ਪੰਨਾ:ਟੱਪਰੀਵਾਸ ਕੁੜੀ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਅੱਖਾਂ ਅਗੇ ਫਿਰ ਰਹੀ ਸੀ ਜਦ ਕਿ ਉਹ ਪੈਲਸ ਦੀ ਸਟੇਜ ਤੇ ਖੜੋਤਾ ਆਪਣੇ ਹੁਨਰ ਦੀ ਨਮਾਇਸ਼ ਕਰ ਰਿਹਾ ਸੀ ਅਤੇ ਲੋਕੀਂ ਇਸ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਨਵੇਂ ਪਾਦਰੀ ਨੂੰ ਮੋਢਿਆਂ ਤੇ ਚੁਕੀ ਪੈਲਸ ਦੇ ਦਰਵਾਜ਼ੇ ਤੋਂ ਬਾਹਰ ਨਿਕਲ ਰਹੇ ਸਨ।

ਗੌਰੀ ਨੇ ਗਿਰਊ ਮਹੱਲ ਵਿਚ ਵੜਦਿਆਂ ਹੀ ਬਹੁਤ ਸਾਰੇ ਲੋਕਾਂ ਨੂੰ ਅਗ ਦੀ ਭਠੀ ਲਾਗੇ ਬੈਠਿਆਂ ਵੇਖਿਆ। ਉਹ ਪਾਲੇ ਨਾਲ ਅਗੇ ਹੀ ਕੰਬ ਰਿਹਾ ਸੀ ਏਸ ਲਈ ਕਾਹਲੀ ਕਾਹਲੀ ਪੈਰ ਪੁਟਦਾ ਹੋਇਆ ਭੱਠੀ ਵਲ ਨੂੰ ਵਧਿਆ। ਵਡੀ ਦਿਲਚਸਪੀ ਜਿਹੜੀ ਏਸ ਫਲਾਸਫਰ ਨੂੰ ਭੀੜ ਵਲ ਖਿਚ ਲਿਆਈ ਉਹ ਇਹ ਸੀ ਕਿ ਭੀੜ ਦੇ ਵਿਚਕਾਰ ਭਠੀ ਦੇ ਲਾਗੇ ਇਕ ਬਹੁਤ ਸੋਹਣੀ ਕੁੜੀ ਤੰਬੂਰੇ ਦੀ ਆਵਾਜ਼ ਨਾਲ ਸੁਰ ਹੋਈ ਈਰਾਨੀ ਕਾਲੀਨ ਤੇ ਨੱਚ ਰਹੀ ਸੀ। ਉਸ ਦੀਆਂ ਜ਼ੁਲਫ਼ਾਂ ਵਾਯੂ-ਮੰਡਲ ਵਿਚ ਏਸ ਤਰਾਂ ਉਡ ਰਹੀਆਂ ਸਨ ਜਿਵੇਂ ਕੋਈ ਪਰੀ ਆਕਾਸ਼ ਤੋਂ ਉਡੀ ਆ ਰਹੀ ਹੋਵੇ। ਉਸ ਦੀਆਂ ਜਾਦੂ ਭਰੀਆਂ ਅਖਾਂ ਭੀੜ ਵਿਚ ਖੜੋਤੇ ਹਰ ਇਕ ਬੰਦੇ ਦੀਆਂ ਨਜ਼ਰਾਂ ਨਾਲ ਖੇਲ ਰਹੀਆਂ ਸਨ।

ਕਾਫੀ ਚਿਰ ਨੱਚਣ ਪਿਛੋਂ ਉਹ ਕੁੜੀ ਥੱਕ ਕੇ ਕਾਲੀਨ ਤੇ ਬੈਠ ਗਈ ਅਤੇ ਭੀੜ ਵਿਚੋਂ ਵਾਹ ਵਾਹ ਦੇ ਨਾਅਰੇ ਉਠੇ।

"ਡੁਜਲੀ" ਟੱਪਰੀ-ਵਾਸ ਕੁੜੀ ਨੇ ਬੜੇ ਪਿਆਰ ਨਾਲ ਕਿਹਾ।

ਇਕ ਬਕਰੀ ਜਿਹੜੀ ਕਿ ਕਾਲੀਨ ਦੇ ਇਕ ਸ਼ਿਰੇ ਤੇ ਬੈਠੀ ਆਪਣੀ ਮਾਲਕਣ ਦਾ ਨਾਚ ਵੇਖ ਰਹੀ ਸੀ ਆਪਣੀ ਥਾਂ ਤੋਂ ਉਠੀ ਤੇ ਕਾਲੀਨ ਤੇ ਆ ਕੇ ਖੜੋ ਗਈ।

"ਡੁਜਲੀ ਹੁਣ ਤੇਰੀ ਵਾਰੀ ਹੈ" ਨਾਚੀ ਨੇ ਤੰਬੂਰਾ ਬਕਰੀ ਵਲ ਨੂੰ ਵਧਾਉਂਦਿਆਂ ਹੋਇਆਂ ਕਿਹਾ, "ਇਹ ਕਿਹੜਾ ਮਹੀਨਾ ਹੈ?" ਬਕਰੀ ਨੇ ਆਪਣਾ ਪੈਰ ਚੁਕਦਿਆਂ ਹੋਇਆਂ ਤੰਬੂਰੇ ਤੇ ਇਕ ਸੱਟ ਮਾਰੀ। ਸੱਚ ਮੁਚ ਇਹ ਬੀਤ ਰਹੇ ਸਾਲ ਦਾ ਪਹਿਲਾ ਮਹੀਨਾ ਸੀ। ਲੋਕਾਂ ਨੇ ਤਾੜੀਆਂ

੧੮