ਪੰਨਾ:ਟੱਪਰੀਵਾਸ ਕੁੜੀ.pdf/21

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਨ। ਤੀਜੇ ਦੇ ਹਥ ਵਿਚ ਤਕੜੀ ਤੇ ਚੌਥੇ ਪਾਸ ਕਹੀ ਸੀ। ਇਨ੍ਹਾਂ ਪਾਤਰਾਂ ਦੇ ਕਪੜੇ ਇਕ ਦੂਜੇ ਤੋਂ ਬਿਲਕੁਲ ਵਖਰੇ ਸਨ। ਇਨ੍ਹਾਂ ਵਿਚੋਂ ਇਕ ਨੇ ਚੋਗਾ ਪਾਇਆ ਹੋਇਆ ਸੀ ਜਿਸ ਦੇ ਹੇਠਾਂ ਕਰ ਕੇ ਕਾਲੇ ਮੋਟੇ ਅੱਖਰਾਂ ਵਿਚ ਲਿਖਿਆ ਹੋਇਆ ਸੀ, "ਮੇਰਾ ਨਾਂ ਸਾਉ਼ਪੁਣਾ ਹੈ।" ਦੂਜੇ ਦੇ ਰੇਸ਼ਮੀ ਚੋਗੇ ਤੇ ਲਿਖਿਆ ਹੋਇਆ ਸੀ, “ਮੈਂ ਪਾਦਰੀ ਹਾਂ।” ਤੀਜੇ ਦੇ ਉਨ ਦੇ ਚੋਗੇ ਤੇ ਲਿਖਿਆ ਹੋਇਆ ਸੀ, "ਮੇਰਾ ਨਾਂ ਕਾਸ਼ਤਕਾਰੀ ਹੈ।" ਇਹ ਸਾਰੇ ਪਾਤਰ ਆਪੋ ਆਪਣਾ ਹੁਨਰ ਵਿਖਾਉਣ ਵਿਚ ਜੁਟ ਪਏ। ਏਨੇ ਨੂੰ ਗੈਲਰੀ ਦਾ ਬੂਹਾ ਖੁਲਿਆ। ਦਰਬਾਨ ਨੇ ਕੁਰੱਖਤ ਤੇ ਭੱਦੀ ਜਹੀ ਆਵਾਜ਼ ਵਿਚ ਕਿਹਾ, "ਹਜ਼ੂਰ ਬਰਬਨ ਦੇ ਡਿਊਕ ਪਧਾਰ ਰਹੇ ਹਨ।" ਸਾਰਾ ਹਾਲ ਗੂੰਜ ਪਿਆ।

ਇਸ ਅਵਾਜ਼ ਦੇ ਨਾਲ ਹੀ ਲੋਕਾਂ ਦੀਆਂ ਨਜ਼ਰਾਂ ਗੈਲਰੀ ਵਲ ਨੂੰ ਉਠੀਆਂ। ਸਾਰੀ ਪਬਲਿਕ ਵਿਚ ਚਰਚਾ ਹੋਣ ਲਗ ਪਈ। "ਕਾਰਡਨਲ, ਡਿਊਕ ਆਫ ਬਰਬਨ" ਏਸ ਤਰਾਂ ਦੀਆਂ ਹੌੌਲੀਆਂ ਹੌਲੀਆਂ ਅਵਾਜ਼ਾਂ ਪੈਲਸ ਦੀ ਛਤ ਨਾਲ ਟਕਰਾ ਕੇ ਚੁਪ ਹੋ ਜਾਂਦੀਆਂ। ਕਾਰਡਨਲ ਨੇ ਗੈਲਰੀ ਦੇ ਬੂਹੇ ਵਿਚ ਪੈਰ ਰੱਖਦਿਆਂ ਹੋਇਆਂ ਪਬਲਿਕ ਵਲ ਇਕ ਸਰਸਰੀ ਨਜ਼ਰ ਨਾਲ ਤਕਿਆ ਅਤੇ ਹਰ ਇਕ ਆਦਮੀ ਨੇ ਆਪਣੇ ਅਗੇ ਖੜੋਤੇ ਬੰਦੇ ਦੇ ਮੋਢਿਆਂ ਤੇ ਹੱਥ ਰੱਖ ਕੇ ਕਾਰਡਨਲ ਦੇ ਚਿਹਰੇ ਨੂੰ ਚੰਗੀ ਤਰ੍ਹਾਂ ਵੇਖਣ ਦਾ ਯਤਨ ਕੀਤਾ। ਅੱਖ ਦੇ ਫੇੇਰ ਵਿਚ ਹੀ ਸਾਰੇ ਹਾਲ ਵਿਚ ਹਿਲਜੁਲ ਮੱਚ ਗਈ।

ਬਰਬਨ ਦਾ ਕਾਰਡਨਲ ਬੜਾ ਹੀ ਸਿਆਣਾ ਬੰਦਾ ਸੀ। ਉਹ ਸ਼ਾਹੀ ਚੈਲੋਟ ਦੀ ਸ਼ਰਾਬ ਪੀਣ ਦਾ ਬੜਾ ਸ਼ਕੀਨ ਸੀ। ਉਹ ਬੁਢੀਆਂ ਨਾਲੋਂ ਜੁਆਨ ਤੇ ਸੋਹਣੀਆਂ ਭਿਖਾਰਨਾਂ ਨੂੰ ਵਧੇਰੇ ਭਿਖਿਆ ਦੇਂਦਾ ਸੀ। ਉਸ ਦੀ ਪੈਰਸ ਦੇ ਵਸਨੀਕਾਂ ਨਾਲ ਦਿਲੀ ਲਗਨ ਸੀ ਅਤੇ ਸੱਚੀ ਗਲ ਤਾਂ ਇਹ ਹੈ ਕਿ ਪੈਰਸ ਦੇ ਲੋਕੀਂ ਵੀ ਉਸ ਤੋਂ ਜਾਨ ਵਾਰਨ ਨੂੰ ਤਿਆਰ ਸਨ ਅਤੇ ਹੁਣ ਵੀ ਜਦ ਕਿ ਉਨ੍ਹਾਂ ਆਪਣਾ ਪਾਦਰੀ ਚੁਨਣਾ ਸੀ ਤਾਂ ਨਾਂ

(੧੩)