ਪੰਨਾ:ਟੱਪਰੀਵਾਸ ਕੁੜੀ.pdf/14

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਦੌਰਾਨ ਵਿਚ ਉਸ ਨੂੰ ਨਵੇਂ ਨਵੇਂ ਅਤੇ ਅਦਿੱਖ ਤਜਰਬਿਆਂ, ਵੇਦਨਾਂ, ਘਟਨਾਵਾਂ ਅਤੇ ਸੂਖਮ ਭੇਦ ਰਖਣ ਵਾਲੀਆਂ, ਭਿੰਨ ਭਿੰਨ ਮਾਨਸਕ ਹਾਲਤਾਂ ਲਈ ਨਾਂ ਲੱਭਣੇ ਪੈਂਦੇ ਹਨ, ਅਤੇ ਸਾਰਿਆਂ ਨੂੰ ਜੋੜ ਕੇ ਇਕ ਅਜਿਹਾ ਗੰਢ-ਪਸਾਰਾ ਸਾਜਣਾ ਹੁੰਦਾ ਹੈ ਜਿਸ ਤੋਂ ਪੜ੍ਹਨ ਵਾਲੇ ਨੂੰ ਵਧੀਕ ਤੋਂ ਵਧੀਕ ਵਾਸ੍ਤਵਿਕਤਾ ਨਾਲ ਉਸ ‘ਤਜਰਬੇ ਯਾ ਦਸ਼ਾ, ਉਸ ਦ੍ਰਿਸ਼ ਯਾ ਕ੍ਰਮ ਦਾ ਦਰਸ਼ਨ ਹੋ ਜਾਵੇ ਜਿਸ ਨੂੰ ਕਰਤਾ ਨੇ ਦਰਸਾਉਣਾ ਲੋੜਿਆ ਹੈ। ਇਹ ਕੁਝ ਇਸ਼ਾਰੇ ਵਜੋਂ ਬਿਆਨ ਹੈ,ਰਚਣਹਾਰ ਸਾਹਿਤਕਾਰ ਦੀਆਂ ਔਖਾਂ ਦਾ।

ਉਲਥਾਕਾਰ ਨੂੰ ਵੀ ਇਹਨਾਂ ਵਿਚੋਂ ਬਹੁਤ ਸਾਰੀਆਂ ਔਖਾਂ ਨੂੰ ਉਲੰਘਣਾਂ ਪੈਂਦਾ ਹੈ ਅਤੇ ਇਨਾਂ ਗੁੰਝਲਾਂ ਨੂੰ ਖੋਹਲਣਾਂ ਪੈਂਦਾ ਹੈ, ਤਦ ਜਾ ਕੇ ਉਸ ਨੂੰ ਅਸਲ ਕਰਤਾ ਦੇ ਪ੍ਰਗਟਾਏ ਹੋਏ ਭਾਵ ਨੂੰ ਆਪਣੀ ਬੋਲੀ ਰਾਹੀਂ ਪ੍ਰਗਟਾਉਣ ਵਿਚ ਸਫਲਤਾ ਹੁੰਦੀ ਹੈ। ਖ਼ਾਸ ਕਰਕੇ ਜਦੋਂ ਉਲਥਾਕਾਰ ਦੇ ਸਾਹਮਣੇ ਇਕ ਅਜਿਹੀ ਪੁਸਤਕ ਹੋਵੇ ਜਿਹੜੀ ਇਕ ਨਿਪਟ ਹੀ ਅੱਡਰੀ ਬੋਲੀ ਵਿਚੋਂ ਅਨੁਵਾਦਣੀ ਹੋਵੇ, ਜਿਸ ਵਿਚ ਕਹਾਣੀ ਇਕ ਦੂਰ ਪੁਰਾਣੇ ਸਮੇਂ ਦੀ ਵੱਖਰੀ ਮਰ ਚੁਕੀ ਹੋਈ ਸਭਿਅਤਾ ਦੀ ਤੇ ਇਕ ਅਣਜਾਣੇ ਸਥਾਨਕ ਤੇ ਸਮਾਜਕ ਵਾਯੂਮੰਡਲ ਦੀ ਹੋਵੇ, ਉਦੋਂ ਕਹਾਣੀ ਨੂੰ ਨਵੀਂ ਬੋਲੀ ਵਿਚ ਕਰਕੇ ਤੇ ਪਾਠਕਾਂ ਵਿਚ ਉਸ ਦਿਆਂ ਪਾਤਰਾਂ ਤੇ ਉਸਦੀਆਂ ਘਟਨਾਵਾਂ ਲਈ ਦਿਲਚਸਪੀ ਪੈਦਾ ਕਰਨਾ ਬਹੁਤ ਕਠਿਨ ਕੰਮ ਹੋ ਜਾਂਦਾ ਹੈ, ਅਤੇ ਇਸ ਕੰਮ ਨੂੰ ਸਫ਼ਲਤਾ ਨਾਲ ਕਰ ਲੈਣਾ ਕਾਫੀ ਸ਼ਲਾਘਾ ਦਾ ਹੱਕਦਾਰ ਅਨੁਵਾਦਕ ਨੂੰ ਬਣਾ ਦਿੰਦਾ ਹੈ।

"Hunch-back of Notre Dame" ਦਾ ਅਨੁਵਾਦ ਕਰਨ ਵਿਚ ਅਨੁਵਾਦਕ ਨੂੰ ਇਹਨਾਂ ਸਾਰੀਆਂ ਔਕੜਾਂ ਉਪਰ ਕਾਬੂ ਪਾ ਕੇ ਕੰਮ ਕਰਨਾ ਪਿਆ ਹੈ। ਕਹਾਣੀ ਬਹੁਤ ਲੰਮੀ ਸੀ, ਜਿਸ ਵਿਚ ਫ਼ਰਾਂਸ ਦੀਆਂ ਇਤਿਹਾਸਕ ਸਥਾਨਾਂ, ਰਸਮਾਂ ਰਿਵਾਜ਼ਾਂ ਅਤੇ ਪਾਤਰਾਂ ਦੇ ਬਹੁਤ ਲੰਮੇ ਲੰਮੇ ਬਿਆਨ ਹਨ ਜਿਹੜੇ ਅਸਲ ਕਰਤਾ ਵਿਕਟਰ ਹਿਊਗੋ ਦੀ ਵਿਦਵਤਾ ਤੇ ਬਿਆਨ ਦੇ ਦਰਸਾਉਣ ਦਾ ਪਤਾ ਦਿੰਦੇ ਹਨ, ਪਰ ਆਮ ਪੰਜਾਬੀ ਪਾਠਕ ਉਹਨਾਂ ਤੋਂ ਜ਼ਰੂਰ ਉਕਤਾ ਜਾਂਦਾ। ਇਸ ਲਈ ਪਹਿਲਾ ਕੰਮ ਉਲਥਕਾਰ ਦੇ ਸਾਹਮਣੇ