ਪੰਨਾ:ਟੱਪਰੀਵਾਸ ਕੁੜੀ.pdf/37

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸਨੇ ਸ਼ਰਾਬ ਦਾ ਇਕ ਪੈਗ ਸੰਘ ਵਿਚ ਉਲਟਾਇਆ ਅਤੇ ਕੁੜੀ ਨੂੰ ਬਗਲ ਵਿਚੋਂ ਪਰੇ ਕਰਦਾ ਹੋਇਆ ਬੋਲਿਆ, “ਇਸਨੂੰ ਸੂਲੀ ਤੇ ਟੰਗ ਦਿਓ।”

ਗੌਰੀ ਦਾ ਲੂੰ ਲੂੰ ਕੰਬ ਉਠਿਆ। ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ | ਆਕਾਸ਼ੋਂ ਡਿਗਿਆ ਤੇ ਖਜੂਰ ਤੇ ਅਟਕਿਆ ਵਾਲਾ ਹਿਸਾਬ ਸੀ। ਉਸ ਨੇ ਹੱਥ ਜੋੜ ਕੇ ਕੇਵਲ ਇਸ਼ਾਰਿਆਂ ਨਾਲ ਹੀ ਰਹਿਮ ਲਈ ਬੇਨਤੀ ਕੀਤੀ ਕਿਉਂਕਿ ਉਸਦੀ ਜ਼ਬਾਨ ਚੁਪ ਹੋ ਚੁਕੀ ਸੀ। ਕੁੜੀ ਨੇ ਜ਼ੋਰ ਨਾਲ ਇਕ ਖਿਲਖਿਲੀ ਮਾਰੀ ਅਤੇ ਵਹਿਸ਼ੀਆਂ ਦੇ ਸ਼ਹਿਨਸ਼ਾਹ ਦੀ ਬਗਲ ਵਿਚ ਜਾ ਬੈਠੀ। ਸਾਰਾ ਵਾਯੂ-ਮੰਡਲ ਭਿਆਨਕ ਹਾਸੇ ਨਾਲ ਗੂੰਜ ਉਠਿਆ। ਸੂਲੀ ਦੇ ਆਲੇ ਦੁਆਲੇ ਬਹੁਤ ਭੀੜ ਸੀ। ਲਾਗੇ ਖੜੋਤੇ ਬੰਦੇ ਗੌਰੀ ਤੇ ਕਈ ਪ੍ਰਕਾਰ ਦੇ ਆਵਾਜ਼ੇ ਕੱਸ ਰਹੇ ਸਨ। ਪਰ ਉਹ ਅਗੋਂ ਬੁਤ ਬਣਿਆ ਖੜੋਤਾ ਸੀ। ਹੁਣ ਇਹ ਵਹਿਸ਼ੀ ਉਸ ਘੜੀ ਦੀ ਬੜੀ ਬੇ-ਸਬਰੀ ਨਾਲ ਉਡੀਕ ਕਰ ਰਹੇ ਸਨ ਜਦ ਕਿ ਉਨ੍ਹਾਂ ਦੇ ਬਾਦਸ਼ਾਹ ਨੇ ਤਿੰਨ ਵੇਰ ਰੁਮਾਲ ਹਿਲਾਉਣਾ ਸੀ ਤੇ ਉਸਦੇ ਨਾਲ ਹੀ ਗੌਰੀ ਨੇ ਸੁਲੀ ਤੇ ਲਟਕ ਜਾਣਾ ਸੀ।

ਲੋਕੀਂ ਬੜੇ ਉਤਾਵਲੇ ਪੈ ਰਹੇ ਸਨ। ਉਨ੍ਹਾਂ ਨੇ ਰੌਲਾ ਪਾਇਆ ਤੇ ਬਾਦਸ਼ਾਹ ਨੇ ਪਹਿਲੀ ਵੇਰ ਰੁਮਾਲ ਹਿਲਾਇਆ। ਗੌਰੀ ਦਾ ਰੰਗ ਤਪਦਿਕ ਦੇ ਮਰੀਜ਼ ਵਾਂਗ ਪੀਲਾ ਪੈ ਗਿਆ। ਬਾਦਸ਼ਾਹ ਨੇ ਦੂਜੀ ਵੇਰ ਰੁਮਾਲ ਹਿਲਾਇਆ। ਵਹਿਸ਼ੀਆਂ ਨੇ ਰੌਲਾ ਪਾਉਂਦਿਆਂ ਹੋਇਆਂ ਤਾੜੀਆਂ ਮਾਰੀਆਂ। ਗੌਰੀ ਨੇ ਧੌਣ ਨੀਵੀਂ ਸੁਟ ਕੇ ਅੱਖਾਂ ਬੰਦ ਕਰ ਲਈਆਂ ਤਾਂ ਜੋ ਮਰਨ ਤੋਂ ਪਹਿਲਾਂ ਉਹ ਆਪਣੇ ਗੁਨਾਹਾਂ ਦਾ ਇਹਤਰਾਫ਼ ਕਰੇ। ਬਾਦਸ਼ਾਹ ਨੇ ਤੀਜੀ ਵੇਰ ਰੁਮਾਲ ਹਿਲਾਉਣ ਲਈ ਅਜੇ ਹੱਥ ਚੁਕਿਆ ਹੀ ਸੀ ਕਿ ਭੱਜਦੇ ਹੋਏ ਪੈਰਾਂ ਦੀ ਆਵਾਜ਼ ਸੁਣਾਈ ਦਿਤੀ। ਐਨ ਉਸ ਵੇਲੇ ਓਹੀ ਟੱਪਰੀਵਾਸ ਚੜੀ ਭੀੜ ਨੂੰ ਚੀਰਦੀ ਹੋਈ ਸੂਲੀ ਵਲ ਵਧੀ। ਬਾਦਸ਼ਾਹ ਦਾ ਹੱਥ ਜਿੰਨਾਂ ਕੁ ਉਚਾ ਹੋਇਆ ਸੀ ਉਥੇ ਦਾ ਉਥੇ ਜੰਮ ਗਿਆ ਅਤੇ ਵਹਿਸ਼ੀ ਆਪੋ ਵਿਚ ਘੁਸਰ-ਮੁਸਰ ਕਰਨ ਲਗ ਪਏ। ਟੱਪਰੀਵਾਸ ਕੁੜੀ ਨੂੰ ਵੇਖ ਕੇ ਗੌਰੀ

੨੯