ਜਿਸ ਅਗੇ ਪੈਰਸ ਦੇ ਬੜੇ ੨ ਸੂਰਬੀਰ ਕੰਬਦੇ ਸਨ ਏਸ ਵੇਲੇ ਇਸ ਤਰ੍ਹਾਂ ਕੰਬ ਉਠਿਆ ਜਿਸ ਤਰ੍ਹਾਂ ਭੁਚਾਲ ਦੇ ਆਉਣ ਨਾਲ ਧਰਤੀ ਦਾ ਚੱਪਾ ਚੱਪਾ ਕੰਬ ਉਠਦਾ ਹੈ। ਉਹ ਕੁਰਸੀ ਤੋਂ ਇਹ ਕਹਿੰਦਾ ਹੋਇਆ ਜ਼ਮੀਨ ਤੇ ਕੁਦ ਪਿਆ, "ਕੌਣ? ਮੇਰਾ ਉਸਤਾਦ ਮਿਸਟਰ ਫਰਲੋ।"
ਇਸ ਤੋਂ ਪਿਛੋਂ ਕੁਬਾ ਦੇਓ ਉਸ ਆਦਮੀ ਦੇ ਪੈਰਾਂ ਤੇ ਢੱਠਾ ਹੋਇਆ ਸੀ। ਬੇਵਕੂਫਾਂ ਦਾ ਜਲੂਸ, ਜਿਸ ਵਿਚ ਵਧੇਰੇ ਡਾਕੂ, ਬਦਮਾਸ਼ ਤੇ ਲੁਟੇਰੇ ਹੀ ਸਨ ਆਪਣੇ ਨਵੇਂ ਪਾਦਰੀ ਨੂੰ ਉਸ ਆਦਮੀ ਦੇ ਪੈਰਾਂ ਤੇ ਏਸ ਤਰਾਂ ਝੁਕਦਿਆਂ ਵੇਖ ਕੇ ਭੁਖੇ ਸ਼ੇਰ ਵਾਂਗੂੰ ਟੁਟ ਪਏ। ਪਰ ਕੁਬੇ ਕੈਦੋ ਨੇ ਗਰਜ ਕੇ ਆਪਣੇ ਬੇ-ਢਬੇ ਦੰਦਾਂ ਨੂੰ ਪੀਂਹਦਿਆਂ ਹੋਇਆਂ ਆਪਣੀਆਂ ਵਦਾਨ ਵਰਗੀਆਂ ਬਾਹਵਾਂ ਨਾਲ ਉਹਨਾਂ ਨੂੰ ਪਿਛੇ ਹਟਾ ਦਿਤਾ ਅਤੇ ਉਸ ਆਦਮੀ ਨੂੰ ਨਾਲ ਲੈ ਕੇ ਇਕ ਪਾਸੇ ਨੂੰ ਤੁਰ ਪਿਆ। ਲੋਕੀਂ ਅਤਿ ਹੈਰਾਨੀ ਵਿਚ ਬੁਤ ਬਣੇ ਖੜੋਤੇ ਵੇਖਦੇ ਰਹੇ। ਉਹ ਦੋਵੇਂ ਰਾਤ ਦੇ ਹਨੇਰੇ ਵਿਚ ਅਲੋਪ ਹੋ ਗਏ।
੪
ਗੌਰੀ ਬੜਾ ਹੌਂਸਲਾ ਕਰ ਕੇ ਟੱਪਰੀਵਾਸ ਕੁੜੀ ਦਾ ਪਿਛਾ ਕਰ ਰਿਹਾ ਸੀ ਕਿਉਂਕਿ ਪੈਰਸ ਦਾ ਇਹ ਅਲਬੇਲਾ ਫਲਾਸਫਰ ਟੱਪਰੀਵਾਸ ਕੁੜੀ ਦੀਆਂ ਨਿਗਾਹਾਂ ਨਾਲ ਘਾਇਲ ਹੋ ਚੁਕਾ ਸੀ। ਨਾਚੀ ਆਪਣੀ ਪਿਆਰੀ ਬਕਰੀ ਡੁਜਲੀ ਨੂੰ ਨਾਲ ਲਈ ਰਿਊ ਪਿੰਡ ਵਲ ਜਾ ਰਹੀ ਸੀ। ਉਸ ਦੀਆਂ ਨਜ਼ਰਾਂ ਉਹਨਾਂ ਹਟਵਾਣੀਆਂ ਤੇ ਪਈਆਂ ਜਿਹੜੇ ਆਪਣੀਆਂ ਦੁਕਾਨਾਂ ਨੂੰ ਬੰਦ ਕਰ ਕੇ ਘਰਾਂ ਨੂੰ ਜਾ ਰਹੇ ਸਨ। ਗੌਰੀ ਆਪਣੇ ਸੀਨੇ