ਪੰਨਾ:ਟੱਪਰੀਵਾਸ ਕੁੜੀ.pdf/132

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅਸਮਰ ਵੀ ਆਪਣੀ ਮਾਂ ਨੂੰ ਵੇਖ ਕੇ ਖੁਸ਼ੀ ਨਾਲ ਚਮਕ ਉਠੀ ਅਤੇ ਕਹਿਣ ਲਗੀ, “ਮਾਂ, ਕੀ ਤੂੰ ਮੈਨੂੰ ਪਛਾਣ ਲਿਆ।”

ਬੁਢੀ ਆਪਣੀ ਬਚੀ ਨੂੰ ਛਾਤੀ ਨਾਲ ਲਾ ਕੇ ਸੀਨੇ ਠੰਢ ਪਾਉਣੀ ਚਾਹੁੰਦੀ ਸੀ ਪਰ ਉਹਨਾਂ ਦੋਹਾਂ ਦੇ ਵਿਚਕਾਰ ਸੀਖਾਂ ਸਨ। ਬੁਢੀ ਨੇ ਸਾਰੇ ਜ਼ੋਰ ਨਾਲ ਬਾਗੇ ਨੂੰ ਧੜਕਾ ਮਾਰਿਆ ਪਰ ਉਹ ਕਿਥੇ ਟੁਟਣ ਲਗੀ ਸੀ। ਉਹ ਭੱਜੀ ਭੱਜੀ ਆਪਣੇ ਕਮਰੇ ਵਿਚੋਂ ਇਕ ਪਥਰ ਚੁਕ ਲਿਆਈ ਜਿਸ ਪਾਸੋਂ ਉਹ ਸਰਾਹਣੇ ਦਾ ਕੰਮ ਲੈਂਦੀ ਹੁੰਦੀ ਸੀ ਅਤੇ ਉਸ ਨਾਲ ਸੀਖਾਂ ਤੋੜਣ ਲਗੀ। ਉਸ ਵਿਚ ਪਤਾ ਨਹੀਂ ਏਨਾ ਬਲ ਕਿਥੋਂ ਆ ਗਿਆ। ਇਕ ਦੋ ਮਿੰਟਾਂ ਵਿਚ ਹੀ, ਉਹ ਦੋ ਤਿੰਨ ਸੀਖਾਂ ਭੰਨ ਕੇ ਅਸਮਰ ਦੇ ਲੰਘਣ ਜੋਗਾ ਰਾਹ ਬਨਾਉਣ ਵਿਚ ਕਾਮਯਾਬ ਹੋ ਗਈ ਅਤੇ ਅਸਮਰ ਨੂੰ ਛੇਤੀ ਛੇਤੀ ਅੰਦਰ ਲੰਘਾ ਲਿਆ। ਬੁਢੀ ਨੇ ਅਸਮਰ ਨੂੰ ਘੁੱਟ ਕੇ ਜਫੀ ਪਾ ਲਈ। ਖੁਸ਼ੀ ਨਾਲ ਦੋਹਾ ਦੀਆਂ ਅੱਖਾਂ ਵਿਚੋਂ ਫਰਨ ਫਰਨ ਹੰਝੂ ਵਗਣ ਲਗ ਪਏ।

ਏਨੇ ਚਿਰ ਨੂੰ ਘੋੜਿਆਂ ਦੀਆਂ ਟਾਪਾਂ ਦੀ ਆਵਾਜ਼ ਉਹਨਾਂ ਦੀ ਕੋਠੜੀ ਦੇ ਲਾਗੇ ਸਣਾਈ ਦਿਤੀ। ਦੋਵੇਂ ਮਾਵਾਂ ਧੀਆਂ ਤ੍ਰਬਕ ਉਠੀਆਂ।

“ਹਾਏ ਰਬਾ! ਉਹ ਆ ਪੁਜੇ ਹਨ। ਪਰ ਤੈਨੂੰ ਕਿਹੜੇ ਦੋਸ਼ ਬਦਲੇ ਫਾਂਸੀ ਦੇਣੀ ਚਾਹੁੰਦੇ ਹਨ?" ਬੁਢੀ ਨੇ ਕੰਬਦਿਆਂ ਹੋਇਆਂ ਪੁਛਿਆ।

"ਇਹ ਤਾਂ ਮੈਨੂੰ ਪਤਾ ਨਹੀਂ ਪਰ ਮਾਂ, ਮੈਨੂੰ ਇਹਨਾਂ ਪਾਸੋਂ ਬਚਾ।"

ਏਨੇ ਚਿਰ ਨੂੰ ਪਾਦਰੀ ਦੀ ਆਵਾਜ਼ ਸੁਣਾਈ ਦਿਤੀ ਜਿਹੜਾ ਸਿਪਾਹੀਆਂ ਨੂੰ ਰਾਹ ਦਸਦਾ ਹੋਇਆ ਬਢੀ ਦੀ ਕੋਠੜੀ ਵਲ ਲਿਆ ਰਿਹਾ ਸੀ। ਬੁਢੀ ਨੇ ਛੇਤੀ ਨਾਲ ਅਸਮਰ ਨੂੰ ਇਕ ਨੁਕਰੇ ਲੁਕੋ ਦਿਤਾ ਅਤੇ ਕਹਿਣ ਲਗੀ, “ਚੁਪ ਕਰ ਕੇ ਦੜ ਵੱਟ ਛਡੀਂ। ਮੈਂ ਉਹਨਾਂ ਨੂੰ ਕਹਿ ਦਿਆਂਗੀ ਕਿ ਤੂੰ ਮੈਥੋਂ ਛੁਟ ਕੇ ਭਜ ਗਈ ਏਂ।"

੧੨੪