ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/39

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਅੱਖਰ ਬੁਲ੍ਹਾਂ ਤਕ ਆ ਕੇ ਰੁਕ ਜਾਂਦੇ ਸਨ। ਗੌਰੀ ਪੁਰ ਉਸ ਦੀਆਂ ਹੁਸੀਨ ਤੇ ਲਟੋਰ ਅੱਖਾਂ ਨੇ ਪਤਾ ਨਹੀਂ, ਕੀ ਜਾਦੁ ਪਾ ਦਿਤਾ ਸੀ? ਉਹ ਡੂੰਘੀ ਨੀਂਦੇ ਸੌਂ ਜਾਣਾ ਚਾਹੁੰਦਾ ਸੀ।

“ਤੁਸੀ ਏਥੇ ਕਿਵੇਂ ਆ ਗਏ?” ਅਖੀਰ ਟੱਪਰੀਵਾਸ ਨਾਚੀ ਨੇ ਚੁੱਪ ਨੂੰ ਤੋੜਦਿਆਂ ਹੋਇਆਂ ਕਿਹਾ।

“ਤੁਹਾਡੀ ਹੀ ਭਾਲ ਵਿਚ” ਗੌਰੀ ਬੋਲਿਆ।

“ਕੀ ਮੇਰੀ ਭਾਲ ਵਿਚ?”

“ਹਾਂ, ਤੁਹਾਡੀ ਹੀ ਭਾਲ ਵਿਚ, ਮੇਰੇ ਜੀਵਨ” ਗੌਰੀ ਦੀਆਂ ਅੱਖਾਂ ਵਿਚ ਪਿਆਰ ਦੇ ਹੰਝੂ ਡਲ੍ਹਕ ਰਹੇ ਸਨ।

“ਪਰ ਕਿਉਂ?” ਕੁੜੀ ਨੇ ਭੋਲੇ ਭਾ ਪੁਛਿਆ।

“ਮੈਂ ਤੁਹਾਨੂੰ ਪਿਆਰ ਕਰਦਾ ਹਾਂ।”

“ਪਿਆਰ - ਪਿਆਰ ਕੀ ਹੁੰਦਾ ਏ?”

“ਦੋ ਪਵਿਤਰ ਰੂਹਾਂ ਦੇ ਆਪੋ ਵਿਚ ਮੇਲ ਨੂੰ ਪਿਆਰ ਕਹਿੰਦੇ ਹਨ।”

“ਹੂੰ”, ਕੁੜੀ ਨੇ ਅੱਖਾਂ ਮਟਕਾਉਂਦਿਆਂ ਹੋਇਆਂ ਕਿਹਾ, “ਤਾਂ ਤੁਸੀਂ ਮੈਨੂੰ ਪਿਆਰ ਕਰਦੇ ਹੋ?”

“ਹਾਂ, ਆਪਣੇ ਜੀਵਨ ਤੋਂ ਵੀ ਵਧੇਰੇ।”

“ਬਹੁਤ ਅਛਾ” ਕੁੜੀ ਨੇ ਗਲ ਬਾਤ ਜਾਰੀ ਰਖਦਿਆਂ ਹੋਇਆਂ ਕਿਹਾ। “ਆਪ ਦਾ ਨਾਂ.....ਅਤੇ ਤੁਸੀਂ, ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ?”

ਮੇਰਾ ਨਾਂ ਗੌਰੀ ਹੈ ਅਤੇ ਉਹ ਨਾਟਕ ਜਿਹੜਾ ਉਸ ਦਿਨ ਸ਼ਾਹੀ ਰਸਮ ਤੇ ਪੈਲਸ ਵਿਚ ਖੇਲਿਆ ਜਾ ਚੁੱਕਾ ਹੈ ਉਹ ਮੇਰਾ ਹੀ ਲਿਖਿਆ ਹੋਇਆ ਸੀ।

“ਠੀਕ, ਠੀਕ” ਕੁੜੀ ਨੇ ਗਲ ਨੂੰ ਵਿੱਚੋਂ ਹੀ ਕਟਦਿਆਂ ਹੋਇਆਂ ਕਿਹਾ।

“ਅਤੇ ਮੈਂ ਏਸੇ ਹੀ ਸ਼ਹਿਰ ਦਾ ਵਸਨੀਕ ਹਾਂ।” ਗੌਰੀ ਨੇ ਗਲ ਬਾਤ ਜਾਰੀ ਰਖਦਿਆਂ ਹੋਇਆਂ ਕਿਹਾ, “ਅਤੇ ਆਪ ਦਾ ਸ਼ੁਭ ਨਾਂ?”

“ਮੇਰਾ ਨਾਂ ਅਸਮਰ ਹੈ” ਕੁੜੀ ਨੇ ਉਤਰ ਦਿਤਾ।

੩੧