ਪੰਨਾ:ਟੱਪਰੀਵਾਸ ਕੁੜੀ.pdf/126

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

੨੫

ਜਿਸ ਵੇਲੇ ਉਸ ਟੋਲੇ ਨੇ ਨੋਟਰਡੈਮ ਤੇ ਧਾਵਾ ਬੋਲਿਆ ਅਸਮਰ ਉਸ ਵੇਲੇ ਸੁਤੀ ਪਈ ਸੀ ਪਰ ਰੌਲੇ ਨਾਲ ਉਹ ਜਾਗ ਪਈ। ਉਸ ਨੇ ਬਤੀ ਜਗਾਈ ਅਤੇ ਇਹ ਪਤਾ ਕਰਨ ਲਈ ਕਿ ਇਹ ਰੌਲਾ ਕਿਹਾ ਹੈ, ਉਹ ਕਮਰੇ ਵਿਚੋਂ ਬਾਹਰ ਨਿਕਲ ਗਈ।

ਜਿਉਂ ਹੀ ਉਹ ਕਮਰੇ ਵਿਚੋਂ ਬਾਹਰ ਨਿਕਲੀ ਉਸ ਨੂੰ ਨੋਟਰਡੈਮ ਦੇ ਆਲੇ ਦੁਆਲੇ ਅਨ-ਗਿਣਤ ਮਿਸਾਲਾਂ ਬਲਦੀਆਂ ਨਜ਼ਰੀ ਪਈਆਂ। ਉਸਦਾ ਦਿਲ ਧੜਕਣ ਲਗ ਪਿਆ ਅਤੇ ਘਬਰਾ ਕੇ ਛੇਤੀ ਨਾਲ ਆਪਣੇ ਕਮਰੇ ਵਲ ਨੂੰ ਭੱਜੀ। ਬੜੀ ਮੁਸ਼ਕਲ ਨਾਲ ਡਿਗਦੀ ਢਹਿੰਦੀ ਕਮਰੇ ਵਿਚ ਪੁਜੀ ਅਤੇ ਜਾਂਦਿਆਂ ਹੀ ਬਿਸਤਰੇ ਤੇ ਡਿਗ ਪਈ।

ਅਚਾਨਕ ਦੂਰੋਂ ਪੈਰਾਂ ਦਾ ਖੜਾਕ ਸੁਣਾਈ ਦਿੱਤਾ। ਅਸਮਰ ਦਾ ਦਿਲ ਠਕ ਠਕ ਵਜਣ ਲਗ ਪਿਆ। ਪੈਰਾਂ ਦਾ ਖੜਾਕ ਹੋਰ ਨੇੜੇ ਹੁੰਦਾ ਗਿਆ। ਦਰਵਾਜ਼ਾ ਖੁਲ੍ਹਿਆ ਅਤੇ ਇਕ ਸਿਆਹ-ਪੋਸ਼ ਕਮਰੇ ਵਿਚ ਦਾਖ਼ਲ ਹੋਇਆ। ਅਸਮਰ ਨੇ ਡਰ ਨਾਲ ਸਹਿਮ ਕੇ ਚੀਕ ਮਾਰੀ। ਸਾਰਾ ਵਾਯੂ-ਮੰਡਲ ਗੁੰਜ ਉਠਿਆ, ਸਿਆਹ-ਪੋਸ਼ ਉਸ ਦੇ ਕੋਲ ਜਾ ਕੇ ਕਹਿਣ ਲਗਾ: "ਡਰ ਨਾ ਮੈਂ ਤੇਰੀ ਸਹਾਇਤਾ ਲਈ ਆਇਆ ਹਾਂ।"

“ਤੁਸੀਂ ਕੌਣ ਹੋ? ਅਸਮਰ ਨੇ ਕੰਬਦੀ ਹੋਈ ਆਵਾਜ਼ ਵਿਚ ਪੁਛਿਆ।

“ਮੈਂ ਕਪਤਾਨ ਫੀਬਸ ਦਾ ਆਦਮੀ ਹਾਂ। ਉਹ ਇਕ ਗੁਪਤ ਥਾਂ ਤੇ ਤੁਹਾਡੀ ਉਡੀਕ ਕਰ ਰਿਹਾ ਹੈ।"

ਅਸਮਰ ਦਾ ਡਰ ਕੁਝ ਘੱਟ ਹੋਇਆ ਅਤੇ ਕਹਿਣ ਲਗੀ, "ਆਹ, ਫੀਬਸ। ਕਿਥੇ ਹੈ ਮੇਰਾ ਫੀਬਸ?"

ਕਾਫੀ ਚੀਕ ਚਿਹਾੜਾ, ਰੌਲਾ ਰੱਪਾ ਤੇ ਹੋਰ ਅਨੇਕਾਂ ਭਜਦੇ ਹੋਏ ਪੈਰਾਂ ਦਾ

੧੧੮