ਪੰਨਾ:ਟੱਪਰੀਵਾਸ ਕੁੜੀ.pdf/25

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇਹ ਤਾਂ ਡੈਣਾਂ ਦੇ ਦੇਸ਼ ਦਾ ਰਾਜਕੁਮਾਰ ਹੈ।"

"ਇਸ ਨੂੰ ਮੈਂ ਕਈ ਵੇਰਾਂ ਕਾਰਖਾਨਿਆਂ ਚੋਂ ਨਿਕਲਦੇ ਧੂੰਏਂ ਨਾਲ ਖੇਡਦੇ ਵੇਖਿਆ ਹੈ।"

"ਆਹ, ਜੰਗਲੀ ਮਹਿਰੂ।"

ਕੁਬੇ ਕੈਦੋ ਦੇ ਕੰਨਾਂ ਤਕ ਇਹ ਸਭ ਅਵਾਜ਼ਾਂ ਪੁਜਦੀਆਂ ਪਰ ਉਹ ਉਨ੍ਹਾਂ ਦੀ ਰਤਾ ਜਿੰਨੀ ਵੀ ਪਰਵਾਹ ਨਾ ਕਰਦਾ ਹੋਇਆ ਮੇਜ਼ ਵਲ ਵਧਦਾ ਗਿਆ।

ਇਸ ਦੇ ਪਿਛੋਂ ਬੇਵਕੂਫ਼ਾਂ ਦਾ ਇਹ ਸ਼ਾਹੀ ਜਲੂਸ ਆਪਣੇ ਨਵੇਂ ਪਾਦਰੀ ਕੇਦੋ ਕੁਬੇ ਨੂੰ ਜਿਹੜਾ ਕਿ ਇਸ ਚੋਣ ਸਮਾਗਮ ਵਿਚ ਕਾਮਯਾਬ ਹੋਇਆ ਸੀ, ਮਖ਼ਮਲੀ ਕੁਰਸੀ ਤੇ ਬਿਠਾਈ ਪੈਰਿਸ ਦੀਆਂ ਗਲੀਆਂ ਬਾਜ਼ਾਰਾਂ ਥਾਣੀ ਲੰਘ ਰਿਹਾ ਸੀ ਅਤੇ ਖ਼ੁਸ਼ੀ ਵਿਚ ਲੋਕਾਂ ਨਾਰ੍ਹਿਆਂ ਨਾਲ ਅਸਮਾਨ ਸਿਰ ਤੇ ਚੁਕਿਆ ਹੋਇਆ ਸੀ।



ਪੈਰਿਸ ਦਾ ਘਾਬਰਿਆ ਹੋਇਆ ਮੰਦਭਾਗਾ ਫ਼ਲਾਸਫ਼ਰ ਸਾਰੇ ਦਿਨ ਦੇ ਰੌਲੇ ਰਪੇ ਤੋਂ ਤੰਗ ਆਇਆ ਹੋਇਆ, ਆਪਣੇ ਹੀ ਖ਼ਿਆਲਾਂ ਦੇ ਸਾਗਰ ਵਿਚ ਡੁਬਾ, ਰਾਤ ਕਟੀ ਲਈ ਗਿਰਊ ਮਹਿਲ ਵਿਚ ਦਾਖ਼ਲ ਹੋਇਆ। ਇਸ ਵੇਲੇ ਉਸ ਨੂੰ ਭੁਖ ਨੇ ਡਾਢਾ ਤੰਗ ਕੀਤਾ ਹੋਇਆ ਸੀ। ਤਾਂ ਵੀ ਉਹ ਭਖ ਨਾਲ ਏਨਾਂ ਬੇ-ਚੈਨ ਨਹੀਂ ਸੀ ਜਿੰਨਾਂ ਇਸ ਖ਼ਿਆਲ ਨਾਲ ਕਿ ਪੈਰਿਸ ਦੇ ਅਲ੍ਹੜ ਤੇ ਬੁਧੂ ਲੋਕਾਂ ਨੇ ਉਸਦੀਆਂ ਦਿਮਾਗ਼ੀ ਕਾਢਾਂ ਦੀ ਕੋਈ ਦਾਦ ਨਹੀਂ ਦਿਤੀ ਅਤੇ ਉਸਦੀ ਕਈਆਂ ਦਿਨਾਂ ਦੀ ਮਿਹਨਤ ਨੂੰ ਅਜਾਈਂ ਰੌਲੇ ਦੀ ਭੇਟਾ ਕਰ ਦਿਤਾ ਹੈ। ਉਹ ਝਾਕੀ ਅਜੇ ਤਕ ਉਸਦੀਆਂ

੧੭