ਪੰਨਾ:ਟੱਪਰੀਵਾਸ ਕੁੜੀ.pdf/128

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਤਾਰਿਆ ਅਤੇ ਉਸਦੀ ਬਾਂਹ ਫੜ ਕੇ ਗਿਰਾਊ ਮਹਿਲ ਵਿਚ ਲੈ ਗਿਆ ਜਿਥੇ ਸੂਲੀ ਗੱਡੀ ਹੋਈ ਸੀ। ਸੂਲੀ ਨੂੰ ਵੇਖਦਿਆਂ ਸਾਰ ਅਸਮਰ ਦੇ ਪੈਰਾਂ ਥਲਿਓਂ ਧਰਤੀ ਨਿਕਲ ਗਈ। ਉਸ ਦਾ ਦਿਅ ਕੰਬਣ ਲਗ ਪਿਆ। ਉਸ ਦੇ ਮਥੇ ਤੇ ਤ੍ਰਲੀ ਆ ਗਈ। ਸਿਆਹਪੋਸ਼ ਨੇ ਸੂਲੀ ਦੇ ਲਾਗੇ ਜਾ ਕੇ ਆਪਣੇ ਚਿਹਰੇ ਤੋਂ ਨਕਾਬ ਲਾਹ ਦਿਤਾ ਅਤੇ ਅਸਮਰ ਵਲ ਘੂਰ ਘੂਰ ਕੇ ਵੇਖਣ ਲਗ ਪਿਆ।

"ਊਈ ਪਾਦਰੀ-ਆਹ ਫੀਬਸ" ਆਪਣੇ ਹਥਾਂ ਨਾਲ ਅੱਖਾਂ ਨੂੰ ਢਕਦੀ ਹੋਈ ਕਹਿਣ ਲਗੀ।

“ਜੇ ਹੁਣ ਤੂੰ ਫ਼ੀਬਸ ਦਾ ਨਾਂ ਮੇਰੇ ਸਾਹਮਣੇ ਲਿਆ ਤਾਂ ਤੇਰੇ ਲਈ ਚੰਗਾ ਨਹੀਂ ਹੋਵੇਗਾ।" ਪਾਦਰੀ ਨੇ ਉਸ ਨੂੰ ਜ਼ਰਾ ਝੰਜੋੜ ਕੇ ਕਿਹਾ।

“ਤੇਰਾ ਮਤਲਬ" ਅਸਮਰ ਨੇ ਹੌਸਲਾ ਕਰਕੇ ਪੁਛਿਆ।

“ਇਹੀ ਕਿ ਮੈਂ ਤੇਰੇ ਨਾਲ ਵਿਆਹ ਕਰਾਂਗਾ।"

ਅਸਮਰ ਤੇ ਮਾਨੋ ਬਿਜਲੀ ਆ ਡਿਗੀ। ਸ਼ਾਦੀ - ਕੀ ਉਹ ਫੀਬਸ ਦੇ ਜੀਉਂਦਿਆਂ ਜੀ, ਕਿਸੇ ਹੋਰ ਨਾਲ ਵਿਆਹ ਕਰਾਏ - ਉਹ ਚੁਪ ਰਹੀ।

“ਮੈਂ ਤੈਨੂੰ ਸਚੋ ਸੱਚ ਦਸ ਦਿਆਂ ਕਿ ਪਾਰਲੀਮੈਂਟ ਨੇ ਏਸ ਗਲ ਦੀ ਮਨਜ਼ੂਰੀ ਦੇ ਦਿਤੀ ਹੈ ਕਿ ਭਾਵੇਂ ਤੂੰ ਗਿਰਜੇ ਦੇ ਅੰਦਰ ਕਿਉਂ ਨਾ ਹੋਵੇ ਤੈਨੂੰ ਅਜ ਸ਼ਾਮ ਤੋਂ ਪਹਿਲੇ ਪਹਿਲੇ ਸੂਲੀ ਤੇ ਚੜ੍ਹਾ ਦਿਤਾ ਜਾਏ। ਔਹ ਸਾਹਮਣੇ ਵੇਖ ਲੈ, ਸਿਪਾਹੀ ਤੈਨੂੰ ਹੀ ਲਭਦੇ ਏਧਰ ਉਧਰ ਭਜੇ ਫਿਰਦੇ ਹਨ ਅਤੇ ਇਹ ਰੌਲਾ ਸਾਰਾ ਉਸੇ ਦਾ ਹੈ।" ਪਾਦਰੀ ਨੇ ਸਾਹਮਣੇ ਵਲ ਉਂਗਲ ਕਰ ਕੇ ਇਸ਼ਾਰਾ ਕੀਤਾ ਜਿਥੇ ਕੇ ਸੱਚ ਮੁਚ ਟੱਪਰੀ ਵਾਸ ਕੁੜੀ ਦੀ ਤਲਾਸ਼ ਹੋ ਰਹੀ ਸੀ। ਸਿਪਾਹੀਆਂ ਨੇ ਹਥਾਂ ਵਿਚ ਬੈਟਰੀਆਂ ਫੜੀਆਂ ਹੋਈਆਂ ਸਨ ਅਤੇ ਉੱਚੀ ਉੱਚੀ ਨਾਅਰੇ ਲਾ ਰਹੇ ਸਨ, "ਟੱਪਰੀਵਾਸ ਕੁੜੀ, ਫੜ ਲਓ ਟੱਪਰੀ ਵਾਸ ਕੁੜੀ ਨੂੰ ਮਾਰ ਦਿਓ।"

ਤੂੰ ਸਾਫ਼, ਦੇਖ ਰਹੀ ਏਂ” ਪਾਦਰੀ ਨੇ ਫੇਰ ਕਹਿਣਾ ਸ਼ੁਰੂ ਕੀਤਾ, “ਉਹ ਤੈਨੂੰ ਸੂਲੀ ਤੇ ਚੜ੍ਹਾਉਣਾ ਚਾਹੁੰਦੇ ਹਨ ਅਤੇ ਮੈਂ ਤੈਨੂੰ ਪਿਆਰ ਕਰਦਾ

੧੨੦