ਕੇਵਲ ਉਸ ਨੂੰ ਸਦਿਆ ਹੀ ਗਿਆ ਸਗੋਂ ਆਪਣੀ ਰਾਏ ਦੱਸਣ ਲਈ ਵੀ ਜ਼ੋਰਦਾਰ ਬੇਨਤੀ ਕੀਤੀ ਗਈ। ਤੁਸੀਂ ਏਸੇ ਗਲ ਤੋਂ ਅਨੁਮਾਨ ਲਾ ਸਕਦੇ ਹੋ ਕਿ ਪੈਰਸ-ਵਾਸੀਆਂ ਦੇ ਦਿਲਾਂ ਵਿਚ ਉਸ ਲਈ ਕਿੰਨਾ ਕੁ ਸਤਿਕਾਰ ਸੀ।
ਕਾਰਡਨਲ ਲੋਕਾਂ ਵਲ ਸਰਸਰੀ ਨਜ਼ਰ ਨਾਲ ਤੱਕਦਾ ਹੋਇਆ ਪਾਦਰੀਆਂ ਦੀ ਇਕ ਟੋਲੀ ਨਾਲ ਗੈਲਰੀ ਵਿਚ ਜਾ ਵੜਿਆ ਤੇ ਉਸ ਲਾਲ ਮਖਮਲੀ ਕੁਰਸੀ ਤੇ ਜਾ ਬਰਾਜਿਆ ਜਿਹੜੀ ਕਿ ਉਚੇਰੀ ਉਸੇ ਲਈ ਹੀ ਰਖੀ ਗਈ ਸੀ। ਭੀੜ ਵਿਚੋਂ ਹਰ ਇਕ ਆਦਮੀ ਇਹ ਸਾਬਤ ਕਰਨ ਲਈ ਕਿ ਉਹ ਇਨ੍ਹਾਂ ਪਾਦਰੀਆਂ ਵਿਚੋਂ ਕਿਸੇ ਇਕ ਨੂੰ ਜਾਣਦਾ ਹੈ ਉਸਦਾ ਨਾਂ ਲੈ ਕੇ ਉਸ ਵਲ ਉਂਗਲ ਨਾਲ ਇਸ਼ਾਰਾ ਕਰ ਰਿਹਾ ਸੀ। “ਮਾਰਸੇਲਜ਼ ਦਾ ਪਾਦਰੀ" "ਡੀਨਸ ਦਾ ਪਾਦਰੀ", "ਲਜ਼ਬਨ ਦਾ ਰਾਬਰਟ" ਉਪਰੋ ਥਲੀ ਕਈ ਆਵਾਜ਼ਾਂ ਉਠੀਆਂ ਤੇ ਚੁਪ ਹੁੰਦੀਆਂ ਗਈਆਂ। ਏਨੇ ਨੂੰ ਇਕ ਹੋਰ ਆਦਮੀ ਗੈਲਰੀ ਵਿਚ ਦਾਖ਼ਲ ਹੋਇਆ। ਇਹ ਫਲੇਮਸ ਸਫ਼ੀਰ ਸੀ। ਇਸ ਦੇ ਪਿਛੋਂ ਆਸਟਰੀਆ ਦੇ ੪੯ ਸਫ਼ੀਰ ਆਏ ਤੇ ਗੈਲਰੀ ਵਿਚ ਆ ਕੇ ਆਪੋ ਆਪਣੀਆਂ ਥਾਵਾਂ ਤੇ ਬੈਠ ਗਏ। ਇਨ੍ਹਾਂ ਆਉਣ ਵਾਲਿਆਂ ਵਿਚੋਂ ਗਲੀਮ ਦਾ ਨਾਂ ਦੱਸਣ ਯੋਗ ਹੈ ਜਿਹੜਾ ਕਿ ਯੂਰਪ ਦੀ ਬਗਾਵਤ ਵਿਚ ਖ਼ਾਸ ਪ੍ਰਸਿਧਤਾ ਰਖਦਾ ਸੀ।
੨
ਗੌਰੀ ਆਪਣੇ ਸਮੇਂ ਦਾ ਮੰਨਿਆ ਪ੍ਰਮੰਨਿਆ ਫਿਲਾਸਫਰ ਸੀ। ਉਹ ਹਰ ਵੇਲੇ ਪੈਰਸ ਦੀਆਂ ਗਲੀਆਂ ਵਿਚ ਘਾਬਰਿਆ ਹੋਇਆ ਬਰੇ ਹਾਲੀਂ। ਫਿਰਦਾ ਰਹਿੰਦਾ ਸੀ। ਆਮ ਜਨਤਾ ਉਸ ਨੂੰ ਦਿਲੋਂ ਪਿਆਰਦੀ ਸੀ। ਉਚ-