ਬਹੁਤ ਸਾਰੇ ਅਫਸਰ ਤੇ ਸਿਪਾਹੀ ਹਥਾਂ ਵਿਚ ਤਲਵਾਰਾਂ ਸੂਤੀ ਉਸ ਬਾਰੀ ਅਗੇ ਆ ਖੜੋਤੇ ਅਤੇ ਕਹਿਣ ਲਗੇ, “ਟਪਰੀਵਾਸ ਨਾਚੀ ਕਿਥੇ ਹੈ? ਅਸਾਂ ਸੁਣਿਆ ਹੈ ਕਿ ਉਹ ਏਥੇ ਤੇਰੇ ਪਾਸ ਸੀ।”
ਬੁਢੀ ਭੋਲੀ ਜਹੀ ਬਣਕੇ ਕਹਿਣ ਲਗੀ, "ਕਿਹੜੀ ਨਾਚੀ? ਮੈਂ ਤੁਹਾਡਾ ਮਤਲਬ ਨਹੀਂ ਸਮਝੀ।"
“ਠੀਕ ਠੀਕ ਦਸ ਕਿ ਉਹ ਕੁੜੀ ਕਿਥੇ ਹੈ ਜਿਸ ਨੂੰ ਪਾਦਰੀ ਫਰਲੋ ਤੇਰੇ ਪਾਸ ਛਡ ਕੇ ਗਿਆ ਸੀ।" ਇਕ ਸਾਰਜੈਂਟ ਅਗਾਂਹ ਵਧ ਕੇ ਪੁਛਣ ਲਗਾ।
"ਅਛਾ ਅਛਾ, ਉਸ ਬਾਰੇ। ਉਸ ਨੇ ਮੇਰੇ ਹੱਥ ਤੇ ਦੰਦੀ ਵੱਢੀ ਅਤੇ ਮੈਂ ਉਸ ਨੂੰ ਛਡ ਦਿਤਾ। ਉਹ ਇਸ ਪਾਸੇ ਨੂੰ ਭੱਜ ਗਈ।" ਬੁਢੀ ਨੇ ਧੀਰਜ ਨਾਲ ਕਿਹਾ ਤਾਂ ਜੋ ਉਨ੍ਹਾਂ ਨੂੰ ਕਿਸੇ ਪਰਕਾਰ ਦਾ ਸ਼ਕ ਨਾ ਪੈ ਸਕੇ। ਅਫਸਰ ਨੇ ਨਿਰਾਸ ਜਿਹਾ ਹੋ ਕੇ ਪੁਛਿਆ, “ਬੁਢੀਏ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ। ਜੇ ਤੈਨੂੰ ਉਸ ਬਾਰੇ ਕੁਝ ਪਤਾ ਹੈ ਤਾਂ ਛੇਤੀ ਦੱਸ ਦੇ।”
ਬੁਢੀ ਕਹਿਣ ਲਗੀ, “ਭਲਾ ਮੈਨੂੰ ਝੂਠ ਬੋਲਣ ਦਾ ਕੀ ਲਾਭ? ਮੈਂ ਤੁਹਾਨੂੰ ਬਿਲਕੁਲ ਠੀਕ ਠੀਕ ਦੱਸ ਚੁਕੀ ਹਾਂ।" ਏਨੇ ਨੂੰ ਇਕ ਸਿਪਾਹੀ ਦੀ ਨਜ਼ਰ ਬਾਰੀ ਦੀਆਂ ਸੀਖਾਂ ਤੇ ਪਈ ਅਤੇ ਉਹ ਆਪਣੇ ਅਫ਼ਸਰ ਨੂੰ ਕਹਿਣ ਲਗਾ, "ਇਸ ਨੂੰ ਪੁਛੋ ਕਿ ਇਹ ਬਾਰੀ ਦੀਆਂ ਸੀਖਾਂ ਕਿਉਂ ਟੁੱਟੀਆਂ ਹੋਈਆਂ ਹਨ?"
ਬੁਢੀ ਜਿਸ ਸਵਾਲ ਤੋਂ ਡਰਦੀ ਸੀ ਉਹੀ ਉਸਦੇ ਸਾਹਮਣੇ ਸੀ ਪਰ ਫੇਰ ਵੀ ਉਸ ਨੇ ਹੌਸਲਾ ਨਾ ਛਡਿਆ ਅਤੇ ਕਹਿਣ ਲਗੀ, “ਇਨਾਂ ਸੀਖਾਂ ਨੂੰ ਟੁਟਿਆਂ ਤਾਂ ਇਕ ਵਰ੍ਹਾਂ ਹੋ ਗਿਆ ਹੈ ਜਦ ਕਿ ਇਕ ਪਥਰਾਂ ਨਾਲ ਲਦੇ
ਹੋਏ ਗਡੇ ਦੀ ਟੱਕਰ ਬਾਰੀ ਨਾਲ ਹੋਈ ਸੀ ਅਤੇ ਬਾਰੀ ਦੀਆਂ ਸੀਖਾਂ ਟੁੱਟ
੧੨੫