ਪੰਨਾ:ਟੱਪਰੀਵਾਸ ਕੁੜੀ.pdf/38

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਕ-ਵਾਰਗੀ ਚੌਕੰਨਾ ਹੋ ਗਿਆ ਪਰ ਫੇਰ ਉਸ ਨੂੰ ਕੋਈ ਹੋਸ਼ ਨਾ ਰਹੀ।

“ਕੀ ਤੁਸੀਂ ਇਸ ਆਦਮੀ ਨੂੰ ਸੂਲੀ ਤੇ ਚੜਾਤੇਣ ਲਗੇ ਹੋ?” ਟੱਪਰੀਵਾਸ ਕੁੜੀ ਨੇ ਬਾਦਸ਼ਾਹ ਨੂੰ ਪੁਛਿਆ।

“ਹਾਂ ਭੈਣ, ਪਰ ਇਕ ਸ਼ਰਤ ਤੇ ਅਸੀਂ ਇਸ ਨੂੰ ਛੱਡ ਸਕਦੇ ਹਾਂ ਜੇ ਤੂੰ ਇਸ ਨੂੰ ਆਪਣਾ ਪਤੀ ਬਣਾ ਲਵੇਂ।” ਬਾਦਸ਼ਾਹ ਨੇ ਕਿਹਾ।

“ਮੈਂ ਬਣਾ ਲਵਾਂਗੀ” ਟੱਪਰੀ ਵਾਸ ਕੁੜੀ ਨੇ ਬਿਨਾਂ ਕੁਝ ਸੋਚਿਆਂ ਝੱਟ ਪੱਟ ਕਹਿ ਦਿਤਾ। ਉਹ ਗੌਰੀ ਦੀ ਕਿਸੇ ਕੀਮਤ ਤੇ ਵੀ ਜਾਨ ਬਚਾਉਣੀ ਚਾਹੁੰਦੀ ਸੀ ਕਿਉਂਕਿ ਉਸ ਨੇ ਹੀ ਇਸ ਦੀ ਜੰਗਲ ਵਿਚੋਂ ਆਉਂਦਿਆਂ ਮਦਦ ਕੀਤੀ ਸੀ ਜਦ ਕਿ ਕੁਬੇ ਕੈਦੋ ਤੇ ਉਸ ਦੇ ਸਾਥੀ ਨੇ ਇਸ ਉਤੇ ਵਾਰ ਕੀਤਾ ਸੀ।

ਗੌਰੀ ਦੀਆਂ ਬੇੜੀਆਂ ਉਤਾਰ ਦਿਤੀਆਂ ਗਈਆਂ। ਹੁਣ ਉਹ ਬਿਲਕੁਲ ਆਜ਼ਾਦ ਸੀ। ਵਹਿਸ਼ੀਆਂ ਦਾ ਬਾਦਸ਼ਾਹ ਗੌਰੀ ਦਾ ਹੱਥ ਟੱਪਰੀਵਾਸ ਕੁੜੀ ਦੇ ਹੱਥ ਵਿਚ ਦਿੰਦਾ ਹੋਇਆ ਕਹਿ ਰਿਹਾ ਸੀ:

“ਇਹ ਤੇਰਾ ਪਤੀ ਹੈ, ਭੈਣ।ਜਦ ਗੌਰੀ ਉਠਿਆ ਤਾਂ ਉਸਨੇ ਆਪਣੇ ਆਪ ਨੂੰ ਇਕ ਪੁਰਾਣੇ ਮਕਾਨ ਵਿਚ ਵੇਖਿਆ। ਟੱਪਰੀ-ਵਾਸ ਕੁੜੀ ਉਸ ਦੇ ਕੋਲ ਬੈਠੀ ਸੀ। ਗੌਰੀ ਨੂੰ ਹੁਣ ਕੋਈ ਦੁਖ ਨਹੀਂ ਸੀ। ਉਸਦੀਆਂ ਅੱਖਾਂ ਅਗੇ ਇਕ ਰੰਗੀਨ ਜੀਵਨ ਦੀ ਝਾਕੀ ਆ ਗਈ। ਟੱਪਰੀਵਾਸ ਕੁੜੀ ਉਸ ਨੂੰ ਪਿਆਰ ਭਰੀਆਂ ਅੱਖਾਂ ਨਾਲ ਤੱਕ ਰਹੀ ਸੀ। ਉਹ ਉਸ ਨੂੰ ਕੁਝ ਕਹਿਣਾ ਚਾਹੁੰਦੀ ਸੀ ਪਰ ਉਸ ਦੇ

੩੦