ਸਦੀਆਂ ਦੀ ਗੂੜ੍ਹੀ ਨੀਂਦ ਪਿਛੋਂ ਤ੍ਰਬਕ ਕੇ ਉਠੇ ਤਾਂ ਏਸ ਤਿਓਹਾਰ ਨੂੰ ਕਾਨੂੰਨ ਵਿਰੁਧ ਕਰ ਦਿੱਤਾ ਕਿਉਂਕਿ ਇਸ ਨਾਲ ਲੋਕਾਂ ਦੇ ਆਚਰਨਾਂ ਤੇ ਭੈੜਾ ਅਸਰ ਪੈਂਦਾ ਸੀ। ਬਹੁਤ ਸਾਰੀਆਂ ਸਭਾਵਾਂ ਨੇ ਇਸ ਦੇ ਖ਼ਿਲਾਫ਼ ਆਵਾਜ਼ੇ ਕਸੇ ਅਤੇ ੧੧ ਮਾਰਚ ੧੭੪੪ ਨੂੰ ਪੈਰਿਸ ਯੂਨੀਵਰਸਿਟੀ ਵਲੋਂ ਇਸ ਦੇ ਵਿਰੁਧ ਇਕ ਕਮੇਟੀ ਬਣਾਕੇ ਉਸ ਨੂੰ ਫ਼ਰਾਂਸ ਦੇ ਸਾਰੇ ਪਾਦਰੀਆਂ ਪਾਸ ਭੇਜਿਆ।
ਇਹ ਸ਼ਾਹੀ ਰਸਮ ਪੈਲਸ ਆਫ਼ ਜਸਟਿਸ ਵਿਚ ਮਨਾਈ ਜਾਣੀ ਸੀ ਅਤੇ ਇਸ ਤੋਂ ਇਕ ਦਿਨ ਪਹਿਲੇ ਪੈਰਿਸ ਦੀਆਂ ਗਲੀਆਂ ਬਾਜ਼ਾਰਾਂ ਵਿਚ ਇਹ ਢੰਡੋਰਾ ਪਿਟਵਾ ਦਿਤਾ ਗਿਆ ਸੀ ਕਿ ਉਹ ਰਸਮ ਜਿਸਦੀ ਉਡੀਕ ਵਿਚ ਸਾਡੇ ਦਿਲ ਸਾਲ ਭਰ ਲਗੇ ਰਹਿੰਦੇ ਹਨ, ਕਲ ਮਨਾਈ ਜਾਏਗੀ।
ਦੂਜੇ ਦਿਨ ਤੜਕੇ ਹੀ ਸ਼ਹਿਰ ਦੇ ਹਰ ਪਾਸਿਓਂ ਲੋਕੀਂ ਪੈਲਸ ਆਫ਼ ਜਸਟਿਸ ਵਲ ਵਹੀਰਾਂ ਪਾਉਣ ਲਗ ਪਏ। ਸਿਟਾ ਇਹ ਨਿਕਲਿਆ ਕਿ ਪੈਲਸ ਆਫ਼ ਜਸਟਿਸ ਦੀਆਂ ਨਾ ਕੇਵਲ ਗੈਲਰੀਆਂ ਤੇ ਹਾਲ ਹੀ ਪਬਲਿਕ ਨਾਲ ਭਰ ਗਏ ਸਗੋਂ ਲੋਕੀ ਹਾਲ ਦੇ ਥਮਾਂ ਨਾਲ ਸਪਾਂ ਵਾਂਗ ਚਿੰਬੜੇ ਪਏ ਸਨ। ਇਹ ਭੀੜ ਪਲੋ ਪਲੀ ਵਧਦੀ ਹੀ ਜਾਂਦੀ ਸੀ। ਦਰਸ਼ਕ ਸਵੇਰ ਤੋਂ ਹੀ ਇਸ ਰਸਮ ਦਾ ਨਜ਼ਾਰਾ ਵੇਖਣ ਲਈ ਉਤਾਵਲੇ ਸਨ। ਇਨ੍ਹਾਂ ਵਿਚੋਂ ਕਈ ਤਾਂ ਅਜਿਹੇ ਵੀ ਸਨ ਜਿਨ੍ਹਾਂ ਨੇ ਪੈਲੇਸ ਦੇ ਬੂਹੇ ਅਗੇ ਖੜੋਤਿਆਂ ਖੜੋਤਿਆਂ ਰਾਤ ਲੰਘਾ ਛਡੀ ਸੀ ਤਾਂ ਜੋ ਸਵੇਰੇ ਬੂਹਾ ਖੁਲ੍ਹਦਿਆਂ ਹੀ ਉਹ ਸਭ ਤੋਂ ਪਹਿਲੇ ਅੰਦਰ ਜਾ ਸਕਣ।
"ਵੇਖੇ ਨਾਂ ਕਿਥੇ ਲਟਕਿਆ ਹੋਇਆ ਏ, ਸ਼ੈਤਾਨ!" ਭੀੜ ਵਿਚ ਖਲੋਤੇ ਇਕ ਆਦਮੀ ਨੇ ਆਪਣੇ ਸਾਥੀ ਨੂੰ ਆਪਣੀ ਵਲ ਖਿਚਦਿਆਂ ਹੋਇਆਂ ਕਿਹਾ। "ਜ਼ਬਾਨ ਨੂੰ ਲਗਾਮ ਦੇ ਕੇ ਰਖ, ਖੋਤਾ ਕਿਸੇ ਥਾਂ ਦਾ" ਥੰਮ ਨਾਲ ਲਟਕਦੇ ਬੰਦੇ ਨੇ ਆਖਿਆ। "ਜੇ ਹੁਣ ਕੁਸਕਿਉਂ ਤਾਂ ਤੇਰੇ ਸਿਰ ਤੇ ਛਾਲ ਮਾਰ ਦਿਆਂਗਾ।"
ਸਾਰੀ ਪਬਲਿਕ ਨੇ ਏਸ ਆਵਾਜ਼ ਨੂੰ ਸੁਣਿਆਂ। ਪੈਲਸ ਦਾ ਵਾਯੂ-