ਪੰਨਾ:ਟੱਪਰੀਵਾਸ ਕੁੜੀ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਲਖਾਂ ਹਸਰਤਾਂ ਛੁਪਾਈ ਉਸ ਦਾ ਪਿਛਾ ਕਰ ਰਿਹਾ ਸੀ। ਦੋ ਆਦਮੀ ਆਪੋ ਵਿਚ ਮੌਸਮ ਬਾਰੇ ਗਲ ਬਾਤ ਕਰ ਰਹੇ ਸਨ। ਉਹ ਇਹਨਾਂ ਉਤੇ ਸਰਸਰੀ ਨਜ਼ਰ ਸੱਟਦਾ ਹੋਇਆ ਅਗੇ ਵਧਿਆ। ਗਿਰਜਿਆਂ ਵਿਚ ਹੌਲੇ ਹੌਲੇ ਘੰਟੀਆਂ ਵਜਦੀਆਂ ਵਜਦੀਆਂ ਬੰਦ ਹੋ ਗਈਆਂ ਸਨ ਅਤੇ ਗਲੀਆਂ ਬਜ਼ਾਰਾਂ ਵਿਚ ਬਿਲਕੁਲ ਸੁੰਨ ਵਰਤ ਗਈ ਸੀ ਪਰ ਗੌਰੀ ਬੜੀ ਬੇ-ਪਰਵਾਹੀ ਤੇ ਨਿਡਰਤਾ ਨਾਲ ਆਪਣੇ ਖਿਆਲਾਂ ਵਿਚ ਮਸਤ ਟੱਪਰੀਵਾਸ ਕੁੜੀ ਦਾ ਪਿਛਾ ਕਰਦਾ ਗਿਆ। ਅਚਾਨਕ ਉਹ ਉਸਦੀਆਂ ਨਜ਼ਰਾਂ ਤੋਂ ਉਹਲੇ ਹੋ ਗਈ। ਗੌਰੀ ਗਲੀਆਂ ਵਿਚ ਏਧਰ ਉਧਰ ਭੰਭਲ ਭੂਸੇ ਖਾਂਦਾ ਫਿਰਦਾ ਸੀ। ਏਸ ਵੇਲੇ ਉਸ ਨੂੰ ਸਾਰੀ ਦੁਨੀਆਂ ਸੁੰਝੀ ਸੁੰਝੀ ਜਾਪ ਰਹੀ ਸੀ। ਹੁਣ ਉਸ ਦੇ ਪੈਰਾਂ ਵਿਚ ਤੁਰਨ ਦੀ ਤਾਕਤ ਨਹੀਂ ਸੀ ਰਹੀ। ਉਹ ਹਿੰਮਤ ਹਾਰ ਕੇ ਇਕ ਮੋੜ ਤੇ ਬੈਠਣ ਹੀ ਲਗਾ ਸੀ, ਜੋ ਦੂਰ ਹਜ਼ਰਤ ਮਸੀਹ ਦੇ ਬਤ ਤੇ ਬਲ ਰਹੀ ਬੱਤੀ ਦੀ ਲੋ ਵਿਚ ਉਸ ਨੇ ਕੁੜੀ ਨੂੰ ਜਾਂਦੇ ਤਕਿਆ। ਉਸ ਦੇ ਰੋਮ ਰੋਮ ਵਿਚ ਬਿਜਲੀ ਦੌੜਨ ਲਗੀ। ਉਹ ਵਾਹੋ ਦਾਹੀ ਉਸ ਵਲ ਭਜਿਆ।

ਹੁਣ ਫੇਰ ਉਹ ਕੁੜੀ ਦੇ ਬਰਾਬਰ ਜਾ ਰਿਹਾ ਸੀ ਅਤੇ ਉਹ ਵੀ ਤੁਰਦਿਆਂ ਤੁਰਦਿਆਂ ਚੋਰ ਅੱਖ ਨਾਲ ਕਦੇ ਕਦੇ ਉਸ ਵਲ ਵੇਖ ਲੈਂਦੀ ਸੀ। ਅਚਾਨਕ ਉਹ ਇਕ ਥਾਂ ਰੁਕ ਗਈ। ਗੌਰੀ ਦਾ ਕਲੇਜਾ ਧਕ ਧਕ ਕਰਨ ਲਗਾ। ਕੜੀ ਦੀ ਪਿਠ ਵਲ ਦੇ ਮਕਾਨ ਦੀ ਬਾਰੀ ਵਿਚੋਂ ਕਿਸੇ ਨੇ ਉਸ ਉਤੇ ਬੈਟਰੀ ਨਾਲ ਲੋ ਸੁਟੀ। ਕੁੜੀ ਨੇ ਧਿਆਨ ਨਾਲ ਤਕਿਆ ਪਰ ਕੁਝ ਵੀ ਨਜ਼ਰੀ ਨਾ ਆਉਣ ਕਰਕੇ ਉਹ ਫੇਰ ਅਗਾਹਾਂ ਨੂੰ ਤੁਰ ਪਈ। ਗੋਰੀ ਦੀਆਂ ਨਜ਼ਰਾਂ ਨਾਚੀ ਦੀਆਂ ਲੰਮੀਆਂ ਤੇ ਕਾਲੀਆਂ ਜ਼ੁਲਫ਼ਾਂ ਵਿਚ ਜਕੜੀਆਂ ਹੋਈਆਂ ਸਨ ਅਤੇ ਉਸ ਦਾ ਦਿਲ ਬੜੀ ਬੇਪ੍ਰਵਾਹੀ ਨਾਲ ਉਸ ਦੇ ਪਿਛੇ ਪਿਛੇ ਤੁਰਿਆ ਜਾ ਰਿਹਾ ਸੀ।

ਹਨੇਰਾ ਵਧੇਰੇ ਹੋਣ ਕਰ ਕੇ ਨਾਚੀ ਇਕ ਵੇਰ ਫੇਰ ਉਸ ਦੀਆਂ ਅੱਖਾਂ ਤੋਂ ਉਹਲੇ ਹੋ ਗਈ ਅਤੇ ਉਹ ਉਥੇ ਹੀ ਬੁਤ ਬਣਿਆ ਖੜੋਤਾ ਰਿਹਾ।

੨੨