ਨਾਲੋਂ ਵਧੇਰੇ ਗਾਲੀਆਂ ਕਢਦੀ ਰਹੀ ਹੈ।”
ਇਕ ਬੁਢੇ ਆਦਮੀ ਦੀ ਗਵਾਹੀ ਨੇ ਸਾਰਜੈਂਟ ਨੂੰ ਯਕੀਨ ਦਵਾ ਦਿਤਾ ਕਿ ਉਸ ਟੱਪਰੀਵਾਸ ਨਾਚੀ ਦੇ ਇਸ ਬੁਢੀ ਪਾਸੋਂ ਭੱਜ ਜਾਣ ਵਿਚ ਉਸ ਦਾ ਕੋਈ ਵੀ ਕਸੂਰ ਨਹੀਂ ਸੀ। ਉਹ ਨਿਰਾਸ ਜਿਹਾ ਹੋ ਕੇ ਆਪਣੇ ਘੋੜੇ ਵਲ ਨੂੰ ਵਧਿਆ ਅਤੇ ਆਪਣੇ ਸਾਥੀਆਂ ਨੂੰ ਕਹਿਣ ਲਗਾ, “ਆਓ ਅਸੀਂ ਉਸ ਨੂੰ ਲਭਣ ਦਾ ਯਤਨ ਕਰੀਏ।"
ਬੁਢੀ ਦਾ ਰੋਮ ਰੋਮ ਖ਼ੁਸ਼ ਸੀ ਕਿ ਉਸਦੀ ਬੱਚੀ ਦੀ ਜਾਨ ਬੱਚ ਗਈ ਹੈ। ਉਹ ਅਸਮਰ ਨੂੰ ਹੌਲੇ ਜਿਹੇ ਕਹਿਣ ਲਗੀ, “ਬੱਚੀ ਦੇਖੀ ਕਿਤੇ ਆਪਣੀ ਥਾਂ ਤੋਂ ਹਿਲੀ ਨਾਂ ਕਿਉਂਕਿ ਸਿਪਾਹੀ ਅਜੇ ਤਕ ਏਧਰ ਓਧਰ ਤੈਨੂੰ ਲੱਭਦੇ ਫਿਰਦੇ ਹਨ।"ਏਨਾਂ ਕਹਿਕੇ ਉਹ ਆਪਣੀ ਬੱਚੀ ਦੀ ਜਾਨ ਬਖ਼ਸ਼ੀ ਲਈ ਪ੍ਰਮਾਤਮਾ ਅਗੇ ਪ੍ਰਾਰਥਨਾ ਕਰਨ ਲਗੀ।
"ਅਛਾ ਮੈਂ ਹੁਣ ਵਾਪਸ ਜਾ ਰਿਹਾ ਹਾਂ।" ਕਪਤਾਨ ਫੀਬਸ ਘੋੜੇ ਤੇ ਚੜਿਆ ਸਾਰਜੈਂਟ ਨੂੰ ਕਹਿ ਰਿਹਾ ਸੀ। ਫ਼ੀਬਸ ਦੀ ਆਵਾਜ਼ ਅਸਮਰ ਦੇ ਕੰਨੀ ਪਈ। ਉਸ ਦੀ ਆਵਾਜ਼ ਸੁਣ ਕੇ ਅਸਮਰ ਦੇ ਦਿਲ ਵਿਚ ਜੋ ਉਬਾਲ ਉਠੇ, ਉਹ ਬਿਆਨ ਕਰਨੇ ਕੋਈ ਸੌਖਾ ਜਿਹਾ ਕੰਮ ਨਹੀਂ। ਹਾਂ, ਉਹ ਉਥੇ ਸੀ, ਅਸਮਰ ਨੇ ਕੰਨੀ ਸੁਣਿਆ,ਉਸ ਦਾ ਰਾਖਾ, ਉਸ ਦਾ ਸਤਾਰਾ, ਉਸਦਾ, ਸਹਾਇਕ, ਉਸਦਾ ਫ਼ੀਬਸ! ਇਸ ਤੋਂ ਪਹਿਲੇ ਕਿ ਉਸਦੀ ਮਾਂ ਉਸ ਨੂੰ ਅਗੇ ਜਾਣੋ ਵਰਜ ਸਕਦੀ, ਉਹ ਉਠੀ ਅਤੇ ਬਾਰੀ ਵਿਚੋਂ ਦੀ ਧੌਣ ਬਾਹਰ ਕਢਕੇ ਉੱਚੀ ਉੱਚੀ ਅਵਾਜਾਂ ਮਾਰਨ ਲਗ ਪਈ, “ਫ਼ੀਬਸ, ਫੀਬਸ - ਮੈਂ ਏਧਰ ਹਾਂ!"
ਫ਼ੀਬਸ ਉਸ ਦੀ ਆਵਾਜ਼ ਪੁਜਣ ਤੋਂ ਪਹਿਲੇ ਮੋੜ ਮੁੜ ਕੇ ਜਾ ਚੁੱਕਾ ਸੀ। ਉਸ ਦੀ ਮਾਂ ਨੇ ਉਸ ਨੂੰ ਧੌਣੋ ਫੜ ਕੇ ਬਥੇਰਾ ਪਿਛੇ ਖਿਚਣ ਦਾ ਯਤਨ ਕੀਤਾ ਪਰ ਹੁਣ ਵੇਲਾ ਬੀਤ ਚੁਕਾ ਸੀ। ਸਾਰਜੈਂਟ ਨੇ ਅਸਮਰ ਨੂੰ ਵੇਖ ਲਿਆ ਸੀ। ਉਹ ਅਗਾਂਹ ਵਧਿਆ ਅਤੇ ਕਹਿਣ ਲਗਾ, "ਜਿਸ ਨੂੰ
੧੨੭