ਪੰਨਾ:ਟੱਪਰੀਵਾਸ ਕੁੜੀ.pdf/127

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਖੜਾਕ ਏਧਰ ਓਧਰ ਸੁਣਾਈ ਦਿਤਾ।

“ਛੇਤੀ ਕਰੋ। ਬਹੁਤ ਜਲਦੀ ਮੇਰੇ ਨਾਲ ਚਲੋ। ਐਵੇਂ ਗਲਾਂ ਵਿਚ ਸਮਾਂ ਖਰਾਬ ਨਾ ਕਰੋ। ਸਿਆਹ-ਪੋਸ਼ ਨੇ ਕਿਹਾ।

ਇਸ ਦੇ ਪਿਛੋਂ ਅਸਮਰ ਤੇ ਸਿਆਹ-ਪੋਸ਼ ਦਰਵਾਜ਼ੇ ਤੋਂ ਬਾਹਰ ਨਿਕਲੇ। ਅਨੇਕਾਂ ਭਜਦੇ ਹੋਏ ਘੜਿਆਂ ਦੀਆਂ ਟਾਪਾਂ ਦੀ ਆਵਾਜ਼ ਸੁਣਾਈ ਦਿੱਤੀ। ਅਸਮਰ ਫੇਰ ਡਰ ਨਾਲ ਦਰਵਾਜ਼ੇ ਵਲ ਨੂੰ ਭੱਜੀ ਪਰ ਸਿਆਹ-ਪੋਸ਼ ਨੇ ਉਸ ਨੂੰ ਹੌਸਲਾ ਦਿਤਾ, "ਡਰ ਨਾਂ, ਮੈਂ ਤੇਰੇ ਨਾਲ ਹਾਂ।"

ਅਸਮਰ ਨੂੰ ਕੁਝ ਹੌਸਲਾ ਹੋਇਆ ਅਤੇ ਸਿਆਹਪੋਸ਼ ਦੇ ਨਾਲ ਹੌਲੇ ਹੌਲੇ ਨਾਲ ਕਮਰੇ ਦੀਆਂ ਪੌੜੀਆਂ ਉਤਰਨ ਲਗੀ। ਸਿਆਹਪੋਸ਼ ਬੜੀ ਹੁਸ਼ਿਆਰੀ ਚੌਹੀਂ ਪਾਸੀਂ ਤਕਦਾ ਜਾ ਰਿਹਾ ਸੀ। ਉਸ ਦੇ ਚਿਹਰੇ ਤੇ ਨਕਾਬ ਪਈ ਹੋਈ ਸੀ ਪਰ ਅੱਖਾਂ ਖੁਲ੍ਹੀਆਂ ਸਨ।

ਇਸ ਦੇ ਪਿਛੋਂ ਉਹ ਗਿਰਜੇ ਦੇ ਅੰਦਰਲੇ ਹਿਸੇ ਵਿਚੋਂ ਦੀ ਲੰਘਦੇ ਹੋਏ ਨੋਟਰਡੈਮ ਦੇ ਗੁਪਤ ਦਰਵਾਜ਼ੇ ਵਲ ਨੂੰ ਵਧੇ ਜਿਹੜਾ ਉਸ ਦਰਿਆ ਦੇ ਕੰਢੇ ਤੇ ਖੁਲ੍ਹਦਾ ਸੀ ਜਿਹੜਾ ਸ਼ਹਿਰ ਦੇ ਨਾਲ ਨਾਲ ਵਗਦਾ ਸੀ। ਸਿਆਹ-ਪੋਸ਼ ਨੇ ਦਰਵਾਜ਼ਾ ਖੋਹਲਿਆ ਅਤੇ ਦੋਵੇਂ ਉਸ ਦੇ ਅੰਦਰ ਲੰਘ ਗਏ। ਕੁਝ ਚਿਰ ਪਿਛੋਂ ਉਹ ਦਰਿਆ ਦੇ ਕੰਢੇ ਤੇ ਖੜੋਤੇ ਸਨ। ਅਸਮਰ ਨੇ ਪਿਛੇ ਮੁੜ ਕੇ ਵੇਖਿਆ। ਸਾਰਾ ਪੈਰਸ ਬਲਦੀਆਂ ਹੋਈਆਂ ਮਿਸਾਲਾਂ ਵਿਚ ਘਿਰਿਆ ਦਿਸਦਾ ਸੀ।

“ਹੁਣ ਤੁਸੀਂ ਬਿਲਕੁਲ ਮਹਿਫ਼ਜ਼ ਹੋ।" ਸਿਆਹ-ਪੋਸ਼ ਨੇ ਕਿਹਾ ਅਤੇ ਅਸਮਰ ਨੂੰ ਬੇੜੀ ਵਿਚ ਬਿਠਾ ਕੇ ਚਪੂ ਲਾਉਣ ਲਗਾ। ਬੇੜੀ ਪਹਿਲੋਂ ਹੀ ਕੰਢੇ ਤੇ ਖੜੋਤੀ ਸੀ। ਸਿਆਹ-ਪੋਸ਼ ਨੇ ਪੂਰੇ ਜ਼ੋਰ ਨਾਲ ਬੜੀ ਨੂੰ ਚਪੂ ਲਾਉਣਾ ਸ਼ੁਰੂ ਕੀਤਾ। ਬੇੜੀ ਬੜੀ ਤੇਜ਼ੀ ਨਾਲ ਜਾ ਰਹੀ ਸੀ। ਅਸਮਰ ਨੇ ਪਿਛੇ ਨਜ਼ਰ ਮਾਰੀ। ਟਰਡੈਮ ਦਾ ਵਾਯੂ-ਮੰਡਲ ਉਸੇ ਤਰ੍ਹਾਂ ਨਾਹਰਿਆਂ ਨਾਲ ਗੂੰਜ ਰਿਹਾ ਸੀ।

ਜਦ ਉਹ ਕੰਢੇ ਤੇ ਪੁਜੇ ਤਾਂ ਸਿਆਹ-ਪੋਸ਼ ਨੇ ਅਸਮਰ ਨੂੰ ਬੇੜੀ ਵਿਚੋਂ

੧੧੯