ਫਾਂਸੀ ਤੇ ਲਟਕਾ ਦਿੱਤਾ ਜਾਣਾ ਹੈ। ਜੇ ਹੁਣ ਉਹ ਫਾਂਸੀ ਲਗ ਜਾਏ ਤਾਂ ਧ੍ਰਿਗ ਹੈ ਸਾਡੇ ਜੀਵਨ ਅਤੇ ਸਾਡੀ ਹਿੰਮਤ ਤੇ। ਅੱਜ ਏਥੇ ਕੱਟ ਮਰੋ ਜਾਂ ਨੋਟਰਡੈਮ ਦੀ ਇਟ ਨਾਲ ਇਟ ਖੜਕਾ ਦਿਓ।"

ਬਦ-ਕਿਸਮਤੀ ਨਾਲ ਕੈਦੋ ਵਿਚਾਰਾ ਬੋਲਾ ਸੀ ਏਸ ਲਈ ਇਹ ਲੈਕਚਰ ਨਾ ਸੁਣ ਸਕਿਆ। ਤੂਰਾਨੀਆਂ ਦੇ ਬਾਦਸ਼ਾਹ ਨੇ ਭੀੜ ਤੇ ਨਜ਼ਰ ਮਾਰੀ। ਉਸ ਦੀਆਂ ਅੱਖਾਂ ਉਨਾਂ ਦੇ ਦੰਦਾਂ ਵਾਂਗ ਚਮਕ ਰਹੀਆਂ ਸਨ।

“ਅਗੇ ਵਧੇ ਜੁਆਨੋ" ਉਸਨੇ ਕਿਹਾ, “ਆਪਣਾ ਕੰਮ ਸ਼ੁਰੂ ਕਰ ਦਿਓ"

ਗਿਆਰਾਂ ਜਵਾਨ ਥੋੜੇ ਚੁਕੀ ਨੋਟਟਡੈਮ ਦੇ ਦਰਵਾਜ਼ੇ ਵਲ ਵਧੇ।

“ਪਕਾ ਦਰਵਾਜ਼ਾ ਹੈ" ਇਕ ਨੇ ਕਿਹਾ।

“ਪਰ ਹੈ ਪੁਰਾਣਾ" ਦੁਜਾ ਬੋਲਿਆ।

"ਹੌਸਲੇ ਤੇ ਦਲੇਰੀ ਤੋਂ ਕੰਮ ਲਓ, ਮੇਰੇ ਬਹਾਦਰ ਸਾਥੀਓ" ਤੀਜੇ ਨੇ ਲਾਗਿਓਂ ਹੀ ਕਿਹਾ।

ਸਾਰਾ ਵਾਯੂ ਮੰਡਲ ਨਾਹਰਿਆਂ ਨਾਲ ਗੂੰਜ ਰਿਹਾ ਸੀ। ਤੁਰਾਨੀਆਂ ਦੇ ਸਰਦਾਰ ਨੇ ਪਿਛੇ ਨਜ਼ਰ ਮਾਰੀ। ਚਾਰ ਚੁਫੇਰੇ ਅਨਗਿਣਤ ਮਿਸਾਲਾਂ ਬਲ ਰਹੀਆਂ ਸਨ।

ਇਨਾਂ ਹਥਿਆਰਾਂ ਦੇ ਖੜਾਕ ਨਾਲ ਨੋਟਰਡੈਮ ਦੇ ਲਾਗਲੇ ਵਸਨੀਕ੧੧੫