੧
੬ ਜਨਵਰੀ ੧੬੮੨ ਦੀ ਸਵੇਰ ਪੈਰਿਸ ਵਾਸੀਆਂ ਲਈ ਇਕ ਖ਼ਾਸ ਸਵੇਰ ਸੀ। ਸਾਰੇ ਲੋਕੀਂ ਘੜਿਆਲਾਂ ਦੀਆਂ ਅਵਾਜ਼ਾਂ ਨਾਲ ਮੂੰਹ ਹਨੇਰੇ ਹੀ ਉਠ ਬੈਠੇ ਸਨ। ਸਾਰਾ ਸ਼ਹਿਰ ਘੰਟਿਆਂ ਦੇ ਰੌਲੇ ਨਾਲ ਗੂੰਜ ਰਿਹਾ ਸੀ। ਤਾਂ ਵੀ ਇਹ ਕੋਈ ਅਜਿਹਾ ਦਿਹਾੜਾ ਨਹੀਂ ਸੀ ਜਿਸ ਨੂੰ ਇਤਿਹਾਸ ਦੇ ਪੰਨਿਆਂ ਨੇ ਸਾਂਭ ਰਖਿਆ ਹੋਵੇ, ਕਿਉਂਕਿ ਨਾ ਤਾਂ ਉਸ ਦਿਨ ਪਕਡੋਜ਼ਾ ਤੇ ਬਰਗਾਨਡੀਅਨ ਦਾ ਆਪੋ ਵਿਚ ਕੋਈ ਯੁਧ ਹੋਇਆ ਸੀ ਅਤੇ ਨਾ ਹੀ ਕਿਸੇ ਮਹਾਂ ਪੁਰਸ਼ ਦੀ ਅਰਥੀ ਦਾ ਜਲੂਸ ਕਢਿਆ ਗਿਆ ਸੀ। ਇਸ ਤੋਂ ਬਿਨਾਂ ਨਾ ਹੀ ਕਿਸੇ ਡਾਕੂ, ਝੋਲੀ ਚੁਕ ਜਾਂ ਗਦਾਰ ਨੂੰ ਸੂਲੀ ਤੇ ਟੰਗਿਆ ਗਿਆ ਸੀ ਅਤੇ ਨਾ ਹੀ ਕਿਸੇ ਬਾਹਰਲੇ ਦੇਸ਼ ਦੇ ਸੈਲਾਨੀ ਦੀ ਫੁਲਾਂ ਨਾਲ ਲਦੀ ਹੋਈ ਫ਼ਿਟਨ ਸ਼ਹਿਰ ਵਿਚ ਨਜ਼ਰੀਂ ਪਈ ਸੀ। ਤਾਂ ਵੀ ੬ ਜਨਵਰੀ ਦੀ ਸਵੇਰ ਨੂੰ ਕਾਫ਼ੀ ਰੌਲਾ ਰੱਪਾ ਪਿਆ ਹੋਇਆ ਸੀ ਤੇ ਲੋਕੀਂ ਨਠੋ ਭਜੀ ਵਿਚ ਰੁਝੇ ਨਜ਼ਰੀਂ ਪੈਂਦੇ ਸਨ ਕਿਉਂਕਿ ਅੱਜ ਪੈਰਿਸ ਵਿਚ ਇਕ ਸ਼ਹਾਨਾ ਰਸਮ ਮਨਾਈ ਜਾਣੀ ਸੀ ਜਿਹੜੀ ਕਿ "ਬੇ-ਵਕੂਫਾਂ ਦੇ ਮੇਲੇ"ਦੇ ਨਾਂ ਨਾਲ ਪ੍ਰਸਿਧ ਸੀ।
"ਬੇਵਕੂਫਾਂ ਦਾ ਮੇਲਾ" ਈਸਾਈ ਤਿਓਹਾਰਾਂ ਤੇ ਖ਼ਾਸ ਮਹਾਨਤਾ ਰਖਦਾ ਸੀ ਅਤੇ ਕਿਸੇ ਸਮੇਂ ਜਦ ਕਿ 'ਪੋਪਇਜ਼ਮ' ਆਪਣੇ ਪੂਰੇ ਜੋਬਨ ਤੇ ਸੀ ਤਾਂ ਸਾਰੀ ਦੁਨੀਆਂ ਵਿਚ ਜਿਥੇ ਕਿਧਰੇ ਵੀ ਈਸਾਈ ਵਸਦੇ ਸਨ, ਇਹ ਰਸਮ ਬੜੀ ਸੱਜ ਧੱਜ ਨਾਲ ਮਨਾਈ ਜਾਂਦੀ ਸੀ ਪਰ ਜਦ ਰੋਮ ਦੇ ਪੋਪ ਨੇ ਜ਼ੋਰ ਫੜਿਆ ਅਤੇ ਜਦ ਮਨੁੱਖਤਾ ਦੇ ਸੁਧਾਰ ਦੇ ਚਾਹਵਾਨ ਕੁਝ ਕੁ ਸੱਜਣ
੯