ਪੰਨਾ:ਟੱਪਰੀਵਾਸ ਕੁੜੀ.pdf/23

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘਰਾਣਿਆਂ ਦੇ ਅਮੀਰ ਲੋਕ ਤਾਂ ਇਸ ਨਾਲ ਖ਼ਾਸ ਦਿਲਚਸਪੀ ਰੱਖਦੇ ਸਨ। ਇਹ ਨਾਟਕ ਜਿਹੜਾ ਇਸ ਸ਼ਾਹੀ ਰਸਮ ਦੇ ਮੌਕੇ ਤੇ ਪੈਲਸ ਦੀ ਸਟੇਜ ਤੇ ਵਿਖਾਇਆ ਜਾ ਰਿਹਾ ਸੀ ਇਹ ਵੀ ਏਸੇ ਫ਼ਲਾਸਫ਼ਰ ਦਾ ਲਿਖਿਆ ਹੋਇਆ ਸੀ। ਉਹ ਅੱਜ ਏਸੇ ਲਈ ਪੈਲਸ ਦੀ ਸਟੇਜ ਤੇ ਆਇਆ ਸੀ ਕਿ ਆਪਣੇ ਖ਼ਿਆਲਾਂ ਦੀ ਲਹਿਰ ਵਿਚ ਪੈਰਸ ਦੇ ਹਰ ਬੱਚੇ ਬੁਢੇ ਨੂੰ ਰੁੜ੍ਹਾ ਕੇ ਲੈ ਜਾਵੇ ਅਤੇ ਉਸਦੇ ਇਸ ਦਿਮਾਗ਼ੀ ਕੰਮ ਦੀ ਸ਼ਲਾਘਾ ਆਹਾਂ ਤੇ ਹੰਝੂਆਂ ਨਾਲ ਕੀਤੀ ਜਾਵੇ। ਹਾਂ, ਉਹ ਅੱਜ ਏਸੇ ਹੀ ਇਰਾਦੇ ਨਾਲ ਪੈਲਸ ਵਿਚ ਦਾਖਲ ਹੋਇਆ ਸੀ | ਕਾਰਡਨਲ ਬਰਬਨ ਦੇ ਆਉਣ ਤੇ ਗੌਰੀ ਨੇ ਚਾਹਿਆ ਕਿ ਨਾਟਕ ਦਾ ਉਹ ਹਿਸਾ ਜਿਹੜਾ ਖੇਲਿਆ ਜਾ ਚੁਕਾ ਹੈ ਉਸਨੂੰ ਫੇਰ ਕਾਰਡਨਲ ਦੇ ਸਾਹਮਣੇ ਪੇਸ਼ ਕਰੇ ਪਰ ਮੂੜ੍ਹ ਲੋਕਾਂ ਨੇ ਇਹ ਗਲ ਨਾ ਮੰਨੀ ਅਤੇ ਰੌਲਾ ਪਾਉਣ ਲਗ ਪਏ ਕਿ ਛੇਤੀ ਹੀ ਪਾਦਰੀ ਦੀ ਚੋਣ ਕੀਤੀ ਜਾਵੇ ਨਹੀਂ ਤਾਂ ਉਹ ਪੈਲਸ ਦੀ ਇਟ ਨਾਲ ਇਟ ਖੜਕਾ ਦੇਣਗੇ। ਕਿਉਂਕਿ ਉਨਾਂ ਨੂੰ ਇਸ ਡਰਾਮੇ ਨਾਲ ਕੋਈ ਦਿਲਚਸਪੀ ਨਹੀਂ ਸੀ। ਗੌਰੀ ਨੂੰ ਇਨ੍ਹਾਂ ਤੇ ਬੜਾ ਗੁਸਾ ਆਇਆ ਪਰ ਵਿਚਾਰਾ ਕਰ ਵੀ ਕੀ ਸਕਦਾ ਸੀ, ਚੁਪ ਕਰ ਰਿਹਾ। ਲੋਕਾਂ ਦੀ ਬੇਸਬਰੀ ਨੂੰ ਮੁਖ ਰਖਦਿਆਂ ਹੋਇਆਂ ਪੈਲਸ ਦੇ ਪ੍ਰਬੰਧਕਾਂ ਨੇ ਇਹੋ ਹੀ ਯੋਗ ਸਮਝਿਆ ਕਿ ਸ਼ੀਘਰ ਹੀ ਅਸਲੀ ਕਾਰਵਾਈ ਸ਼ੁਰੂ ਕੀਤੀ ਜਾਵੇ ਨਹੀਂ ਤਾਂ ਇਹ ਭੂਤਰੇ ਹੋਏ ਅਲ੍ਹੜ ਤੇ ਬੇ-ਵਕੂਫ਼ ਲੋਕੀਂ ਕਿਆਮਤ ਲਿਆ ਦੇਣਗੇ।

ਥੋੜੇ ਹੀ ਸਮੇਂ ਵਿਚ ਵਿਚਕਾਰ ਪਈ ਮੇਜ਼ ਤੇ ਲਕੜੀ ਦੇ ਛੋਟੇ ਜਿਹੇ ਗਿਰਜੇ ਦਾ ਨਮੂਨਾ ਲਿਆ ਕੇ ਰੱਖ ਦਿਤਾ ਗਿਆ ਜਿਸ ਦੀ ਕੇਵਲ ਇਕੋ ਬਾਰੀ ਸੀ, ਜਿਸਨੂੰ ਬਾਰੀ ਤਾਂ ਨਹੀਂ ਜੇ ਛੇਕ ਕਿਹਾ ਜਾਵੇ ਤਾਂ ਠੀਕ ਜਚੇਗਾ। ਸ਼ਰਤ ਇਹ ਸੀ ਕਿ ਜਿਹੜਾ ਆਦਮੀ ਇਸ ਬਾਰੀ ਦੇ ਅੰਦਰ ਧੌਣ ਪਾ ਕੇ ਖਿਲਖਿਲੀ ਮਾਰੇ ਅਤੇ ਆਪਣੇ ਮੂੰਹ ਨੂੰ ਛੇਕ ਨਾਲ ਏਸ ਤਰ੍ਹਾਂ ਲਕੋਵੇ ਕਿ ਨਜ਼ਰੀ ਨਾ ਆ ਸਕੇ ਉਹ ਪੈਰਸ ਦਾ ਪਾਦਰੀ ਮੰਨਿਆ ਜਾਵੇਗਾ।

ਦੇਖਦਿਆਂ ੨ ਇਹ ਛੋਟਾ ਜਿਹਾ ਗਿਰਜਾ ਕਿਸਮਤ ਅਜ਼ਮਾਉਣ

੧੫