ਪੰਨਾ:ਟੱਪਰੀਵਾਸ ਕੁੜੀ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝੋਲੇ, ਖੋਪਰੀਆਂ ਤੇ ਮੁਰਦਿਆਂ ਦੇ ਪਿੰਜਰਾਂ ਨਾਲ ਟਕਰਾਉਂਦੇ ਅਤੇ ਰਾਤ ਦੇ ਵਧ ਰਹੇ ਹਨੇਰੇ ਵਿਚ ਅਜੀਬ ਡਰਾਉਣੀ ਆਵਾਜ਼ ਪੈਦਾ ਕਰਦੇ ਸਨ। ਖ਼ਾਸ ਕਰਕੇ ਹਨੇਰੀਆਂ ਰਾਤਾਂ ਨੂੰ ਜਦ ਚੌਹੀਂ ਪਾਸੀਂ ਬਿਲਕੁਲ ਸੁੰਨ ਵਰਤ ਜਾਂਦੀ ਸੀ ਤਾਂ ਕੁਤੇ ਇਸ ਦੇ ਆਲੇ ਦੁਆਲੇ ਭਜਦੇ ਹੋਏ ਭੌਂਕਦੇ ਹੁੰਦੇ ਸਨ ਅਤੇ ਕਦੇ ਕਦੇ ਜਦ ਰਾਤਾਂ ਬਹੁਤੀਆਂ ਹਨੇਰੀਆਂ ਹੁੰਦੀਆਂ ਸਨ ਤਾਂ ਇਸ ਮੁਰਦੇਖਾਨੇ ਦੇ ਲਾਗੇ ਬਘਿਆੜਾਂ ਦੀਆਂ ਚੀਕਾਂ ਸੁਣਾਈ ਦਿੰਦੀਆਂ ਸਨ। ਉਲੂ ਦੀ ਆਵਾਜ਼ ਨਾਲ ਦਿਲ ਵੀ ਕੰਬ ਉਠਦਾ ਜਿਹੜਾ ਰਾਤ ਦੇ ਹਨੇਰੇ ਵਿਚ ਇਸ ਇਮਾਰਤ ਦੇ ਗੁੰਬਦ ਹੀ ਟੁਟੀ ਹੋਈ ਨੁਕਰੇ ਬੈਠਾ ਇਨ੍ਹਾਂ ਮੁਰਦਿਆਂ ਦਾ ਮਰਸੀਆ ਪੜ੍ਹਦਾ ਸੀ ਅਤੇ ਆਪਣੀ ਆਵਾਜ਼ ਨਾਲ ਪੈਰਿਸ ਦੇ ਲੋਕਾਂ ਨੂੰ ਇਹ ਦਸਿਆ ਕਰਦਾ ਸੀ ਕਿ ਉਸ ਨੇ ਬੜੇ ਬੜੇ ਇਨਸਲਾਬ ਦੇਖੇ ਹਨ ਅਤੇ ਇਸ ਟੁਟੀ ਫੁਟੀ ਇਮਾਰਤ ਵਿਚ, ਜਿਸ ਨੂੰ ਕੇਵਲ ਖੰਡਰ ਹੀ ਸਮਝਿਆ ਜਾਂਦਾ ਹੈ ਇਹ ਖੰਡਰ ਨਹੀਂ ਸਗੋਂ ਇਸ ਵਿਚ ਬੜੀਆਂ ਬੜੀਆਂ ਹਸਤੀਆਂ ਦੀਆਂ ਮੜ੍ਹੀਆਂ ਹਨ।

ਇਸ ਤੋਂ ਪਹਿਲੇ ਕਿ ਅਸੀਂ ਆਪਣੀ ਇਸ ਕਹਾਣੀ ਨੂੰ ਖ਼ਤਮ ਕਰੀਏ, ਇਹ ਦੱਸ ਦੇਣਾ ਜ਼ਰੂਰੀ ਸਮਝਦੇ ਹਾਂ ਕਿ ਕੈਦੋ ਨੋਟਰਡੈਮ ਵਿਚੋਂ ਗੁੰਮ ਹੋ ਕੇ ਕਿਥੇ ਗਿਆ।

ਇਸ ਘਟਨਾ ਦੇ ਕੋਈ ਦੋ ਸਾਲ ਪਿਛੋਂ ਓਲੀਵਰ ਡੇਮ ਨਾਂ ਦੇ ਇਕ ਬੰਦੇ ਦੀ ਲਾਸ਼ ਨੂੰ ਮੌਂਟ ਫੈਸ਼ਨ ਦੇ ਮੁਰਦੇ ਖ਼ਾਨੇ ਵਿਚ ਲਭਿਆ ਗਿਆ ਸੀ। ਗਲ ਇਹ ਸੀ ਕਿ ਚਾਰਲਸ ਅਠਵੇਂ ਨੇ ਇਸ ਦੋਸ਼ੀ ਦੇ ਸੰਬੰਧੀਆਂ ਨੂੰ ਇਹ ਆਗਿਆ ਦੇ ਦਿੱਤੀ ਸੀ ਕਿ ਉਹ ਉਸਦੀ ਲਾਸ਼ ਨੂੰ ਉਥੋਂ ਲੈ ਜਾਣ ਅਤੇ ਸੰਤ ਲੀਰੰਟ ਦੇ ਗਿਰਜੇ ਵਿਚ ਆਪਣੀ ਸ਼ਰਧਾ ਅਨੁਸਾਰ ਉਸਨੂੰ ਦਫ਼ਨਾਉਣ। ਇਹ ਸ਼ਾਹੀ ਹੁਕਮ ਸੀ ਇਸ ਲਈ ਉਸ ਦੀ ਲੋਥ ਦੀ ਖੋਜ ਕੀਤੀ ਜਾ ਰਹੀ ਸੀ।

ਉਨ੍ਹਾਂ ਅਨਗਿਣਤ ਪਿੰਜਰਾਂ ਵਿਚੋਂ ਕੇਵਲ ਦੋ ਪਿੰਜਰ ਨਵੇਂ ਦਿਖਾਈ ਦਿੱਤੇ ਜਿਨ੍ਹਾਂ ਨੇ ਇਕ ਦੂਜੇ ਦੇ ਆਲੇ ਦੁਆਲੇ ਆਪਣੀਆਂ ਬਾਹਵਾਂ ਪਾਈਆਂ ਹੋਈਆਂ ਸਨ। ਦੋਹਾਂ ਪਿੰਜਰਾਂ ਵਿਚੋਂ ਇਕ ਪਿੰਜਰ ਆਦਮੀ ਦਾ ਸੀ ਅਤੇ ਦੂਜਾ

੧੩੩