ਪੰਨਾ:ਟੱਪਰੀਵਾਸ ਕੁੜੀ.pdf/134

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਗਈਆਂ ਸਨ। ਮੈਨੂੰ ਹੀ ਪਤਾ ਹੈ ਜਿਹੜਾ ਹਾਲ ਮੈਂ ਗੱਡੇ ਵਾਲ ਦਾ ਕੀਤਾ ਸੀ।"

ਇਕ ਸਿਪਾਹੀ ਨੇ ਉਸਦੀ ਗਲ ਦੀ ਪ੍ਰੋੜਤਾ ਕਰਦਿਆਂ ਹੋਇਆਂ ਕਿਹਾ। “ਹਾਂ, ਹਾਂ, ਇਹ ਠੀਕ ਹੈ। ਮੈਂ ਵੀ ਓਦੋਂ ਇਥੇ ਹੀ ਸਾਂ।"

ਹਰੇਕ ਥਾਂ ਅਜਿਹੇ ਬੰਦੇ ਮਿਲ ਜਾਂਦੇ ਹਨ ਜਿਨ੍ਹਾਂ ਉਥੇ ਹੋਈ ਬੀਤੀ ਘਟਨਾ ਬਾਰੇ ਸਭ ਕੁਝ ਦੇਖਿਆ ਹੁੰਦਾ ਹੈ ਭਾਵੇਂ ਉਹ ਉਥੇ ਹੋਣ ਜਾਂ ਨਾ ਹੋਣ।

ਬੁਢੀ ਦੀ ਪ੍ਰੋੜਤਾ ਸੁਣ ਕੇ ਸਾਰਜੈਂਟ ਦਾ ਸ਼ਕ ਘੱਟ ਗਿਆ ਪਰ ਫੇਰ ਉਹ ਸਿਪਾਹੀ ਬੋਲਿਆ, “ਜੇ ਇਹ ਬਾਰੀ ਗਡੇ ਦੀ ਟੱਕਰ ਨਾਲ ਭੱਜੀ ਹੁੰਦੀ ਤਾਂ ਸੀਖਾਂ ਅੰਦਰ ਨੂੰ ਵਿੰਗੀਆਂ ਹੋਣੀਆਂ ਚਾਹੀਦੀਆਂ ਸਨ ਪਰ ਇਹ ਤਾਂ ਬਾਹਰ ਨੂੰ ਹੋਈਆਂ ਹੋਈਆਂ ਹਨ।"

ਬਢੀ ਹੌਸਲਾ ਕਰ ਕੇ ਕਹਿਣ ਲਗੀ, “ਮੈਂ ਰੱਬ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੀ ਹਾਂ ਕਿ ਇਹ ਬਾਰੀ ਗੱਡੇ ਨਾਲ ਹੀ ਟੁਟੀ ਸੀ ਪਰ ਇਸ ਗਲ ਦਾ ਉਸ ਕੁੜੀ ਨਾਲ ਕੀ ਵਾਸਤਾ?"

“ਤੂੰ ਉਸ ਨੂੰ ਬਾਰੀ ਰਾਹੀਂ ਆਪਣੀ ਕੋਠੜੀ ਵਿਚ ਲੁਕੋ ਲਿਆ ਹੋਵੇਗਾ।" ਓਹੀ ਸਿਪਾਹੀ ਫੇਰ ਬੋਲਿਆ।

ਏਨੇ ਨੂੰ ਇਕ ਬੁਢਾ ਸਾਰਜੈਂਟ ਜਿਹੜਾ ਉਥੇ ਪਹਿਰੇ ਤੇ ਰਹਿੰਦਾਸੀ ਅਗਾਂਹ ਵਧਿਆ ਅਤੇ ਕਹਿਣ ਲਗਾ, “ਇਹ ਬੁਢੀ ਤਾਂ ਪਾਗਲ ਹੈ। ਜੇ ਇਸ ਨੇ ਟੱਪਰੀਵਾਸ ਕੁੜੀ ਨੂੰ ਛਡ ਦਿਤਾ ਹੈ ਤਾਂ ਇਹ ਇਸਦਾ ਕਸੂਰ ਨਹੀਂ ਕਿਉਂਕਿ ਇਹ ਟੱਪਰੀਵਾਸ ਇਸਤ੍ਰੀਆਂ ਨੂੰ ਬਹੁਤ ਨਫ਼ਰਤ ਕਰਦੀ ਹੈ। ਮੈਨੂੰ ਇਸ ਡਿਉਟੀ ਤੇ ਏਥੇ ਪੰਦਰਾਂ ਸਾਲ ਹੋ ਗਏ ਹਨ ਤੇ ਮੈਂ ਦੇਖਦਾ ਰਿਹਾ ਹਾਂ ਕਿਉਦੋਂ ਤੋਂ ਹੀ ਇਹ ਟੱਪਰੀਵਾਸ ਬਹੋਮੀਆਂ ਨੂੰ ਬਹੁਤ ਗਾਲ੍ਹਾਂ ਕੱਢਦੀ ਰਹੀ ਹੈ। ਮੈਂ ਜਾਣਦਾ ਹਾਂ ਇਹ ਉਸ ਬਕਰੀ ਵਾਲੀ ਟੱਪਰੀਵਾਸ ਕੁੜੀ ਨੂੰ ਬਾਕੀ ਸਾਰਿਆਂ

੧੨੬