ਪੰਨਾ:ਟੱਪਰੀਵਾਸ ਕੁੜੀ.pdf/20

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜੁਪੀਟਰ ਡਰਦਾ ਮਾਰਿਆ ਕੰਬਣ ਲਗ ਪਿਆ। ਉਸਦੇ ਚਿਹਰੇ ਦਾ ਰੰਗ ਫਿਕਾ ਪੈ ਗਿਆ। ਸਟੇਜ ਦੇ ਕੋਲ ਖੜੋਤੇ ਸਿਪਾਹੀਆਂ ਦਾ ਤਾਂ, ਇਹ ਹਾਲ ਸੀ ਕਿ ਵਢੋ ਤਾਂ ਸਰੀਰ ਵਿਚ ਲਹੂ ਦਾ ਤੁਪਕਾ ਨਹੀਂ ਸੀ। ਇੰਜ ਜਾਪਦਾ ਸੀ ਕਿ ਉਹ ਬਰਫ ਦੇ ਪਹਾੜ ਥਲੇ ਦਬੇ ਪਏ ਹਨ। ਏਨੇ ਨੂੰ ਇਕ ਨੌਜੁਆਨ ਜਿਸਨੇ ਕਾਲੀ ਸਰਜ ਦਾ ਸੂਟ ਪਾਇਆ ਹੋਇਆ ਸੀ, ਥੰਮ ਦੇ ਪਿਛਿਉਂ ਨਿਕਲ ਕੇ ਸਟੇਜ ਵਲ ਵਧਿਆ। ਏਸ ਨੌਜਵਾਨ ਦਾ ਕੱਦ ਲੰਮਾ ਸੀ ਪਰ ਚਿਹਰੇ ਤੇ ਪਿਲੱਤਣ ਸੀ। ਉਹ ਸੀ ਤਾਂ ਜੁਆਨ ਪਰ ਉਸ ਦੇ ਚਿਹਰੇ ਤੇ ਝੁਰੜੀਆਂ ਪਈਆਂ ਹੋਈਆਂ ਸਨ।

"ਜੁਪੀਟਰ-ਮੇਰੇ ਪਿਆਰੇ ਜੁਪੀਟਰ।" ਉਸ ਨੇ ਅਗੇ ਵਧ ਕੇ ਹਾਕ ਮਾਰੀ। ਜੁਪੀਟਰ ਨੇ ਉਸ ਦੀ ਆਵਾਜ਼ ਨਾ ਸੁਣੀ। ਉਹ ਨੌਜੁਆਨ ਨੂੰ ਜ਼ਰਾ ਹੋਰ ਅਗੇ ਵਧਿਆ ਤੇ ਕੋਲ ਜਾ ਕੇ ਕਹਿਣ ਲਗਾ, "ਮਿਸਟਰ ਜੁਪੀਟਰ।"

"ਮੈਨੂੰ ਕੌਣ ਸਦ ਰਿਹਾ ਹੈ?" ਜੁਪੀਟਰ ਨੇ ਇਹ ਅੱਖਰ ਕੁਝ ਅਜੇਹੇ ਢੰਗ ਨਾਲ ਕਹੇ ਜਿਵੇਂ ਪੀਤੀ ਹੋਈ ਹੋਵੇ।'ਨੌਜੁਆਨ ਬੋਲਿਆ, "ਘਬਰਾਉਣ ਦੀ ਕੋਈ ਲੋੜ ਨਹੀਂ। ਮੈਂ ਲੋਕਾਂ ਨੂੰ ਖਰੂਦ ਪਾਉਣੋ ਰੋਕ ਦਿੰਦਾ ਹਾਂ ਪਰ ਤੁਸੀਂ ਕਾਰਵਾਈ ਛੇਤੀ ਸ਼ੁਰੂ ਕਰੋ।" ਉਹ ਨੌਜੁਆਨ ਅਜੇ ਤੂੰ ਹੋਰ ਕੁਝ ਕਹਿਣਾ ਚਾਹੁੰਦਾ ਸੀ ਪਰ ਲੋਕਾਂ ਵਿਚ ਫੇਰ ਇਕ ਬੇਸਬਰੀ ਦੀ ਹੈ ਲਹਿਰ ਉਠੀ ਤੇ ਆਵਾਜ਼ ਆਈ, "ਛੇਤੀ ਸ਼ੁਰੂ ਕਰੋ ਨਹੀਂ ਤਾਂ ਅਸੀਂ ਇਹ ਸਾਰਾ ਲਟਾ ਪਟਾ ਬਿਲੇ ਲਾ ਦਿਆਂਗੇ।"

ਝਟ ਪੱਟ ਸਟੇਜ ਵਲੋਂ ਵਖੋ ਵਖ ਸਾਜ਼ਾਂ ਦੇ ਵੱਜਣ ਦੀ ਆਵਾਜ਼ ਆਈ। ਲੋਕਾਂ ਨੇ ਖੁਸ਼ੀ ਨਾਲ ਤਾੜੀਆਂ ਮਾਰੀਆਂ। ਪੜਦੇ ਚੁਕੇ ਗਏ ਅਤੇ ਚਾਰ ਪਾਤਰ ਸਟੇਜ ਤੇ ਆਏ। ਲੋਕੀ ਹੁਣ ਖੁਸ਼ ਸਨ ਕਿਉਂਕਿ ਉਹ ਰੌਲਾ ਨੇ ਰੱਪਾ ਪਾ ਕੇ ਪਰੋਗਰਾਮ ਛੇਤੀ ਸ਼ੁਰੂ ਕਰਾਉਣ ਵਿਚ ਕਾਮਯਾਬ ਹੋ ਗਏ ਸਨ।

ਸਟੇਜ ਤੇ ਆਉਣ ਵਾਲੇ ਪਾਤਰਾਂ ਵਿਚੋਂ ਇਕ ਨੇ ਹਥ ਵਿਚ ਤਲਵਾਰ ਫੜੀ ਹੋਈ ਸੀ। ਦੂਜੇ ਦੇ ਹਥ ਵਿਚ ਸੋਨੇ ਦੀਆਂ ਦੋ ਚਾਬੀਆਂ

੧੨