ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/27

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਮਾਰਦਿਆਂ ਹੋਇਆਂ ਉਸਦੀ ਦਾਦ ਦਿਤੀ। "ਹੁਣ ਕੀ ਵਕਤ ਹੋਇਆ ਹੈ, ਡੁਜਲੀ?" ਕੁੜੀ ਨੇ ਫੇਰ ਪੁਛਿਆ। ਬਕਰੀ ਨੇ ਉਸੇ ਤਰਾਂ ਲਤ ਚੁਕ ਕੇ ਤੰਬੂਰੇ ਤੇ ਸੱਤ ਵੇਰੀ ਮਾਰੀ। ਐਨ ਉਸ ਵੇਲੇ ਪੈਲਸ ਦੇ ਘੜਿਆਲ ਨੇ ਸਤ ਵਜਾਏ। ਲੋਕੀਂ ਹੈਰਾਨ ਰਹਿ ਗਏ।

"ਇਹ ਤੇ ਭਈ ਕੋਈ ਜਾਦੂਗਰੀ ਹੈ।" ਭੀੜ ਵਿਚੋਂ ਇਕ ਬੁਢੇ ਨੇ ਕਿਹਾ ਜਿਹੜਾ ਸਿਰੋਂ ਬਿਲਕੁਲ ਗੰਜਾ ਸੀ ਤੇ ਮੁੰਹ ਤੇ ਝੁਰੜੀਆਂ ਪਈਆਂ ਹੋਈਆਂ ਸਨ। "ਡੁਜਲੀ" ਨਾਚੀ ਫੇਰ ਬੋਲੀ, "ਪਾਦਰੀ ਗਿਰਜੇ ਵਿਚ ਕਿਸਤਰਾਂ ਪ੍ਰਾਰਥਨਾ ਕਰਦਾ ਹੈ?" ਬਕਰੀ ਆਪਣੀਆਂ ਪਿਛਲੀਆਂ ਲਤਾਂ ਤੇ ਬੈਠ ਗਈ ਅਤੇ ਅਗਲੀਆਂ ਲਤਾਂ ਨੂੰ ਹਿਲਾਉਂਦੀ ਹੋਈ ਮੈਂ, ਮੈਂ, ਭੈਂ ਭੈਂ, ਕਰਨ ਲਗੀ। ਲੋਕਾਂ ਦੀ ਵਾਹ ਵਾਹ ਨਾਲ ਪੈਲਸ ਦਾ ਵਾਯੂ-ਮੰਡਲ ਗੂੰਜ ਉਠਿਆ, ਟੱਪਰੀਵਾਸ ਨਾਚੀ ਆਪਣੀ ਥਾਂ ਤੋਂ ਉਠੀ ਅਤੇ ਲੋਕਾਂ ਵਲ ਆਪਣਾ ਤੰਬੂਰਾ ਵਧਾਉਂਦੀ ਹੋਈ ਉਹਨਾਂ ਪਾਸੋਂ ਪੈਸੇ ਉਗਰਾਹੁਣ ਲਗ ਪਈ। ਦੇਖਦਿਆਂ ਦੇਖਦਿਆਂ ਤੰਬੂਰਾ ਪੈਸਿਆਂ ਆਨਿਆਂ, ਦੁਆਨੀਆਂ, ਚੁਆਨੀਆਂ ਆਦਿ ਨਾਲ ਭਰ ਗਿਆ। ਕੁੜੀ ਅਖਾੜੇ ਦਾ ਚਕਰ ਲਾਉਂਦੀ ਹੋਈ ਗੌਰੀ ਵਲ ਹੋਈ ਅਤੇ ਤੰਬੂਰਾ ਉਸ ਵਲ ਵਧਾਇਆ। ਉਸ ਨੇ ਬੇਵਸੀ ਜਹੀ ਵਿਚ ਆਪਣਾ ਹੱਥ ਜੇਬ ਵਿਚ ਪਾਇਆ ਅਤੇ ਟੱਪਰੀਵਾਸ ਕੁੜੀ ਉਸਦੀਆਂ ਅਖਾਂ ਨਾਲ ਅਖਾਂ ਮਿਲਾਉਂਦੀ ਹੋਈ ਹੱਥ ਨੂੰ ਉਡੀਕਣ ਲਗੀ।

ਏਸ ਵੇਲੇ ਗੌਰੀ ਦੀ ਜੇਬ ਵਿਚ ਜੇ ਪੌਡ ਭਰੇ ਹੋਏ ਹੁੰਦੇ ਤਾਂ ਉਹ ਸਾਰੇ ਦੇ ਸਾਰੇ ਉਸ ਨੂੰ ਦੇ ਦਿੰਦਾ ਪਰ ਏਥੇ ਤਾਂ ਗਰੀਬ ਦੀ ਕਿਸਮਤ ਵਾਂਗ ਜੇਬ ਬਿਲਕੁਲ ਖਾਲੀ ਸੀ। ਉਸ ਦੇ ਮਥੇ ਤੇ ਪਸੀਨਾ ਆ ਗਿਆ ਕਿਉਂਕਿ ਉਸ ਦੀਆਂ ਉਂਗਲਾਂ ਨੇ ਬਿਲਕੁਲ ਬੇ-ਆਸ ਹੋ ਕੇ ਜੇਬ ਨੂੰ ਫੋਲਣਾ ਬੰਦ ਕਰ ਦਿਤਾ ਸੀ। ਨਾਚੀ ਚੁਪ ਚਾਪ ਉਸ ਵਲ ਹੱਥ ਅੱਡੀ ਖੜੋਤੀ ਸੀ। ਅਜੀਬ ਬਿਪਤਾ ਆ ਬਣੀ। ਉਹ ਠਠੰਬਰ ਜਿਹਾ ਗਿਆ ਅਤੇ ਹੋ ਸਕਦਾ ਸੀ ਕਿ ਉਹ ਉਥੋਂ ਕੰਨੀ ਖਿਸਕਾ ਕੇ ਭੱਜ

੧੯