ਸਮੱਗਰੀ 'ਤੇ ਜਾਓ

ਪੰਨਾ:ਟੱਪਰੀਵਾਸ ਕੁੜੀ.pdf/41

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਦੁਨੀਆ ਤੇ ਸਾਡੇ ਸਮੇਂ ਵਿਚ ਸਾਹ ਲੈ ਰਿਹਾ ਹੈ ਅਤੇ ਸਾਥੋਂ ਸਦੀਆਂ ਤਕ ਪਿਛੋਂ ਵੀ ਇਹ ਹੁਨਰ ਜੀਊਂਦਾ ਰਹੇਗਾ।

ਸਾਡੀ ਇਸ ਕਹਾਣੀ ਦੇ ਸ਼ੁਰੂ ਹੋਣ ਤੋਂ ਸੋਲਾਂ ਸਾਲ ਪਹਿਲੇ ਐਤਵਾਰ ਦੀ ਇਕ ਸ਼ਾਮ ਨੂੰ ਇਕ ਅਜੀਬ ਜਿਹਾ ਮੁੰਡਾ ਸੰਤ-ਜੀਵਨ ਬਤੀਤ ਕਰਨ ਲਈ ਨੋਟਰਡੈਮ ਵਿਚ ਦਾਖ਼ਲ ਹੋਇਆ। ਇਹ ਐਤਵਾਰ ਈਸਟਰ ਦਾ ਪਹਿਲਾ ਐਤਵਾਰ ਸੀ। ਉਸ ਜ਼ਮਾਨੇ ਦੇ ਲੋਕੀ ਉਸਨੂੰ ਕੈਦੋ ਮੋਡੀ ਐਤਵਾਰ ਕਹਿੰਦੇ ਸਨ ਇਸ ਲਈ ਉਸ ਅਜੀਬ ਸ਼ਕਲ ਵਾਲੇ ਮੁੰਡੇ ਦਾ ਨਾਂ ਵੀ ਕੈਦੋਮੋਡੀ ਹੀ ਰਖ ਦਿਤਾ ਗਿਆ।

ਇਹ ਮੁੰਡਾ ਮਨੁੱਖੀ ਬਚਿਆਂ ਦੀ ਸ਼ਕਲ ਸੂਰਤ ਨਾਲੋਂ ਬਿਲਕੁਲ ਅਲਹਿਦਾ ਸੀ। ਉਸ ਦੀ ਪਿਠ ਤੇ ਕੁਬ ਜਿਹਾ ਉਭਰਿਆ ਹੋਇਆ ਸੀ। ਉਸ ਦੇ ਕੰਨ ਬਹੁਤ ਹੀ ਬੇ-ਡੌਲ ਤੇ ਲੰਮੇ ਸਨ। ਉਸ ਦਾ ਸਰੀਰ ਬਹੁਤ ਹੀ ਭੱਦਾ ਪਰ ਮਜ਼ਬੂਤ ਸੀ ਅਤੇ ਉਸ ਦਾ ਚਿਹਰਾ ਜੰਗਲੀ ਮਹਿਰੂ ਨਾਲ ਬਿਲਕੁਲ ਮਿਲਦਾ ਜੁਲਦਾ ਸੀ। ਇਸ ਲਈ ਲੋਕੀਂ ਉਸਤੋਂ ਬਹੁਤ ਡਰਦੇ ਸਨ। ਬਚੇ ਤੇ ਇਸਤ੍ਰੀਆਂ ਡਰ ਦੇ ਮਾਰੇ ਉਸ ਦੇ ਕੋਲ ਨਹੀਂ ਸਨ ਢੁਕਦੇ, ਕਿਉਂਕਿ ਉਸ ਦੀਆਂ ਅੰਗਿਆਰਾਂ ਵਾਂਗੂੰ ਭਖਦੀਆਂ ਅੱਖਾਂ ਤੇ ਕੁਬ ਤੋਂ ਬਹੁਤ ਡਰ ਲਗਦਾ ਸੀ। ਓਹੀ ਕੈਦੋ ਜਿਸ ਤੋਂ ਦੁਨੀਆ ਏਨੀ ਡਰਦੀ ਸੀ, ਆਪਣੇ ਉਸਤਾਦ ਫਰਲੋ, ਜਿਸ ਨੇ ਉਸ ਨੂੰ ਲਿਖਣਾ ਪੜ੍ਹਨਾ ਸਿਖਾਇਆ ਸੀ, ਅਤੇ ਉਸ ਨੂੰ ਮਨੁੱਖੀ ਸਭਿਅਤਾ ਤੇ ਰਹਿਣੀ ਬਹਿਣੀ ਤੋਂ ਜਾਣੂ ਕਰਾਇਆ ਸੀ, ਤੋਂ ਏਨਾ ਕੰਬਦਾ ਸੀ ਕਿ ਉਸ ਦੇ ਪੈਰਾਂ ਦਾ ਖੜਾਕ ਸੁਣਦਿਆਂ ਹੀ ਕਿਧਰੇ ਲੁਕ ਜਾਂਦਾ ਸੀ। ਕੇਦੋ ਦਾ ਉਸਤਾਦ ਜਦ ਕਿਧਰੇ ਬਾਹਰ ਜਾਂਦਾ ਸੀ ਤਾਂ ਉਹ ਬਿਨਾਂ ਕਿਸੇ ਰਸੀ ਜਾਂ ਪੌੜੀ ਦੀ ਸਹਾਇਤਾ ਤੋਂ ਨੋਟਰਡੈਮ ਦੇ ਆਕਾਸ਼ ਨੂੰ ਛੂਹੰਦੇ ਮੁਨਾਰੇ ਤੇ ਚੜ੍ਹ ਜਾਂਦਾ ਅਤੇ ਘੜਿਆਲ ਨਾਲ ਲਟਕ ਕੇ ਪੀਂਘ ਝੂਟਦਾ ਹੁੰਦਾ ਸੀ। ਘੜਿਆਲ ਦੀ ਆਵਾਜ਼ ਸੁਣ ਕੇ ਰਾਹ ਜਾਂਦੇ ਲੋਕੀਂ ਉਸ ਨੂੰ ਵੇਖਣ ਲਈ ਖੜੋ ਜਾਂਦੇ। ਉਹ ਉਚੇ ਮੁਨਾਰੇ ਤੇ

੩੩