ਪੰਨਾ:ਟੱਪਰੀਵਾਸ ਕੁੜੀ.pdf/34

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਰਹੀਆਂ ਅਤੇ ਗੌਰੀ ਦੇ ਸਰੀਰ ਨੂੰ ਗਰਮਾਇਸ਼ ਪੁਜੀ। ਇਹ ਉਸ ਲਈ ਕੁਦਰਤੀ ਸਹਾਇਤਾ ਸੀ। ਉਸ ਦੇ ਜੰਮੇ ਹੋਏ ਅੰਗਾਂ ਵਿਚ ਮੁੜ ਲਹੂ ਫਿਰਨ ਲਗਾ। ਉਹ ਉਥੋਂ ਉਠਿਆ ਤੇ ਹੰਬਲਾ ਮਾਰ ਕੇ ਨਾਲੇ ਚੋਂ ਬਾਹਰ ਆ ਗਿਆ ਅਤੇ ਇਕ ਪਾਸੇ ਨੂੰ ਭਜ ਤੁਰਿਆ ਤਾਂ ਜੋ ਉਸ ਦਾ ਸਰੀਰ ਚੰਗੀ ਤਰਾਂ ਗਰਮ ਹੋ ਜਾਏ "ਓਈ ਰਬਾ" ਮੁੰਡਿਆਂ ਨੇ ਰੌਲਾ ਪਾਇਆ, "ਇਹ ਉਸੇ ਲੁਹਾਰ ਦੀ ਰੂਹ ਹੈ ਜਿਹੜਾ ਕਲ ਏਥੇ ਹੀ ਮਰਿਆ ਸੀ।"

ਸਾਰੇ ਮੁੰਡੇ ਡਰਦੇ ਮਾਰੇ ਵਾਹੋ ਦਾਹੀ ਭਜ ਉਠੇ ਕਿਉਂਕਿ ਉਹ ਗੌਰੀ ਨੂੰ ਉਸ ਲੁਹਾਰ ਦੀ ਰੁਹ ਸਮਝਦੇ ਸਨ ਜਿਹੜਾ ਕਲ ਰਾਤ ਏਸੇ ਨਾਲੇ ਵਿਚ ਡਿਗ ਕੇ ਮਰਿਆ ਸੀ।

ਗੌਰੀ ਕਾਫੀ ਚਿਰ ਤਕ ਭਜਣ ਪਿਛੋਂ ਇਕ ਲੰਮੀ ਗਲੀ ਵਿਚ ਦਾਖਲ ਹੋਇਆ। ਇਹ ਗਲੀ ਨਾ ਤਾਂ ਬਹੁਤੀ ਹਨੇਰੀ ਸੀ ਤੇ ਨਾ ਬਿਲਕੁਲ ਉਜਾੜ ਕਿਉਂਕਿ ਏਥੇ ਥਾਂ ਥਾਂ ਤੇ ਕੋਹੜੇ ਤੇ ਲੰਗੜੇ ਲੂਲੇ ਰੀਂਗ ਰਹੇ ਸਨ। ਉਹਨਾਂ ਉਤੇ ਗਲੀ ਦੇ ਸਿਰੇ ਤੇ ਲਗੇ ਖੰਭੇ ਦੀ ਬਤੀ ਦਾ ਮਧਮ ਚਾਨਣਾ ਪੈ ਰਿਹਾ ਸੀ। ਉਹ ਕਾਹਲੀ ਕਾਹਲੀ ਪੈਰ ਪੁਟਣ ਲਗਾ ਕਿਉਕਿ ਉਹ ਇਹਨਾਂ ਰੀਂਘਣ ਵਾਲੇ ਬੰਦਿਆਂ ਦੇ ਚਿਹਰਿਆਂ ਵਲ ਤੇ ਉਹਨਾਂ ਦੇ ਸਰੀਰਾਂ ਉਤੇ ਉਭਰੇ ਹੋਏ ਫੋੜਿਆਂ ਨੂੰ ਦੇਖ ਕੇ ਘਬਰਾ ਜਿਹਾ ਗਿਆ।

ਅਚਾਨਕ ਉਸਦੇ ਪੈਰਾਂ ਨਾਲ ਕੋਈ ਚੀਜ਼ ਟਕਰਾਈ। ਇਹ ਇਕ ਅੰਨ੍ਹਾਂ ਆਦਮੀ ਸੀ ਜਿਹੜਾ ਨੀਂਦ ਦੇ ਲੋਰ ਵਿਚ ਊਂਘ ਰਿਹਾ ਸੀ। ਠੋਕਰ ਲਗਣ ਨਾਲ ਉਹ ਚੁਕੱਨਾ ਹੋ ਗਿਆ ਤੇ ਗੌਰੀ ਕਾਹਲੀ ਕਾਹਲੀ ਅਗੇ ਵਧ ਗਿਆ। ਅਜੇ ਉਹ ਥੋੜੇ ਹੀ ਕਦਮ ਅਗੇ ਗਿਆ ਹੋਏਗਾ ਕਿ ਉਸਨੂੰ ਪਿਛੋਂ ਕਿਸੇ ਦੇ ਪੈਰਾਂ ਦਾ ਖੜਾਕ ਸੁਣਿਆ। ਉਸ ਨੇ ਡਰਦਿਆਂ ਡਰਦਿਆਂ ਪਿਛੇ ਨੂੰ ਮੁੜ ਕੇ ਵੇਖਿਆ। ਅੰਨ੍ਹਾਂ ਫ਼ਕੀਰ ਆਪਣੇ ਲੰਙੇ ਸਾਥੀ ਸਮੇਤ ਉਸ ਦਾ ਪਿਛਾ ਕਰ ਰਿਹਾ ਸੀ। ਉਹ ਵੀ ਡਰਦਾ ਮਾਰਿਆ ਭੱਜ ਪਿਆ। ਅੰਨ੍ਹਾਂ ਤੇ ਲੰਙਾ ਵੀ

(੨੬)